ਨਵੀਂ ਦਿੱਲੀ: ਦੁਨੀਆ ਭਰ ਦੇ ਬਹੁਤ ਸਾਰੇ ਦੇਸ਼ ਕੋਰੋਨਵਾਇਰਸ ਨੂੰ ਰੋਕਣ ਲਈ ਸਿਰਫ ਜਿੰਨੀ ਜਲਦੀ ਹੋ ਸਕੇ ਵੈਕਸੀਨ ਤਿਆਰ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ (WHO) ਦੇ ਚੀਫ ਸਾਇੰਟਿਸਟ ਡਾ. ਸੌਮਿਆ ਸਵਾਮੀਨਾਥਨ ਦਾ ਕਹਿਣਾ ਹੈ ਕਿ ਹਰਡ ਇਮਿਊਨਿਟੀ (Herd Immunity) ਨੂੰ ਕੋਵਿਡ -19 ਦੇ ਵਿਰੁੱਧ ਵਿਕਸਤ ਹੋਣ 'ਚ ਲੰਮਾ ਸਮਾਂ ਲੱਗੇਗਾ।


ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਹਰਡ ਇਮਿਊਨੀਟੀ ਦੇ ਕਨਸੈਪਟ ਲਈ ਤੁਹਾਨੂੰ 50 ਤੋਂ 60 ਪ੍ਰਤੀਸ਼ਤ ਆਬਾਦੀ ਦੀ ਜ਼ਰੂਰਤ ਹੋਏਗੀ, ਤਾਂ ਜੋ ਪ੍ਰਸਾਰਣ ਦੀ ਲੜੀ ਨੂੰ ਤੋੜਿਆ ਜਾ ਸਕੇ। ਵੈਕਸੀਨ ਨਾਲ ਅਜਿਹਾ ਕਰਨਾ ਬਹੁਤ ਅਸਾਨ ਹੈ। ਅਸੀਂ ਇਸ ਨੂੰ ਤੇਜ਼ੀ ਨਾਲ ਪ੍ਰਾਪਤ ਕਰ ਸਕਦੇ ਹਾਂ ਉਹ ਵੀ ਬਿਨਾਂਲੋਕਾਂ ਦੇ ਬੀਮਾਰ ਪਏ ਅਤੇ ਬਿਨ੍ਹਾਂ ਮੌਤ ਤੋਂ। ਇਸ ਲਈ ਕੁਦਰਤੀ ਲਾਗ ਦੁਆਰਾ ਹਰਡ ਇਮਿਊਨੀਟੀਬਿਹਤਰ ਹੈ। ਅਸੀਂ ਤਬਦੀਲੀ ਦੇ ਕਈ ਦੌਰ ਵੇਖਾਂਗੇ ਅਤੇ ਬਦਕਿਸਮਤੀ ਨਾਲ ਬਹੁਤ ਸਾਰੀਆਂ ਜਾਨਾਂ ਵੀ ਗੁਆ ਰਹੇ ਹਾਂ।

ਸਿੱਧੂ ਮੂਸੇਵਾਲਾ ਦੇ ਹੱਕ 'ਚ ਆਈ ਪੰਜਾਬ ਦੀ ਸਭ ਤੋਂ ਸੋਹਣੀ ਸਿਆਸਤਦਾਨ, ਖੜ੍ਹੇ ਕੀਤੇ ਕਈ ਸਵਾਲ

ਉਨ੍ਹਾਂ ਅੱਗੇ ਕਿਹਾ ਕਿ ਸਮੇਂ ਦੇ ਨਾਲ ਲੋਕ ਕੁਦਰਤੀ ਇਮਿਊਨੀਟੀ ਡਿਵੈਲਪ ਕਰਨਾ ਸ਼ੁਰੂ ਕਰ ਦੇਣਗੇ। ਜੇ ਅਸੀਂ ਬਹੁਤ ਸਾਰੇ ਪ੍ਰਭਾਵਤ ਦੇਸ਼ਾਂ 'ਚ ਕੀਤੇ ਅਧਿਐਨਾਂ ਵੱਲ ਧਿਆਨ ਦੇਈਏ, ਤਾਂ ਉਹ ਕਹਿੰਦੇ ਹਨ ਕਿ ਆਮ ਤੌਰ 'ਤੇ 5 ਤੋਂ 10 ਪ੍ਰਤੀਸ਼ਤ ਆਬਾਦੀ ਐਂਟੀਬਾਡੀਜ਼ ਦਾ ਵਿਕਾਸ ਕਰਦੀ ਹੈ।  ਕੁਝ ਥਾਵਾਂ 'ਤੇ ਇਹ 20 ਪ੍ਰਤੀਸ਼ਤ ਤੋਂ ਵੱਧ ਹੈ।

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕੋਰੋਨਾ ਪੌਜ਼ੇਟਿਵ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ