ਚੰਡੀਗੜ੍ਹ: ਪਿਛਲੇ ਡੇਢ ਸਾਲ ਤੋਂ ਸਰਗਰਮ ਸਿਆਸਤ ਤੋਂ ਦੂਰ ਪੰਜਾਬ ਦੀ ਨੌਜਵਾਨ ਸਿਆਸਤਦਾਨ ਨਵਜੋਤ ਕੌਰ ਲੰਬੀ ਨੇ ਸਿੱਧੂ ਮੂਸੇਵਾਲਾ ਦੇ ਹੱਕ 'ਚ ਆਪਣੀ ਚੁੱਪੀ ਤੋੜੀ ਹੈ। 2017 ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਹੱਕ 'ਚ ਦੱਬ ਕੇ ਪ੍ਰਚਾਰ ਕਰਨ ਵਾਲੀ ਨਵਜੋਤ ਕੌਰ ਲੰਬੀ ਨੇ ਲੋਕ ਸਭਾ ਦੀਆਂ ਚੋਣਾਂ ਦੌਰਾਨ 'ਆਪ' ਦਾ ਝਾੜੂ ਛੱਡ ਸੁਖਪਾਲ ਖਹਿਰਾ ਦੀ 'ਪੰਜਾਬ ਏਕਤਾ ਪਾਰਟੀ' ਦੀ ਚਾਬੀ ਫੜ੍ਹ ਲਈ ਸੀ। ਪਰ ਲੌਕ ਸਭਾ ਦੌਰਾਨ ਪਾਰਟੀ ਨੂੰ ਮਿਲੀ ਵੱਡੀ ਹਾਰ ਤੋਂ ਬਾਅਦ ਲੰਬੀ ਨੇ ਸਿਆਸਤ ਤੋਂ ਦੂਰੀ ਬਣਾਈ ਹੋਈ ਹੈ।
ਹੁਣ ਨਵਜੋਤ ਕੌਰ ਲੰਬੀ ਇੱਕ ਵਾਰ ਫਿਰ ਸਾਹਮਣੇ ਆਈ ਹੈ, ਉਹ ਵੀ ਪੰਜਾਬ ਦੇ ਸਭ ਤੋਂ ਵਿਵਾਦਤ ਗਾਇਕ ਸਿੱਧੂ ਮੂਸੇਵਾਲਾ ਦੇ ਹੱਕ 'ਚ। ਨਵਜੋਤ ਕੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਿੱਧੂ ਦੇ ਹੱਕ 'ਚ ਇੱਕ ਲੰਬੀ ਚੌੜੀ ਪੋਸਟ ਲਿਖ ਕੇ ਸ਼ੇਅਰ ਕੀਤੀ ਹੈ। ਜਿਸ 'ਚ ਉਨ੍ਹਾਂ ਸਿੱਧੂ ਦਾ ਸਪੋਰਟ ਕਰਨ ਦੀ ਗੱਲ ਆਖੀ ਹੈ।
ਉਸ ਨੇ ਆਪਣੀ ਪੋਸਟ ਰਾਹੀਂ ਇਹ ਦਰਸ਼ਾਉਂ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਨੂੰ ਸਿੱਧੂ ਦੀਆਂ ਲੱਤਾਂ ਖਿੱਚਣ ਦੀ ਵਜਾਏ, ਉਸ 'ਤੇ ਮਾਣ ਕਰਨਾ ਚਾਹੀਦਾ ਹੈ। ਲੰਬੀ ਵਲੋਂ ਇਸ ਕਦਰ ਸਿੱਧੂ ਦਾ ਸਪੋਰਟ ਕਰਨਾ ਜਿਥੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਿਹਾ ਹੈ, ਉਥੇ ਹੀ ਕਈ ਸੰਕੇਤਕ ਇਸ਼ਾਰੇ ਵੀ ਕਰ ਰਿਹਾ ਹੈ। ਤੁਸੀਂ ਵੀ ਪੜ੍ਹੋ ਕਿ ਲੰਬੀ ਨੇ ਕੀ ਲਿਖਿਆ।
ਨਮ ਅੱਖਾਂ ਨਾਲ ਦੇਖੀ ਗਈ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ 'ਦਿਲ ਬੇਚਾਰਾ'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ