ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਵਧ ਰਹੇ ਪਾਸਰ ਨੂੰ ਦੇਖਦਿਆਂ ਪੰਜਾਬ ਸਰਕਾਰ ਹੋਰ ਪ੍ਰਬੰਧ ਕਰ ਰਹੀ ਹੈ। ਅਜਿਹੇ 'ਚ ਸੂਬਾ ਸਰਕਾਰ ਨੇ 60 ਸਾਲ ਤੋਂ ਘੱਟ ਉਮਰ ਦੇ ਹਲਕੇ ਜਾਂ ਬਿਨਾਂ ਲੱਛਣਾਂ ਵਾਲੇ ਕਰੋਨਾ ਮਰੀਜ਼ਾਂ ਲਈ ਸੂਬੇ ਦੇ 10 ਜ਼ਿਲ੍ਹਿਆਂ ਵਿੱਚ 7,520 ਬਿਸਤਰਿਆਂ ਦੀ ਸਮਰੱਥਾ ਨਾਲ ਨਵੇਂ ਲੈਵਲ-1 ਕੋਵਿਡ ਕੇਅਰ ਸੈਂਟਰ ਸ਼ੁਰੂ ਕਰ ਦਿੱਤੇ ਹਨ।
100-100 ਬਿਸਤਿਰਆਂ ਦੀ ਸਮਰੱਥਾ ਵਾਲੇ ਅਜਿਹੇ ਕੇਂਦਰ ਬਾਕੀ 12 ਜ਼ਿਲ੍ਹਿਆਂ ਵਿੱਚ ਵੀ ਛੇਤੀ ਹੀ ਖੋਲ੍ਹੇ ਜਾਣਗੇ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਲੁਧਿਆਣਾ ਵਿੱਚ 1200 ਬਿਸਤਰਿਆਂ ਦੀ ਸਮਰੱਥਾ ਹੈ, ਜਲੰਧਰ ਤੇ ਅੰਮ੍ਰਿਤਸਰ ਵਿੱਚ 1000-1000, ਬਠਿੰਡਾ ਵਿੱਚ 950, ਸੰਗਰੂਰ ਵਿੱਚ 800, ਮੁਹਾਲੀ ਦੇ ਗਿਆਨ ਸਾਗਰ ਹਸਪਤਾਲ ਵਿੱਚ 500, ਪਟਿਆਲਾ ਵਿੱਚ 470, ਪਠਾਨਕੋਟ ਵਿੱਚ 400, ਫਰੀਦਕੋਟ ਵਿੱਚ 100 ਅਤੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ 1000 ਬਿਸਤਰਿਆਂ ਦੀ ਸਮਰੱਥਾ ਹੈ।
ਉਨ੍ਹਾਂ ਦੱਸਿਆ ਕਿ 7000 ਬਿਸਤਰਿਆਂ ਦੀ ਸਮਰੱਥਾ ਵਾਲੇ ਇਹ ਕੇਂਦਰ ਮੈਰੀਟੋਰੀਅਸ ਸਕੂਲਾਂ ਅਤੇ ਹੋਰ ਸੰਸਥਾਵਾਂ ਵਿੱਚ ਚਲਾਏ ਜਾ ਰਹੇ ਹਨ। ਕੇਸ ਵਧਣ 'ਤੇ ਇਨ੍ਹਾਂ ਨੂੰ 28,000 ਬੈੱਡਾਂ ਤੱਕ ਵਧਾਇਆ ਜਾ ਸਕਦਾ ਹੈ।
ਚੀਨੀ ਰਾਸ਼ਟਰਪਤੀ ਨਾਲ ਪੰਗਾ ਲੈਣਾ ਪਿਆ ਮਹਿੰਗਾ, ਕਾਰੋਬਾਰੀ ਨੂੰ ਮਿਲੀ ਇਹ ਸਜ਼ਾ
ਇਨ੍ਹਾਂ ਕੋਵਿਡ ਕੇਅਰ ਕੇਂਦਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਚਲਾਇਆ ਜਾ ਰਿਹਾ ਹੈ। ਇਨ੍ਹਾਂ ਨੂੰ ਬਿਨਾਂ ਕਿਸੇ ਲੱਛਣ, ਸ਼ੂਗਰ ਤੇ ਹਾਈਪਰਟੈਂਸ਼ਨ ਵਰਗੀਆਂ ਕਰੌਨਿਕ ਬਿਮਾਰੀਆਂ ਤੋਂ ਬਿਨਾਂ ਵਾਲੇ ਪਾਜ਼ੇਟਿਵ ਮਰੀਜ਼ਾਂ ਨੂੰ ਰੱਖਣ ਲਈ ਵਰਤਿਆ ਜਾਵੇਗਾ।
ਇਨ੍ਹਾਂ ਕੇਂਦਰਾ ਚ ਸਾਰੀਆਂ ਬੁਨਿਆਦੀ ਲੋੜਾਂ ਮੁਹੱਈਆ ਕਰਵਾਈਆਂ ਗਈਆਂ ਹਨ। ਐਂਬੂੰਲੈਂਸ ਦਾ ਵੀ ਖਾਸ ਪ੍ਰਬੰਧ ਹੈ ਤਾਂ ਜੋ ਕਿਸੇ ਮਰੀਜ਼ ਦੀ ਸਿਹਤ ਵਿਗੜਨ ਤੇ ਉਸ ਨੂੰ ਹਸਪਤਾਲ ਲਿਜਾਇਆ ਜਾ ਸਕੇ।
ਦੁਨੀਆਂ ਭਰ 'ਚ ਕੋਰੋਨਾ ਮਾਮਲਿਆਂ 'ਚ ਰਿਕਾਰਡ ਵਾਧਾ, ਇਕ ਦਿਨ 'ਚ ਪੌਣੇ ਤਿੰਨ ਲੱਖ ਤੋਂ ਵੱਧ ਕੇਸ
ਕੋਰੋਨਾ ਨੇ ਉਲਝਾਈ ਕੈਪਟਨ ਸਰਕਾਰ, ਹੁਣ ਆਪਣੇ ਬਣਾਏ ਨਿਯਮਾਂ ਖਿਲਾਫ ਹੀ ਜ਼ੁਰਮਾਨਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ