ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਵਾਇਰਸ ਦਾ ਫੈਲਾਅ ਲਗਾਤਾਰ ਵਧਦਾ ਜਾ ਰਿਹਾ ਹੈ। ਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 13 ਲੱਖ ਤੋਂ ਪਾਰ ਪਹੁੰਚ ਗਿਆ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਤਕ 31 ਲੱਖ, 36 ਹਜ਼ਾਰ, 861 ਲੋਕ ਕੋਰੋਨਾ ਵਾਇਰਸ ਤੋਂ ਇਨਫੈਕਟਡ ਹੋ ਚੁੱਕੇ ਹਨ।


ਇਨ੍ਹਾਂ 'ਚ 31,358 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਅੱਠ ਲੱਖ, 49 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਫਿਲਾਹਲ ਚਾਰ ਲੱਖ, 56 ਹਜ਼ਾਰ ਲੋਕਾਂ ਦਾ ਇਲਾਜ ਜਾਰੀ ਹੈ। ਪਿਛਲੇ 24 ਘੰਟਿਾਂ 'ਚ ਕੋਰੋਨਾ ਵਾਇਰਸ ਦੇ 48 ਹਜ਼ਾਰ, 916 ਨਵੇਂ ਮਾਮਲੇ ਸਾਹਮਣੇ ਆਏ ਤੇ 757 ਲੋਕਾਂ ਦੀ ਮੌਤ ਹੋ ਗਈ।


ਸਿਹਤ ਮੰਤਰੀ ਦਾ ਦਾਅਵਾ- ਦੁਨੀਆਂ 'ਚ ਸਭ ਤੋਂ ਘੱਟ ਇਨਫੈਕਸ਼ਨ ਤੇ ਮੌਤ ਦਰ ਭਾਰਤ 'ਚ


ਕੋਰੋਨਾ ਵਾਇਰਸ ਖ਼ਿਲਾਫ਼ ਪੰਜਾਬ ਸਰਕਾਰ ਦਾ 10 ਜ਼ਿਲ੍ਹਿਆਂ 'ਚ ਵੱਡਾ ਉਪਰਾਲਾ


ਕੋਰੋਨਾ ਪ੍ਰਭਾਵਿਤ ਮੁਲਕਾਂ 'ਚ ਭਾਰਤ ਦਾ ਤੀਜਾ ਨੰਬਰ ਹੈ। ਅਮਰੀਕਾ ਤੇ ਬ੍ਰਾਜ਼ੀਲ ਤੋਂ ਬਾਅਦ ਸਭ ਤੋਂ ਜ਼ਿਆਦਾ ਕੋਰੋਨਾ ਕੇਸ ਭਾਰਤ 'ਚ ਹਨ। ਪਰ ਪ੍ਰਤੀ ਦਸ ਲੱਖ ਆਬਾਦੀ ਤੇ ਇਨਫੈਕਟਡ ਮਾਮਲਿਆਂ ਮੌਤ ਦਰ ਦੀ ਗੱਲ ਕਰੀਏ ਤਾਂ ਹੋਰ ਦੇਸ਼ਾਂ ਦੀ ਤੁਲਨਾ 'ਚ ਕਾਫੀ ਬਿਹਤਰ ਹੈ।


ਦੁਨੀਆਂ ਭਰ 'ਚ ਕੋਰੋਨਾ ਮਾਮਲਿਆਂ 'ਚ ਰਿਕਾਰਡ ਵਾਧਾ, ਇਕ ਦਿਨ 'ਚ ਪੌਣੇ ਤਿੰਨ ਲੱਖ ਤੋਂ ਵੱਧ ਕੇਸ


ਕੋਰੋਨਾ ਨੇ ਉਲਝਾਈ ਕੈਪਟਨ ਸਰਕਾਰ, ਹੁਣ ਆਪਣੇ ਬਣਾਏ ਨਿਯਮਾਂ ਖਿਲਾਫ ਹੀ ਜ਼ੁਰਮਾਨਾ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ