ਕਪੂਰਥਲਾ: ਜ਼ਿਲ੍ਹਾ ਪੁਲਿਸ ਨੇ ਬਿਆਸ ਦਰਿਆ ਦੇ ਕਨਾਰੇ ਤੋਂ ਕਰੀਬ 30 ਸਾਲ ਦੇ ਨੌਜਵਾਨ ਦੀ ਲਾਸ਼ ਨੂੰ ਬਰਾਮਦ ਕੀਤਾ। ਮ੍ਰਿਤਕ ਦੇ ਹੱਥ ਅਤੇ ਪੈਰ ਬੰਨ੍ਹੇ ਹੋਏ ਸਨ।ਲਾਸ਼ ਦੀ ਪਛਾਣ ਨਾ ਹੋ ਸਕੇ ਇਸ ਲਈ ਕਾਤਲਾਂ ਨੇ ਬਹਿਰਮੀ ਨਾਲ ਕਤਲ ਕਰਨ ਮਗਰੋਂ ਮ੍ਰਿਤਕ ਦੇ ਮੁੰਹ ਨੂੰ ਅੱਗ ਲਾ ਦਿੱਤੀ।ਇਹ ਸਭ ਕਰਨ ਮਗਰੋਂ ਉਨ੍ਹਾਂ ਲਾਸ਼ ਨੂੰ ਮੰਡ ਦਰਿਆ ਦੇ ਕਨਾਰੇ ਸੁੱਟ ਦਿੱਤਾ।
ਮਾਮਲਾ ਸ਼ੁਕਰਵਾਰ ਦਾ ਹੈ ਅਤੇ ਦੇਰ ਸ਼ਾਮ ਤੱਕ ਲਾਸ਼ ਦੇ ਸ਼ਨਾਖਤ ਨਾ ਹੋਣ ਕਾਰਨ ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ 'ਚ ਰੱਖਵਾ ਦਿੱਤਾ ਹੈ।ਪੁਲਿਸ ਨੇ ਮ੍ਰਿਤਕ ਦੀ ਸ਼ਨਾਖਤ ਲਈ ਨੇੜਲੇ ਥਾਣੇ ਅਤੇ ਚੌਂਕੀਆਂ 'ਚ ਵੀ ਸੂਚਨਾ ਦੇ ਦਿੱਤੀ ਹੈ।ਫਿਲਹਾਲ ਪੁਲਿਸ ਮਾਮਲੇ ਦੀ ਜਾਂਚ 'ਚ ਲੱਗੀ ਹੈ।
ਇਹ ਵੀ ਪੜ੍ਹੋ: ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ