ਸਪਾ ਸੈਂਟਰ 'ਚ ਮਸਾਜ ਦੇ ਬਹਾਨੇ ਚੱਲ ਰਿਹਾ ਸੀ ਸੈਕਸ ਰੈਕੇਟ, ਪੁਲਿਸ ਨੇ ਕੀਤਾ ਪਰਦਾਫਾਸ਼
ਏਬੀਪੀ ਸਾਂਝਾ | 14 Oct 2020 08:49 PM (IST)
ਮੁੰਬਈ ਦੇ ਉਪਨਗਰ ਖੇਤਰ, ਠਾਣੇ ਜ਼ਿਲ੍ਹੇ ਦੇ ਮੀਰਾ ਰੋਡ ਖੇਤਰ ਵਿੱਚ ਪੁਲਿਸ ਨੇ ਇੱਕ ਸਪਾ ਵਿੱਚ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।
ਠਾਣੇ: ਮੁੰਬਈ ਦੇ ਉਪਨਗਰ ਖੇਤਰ, ਠਾਣੇ ਜ਼ਿਲ੍ਹੇ ਦੇ ਮੀਰਾ ਰੋਡ ਖੇਤਰ ਵਿੱਚ ਪੁਲਿਸ ਨੇ ਇੱਕ ਸਪਾ ਵਿੱਚ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਥੇ ਮਸਾਜ ਦੇ ਬਹਾਨੇ ਵਿਦੇਸ਼ੀ ਔਰਤਾਂ ਤੋਂ ਦੇਹ ਵਪਾਰ ਕਰਵਾਇਆ ਜਾ ਰਿਹਾ ਸੀ। ਮੰਗਲਵਾਰ ਸ਼ਾਮ ਨੂੰ ਬੇਵਰਲੀ ਪਾਰਕ ਦੇ ਤਨੀਸ਼ ਸਪਾ 'ਤੇ ਛਾਪੇਮਾਰੀ ਕੀਤੀ ਗਈ ਅਤੇ ਤਿੰਨ ਥਾਈ ਨਾਗਰਿਕਾਂ ਸਮੇਤ ਪੰਜ ਔਰਤਾਂ ਪਾਈਆਂ ਗਈਆਂ। ਇਸ ਸਬੰਧ 'ਚ ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ 'ਤੇ ਕਾਰਵਾਈ ਕਰਦਿਆਂ ਐਮਬੀਵੀਵੀ ਪੁਲਿਸ ਨੇ ਮੰਗਲਵਾਰ ਸ਼ਾਮ ਨੂੰ ਬੇਵਰਲੀ ਪਾਰਕ ਵਿੱਚ ਤਨੀਸ਼ ਸਪਾ ਤੇ ਛਾਪਾ ਮਾਰਿਆ ਅਤੇ ਤਿੰਨ ਥਾਈ ਨਾਗਰਿਕਾਂ ਸਮੇਤ ਪੰਜ ਔਰਤਾਂ ਨੂੰ ਕਬਜ਼ੇ 'ਚ ਲੈ ਲਿਆ। ਪੁਲਿਸ ਨੇ ਦੱਸਿਆ ਕਿ ਔਰਤਾਂ ਨੂੰ ਬਚਾਇਆ ਗਿਆ, ਜਦੋਂ ਕਿ ਦੋ ਔਰਤਾਂ ਸਣੇ ਤਿੰਨ ਮੁਲਜ਼ਮਾਂ ਨੂੰ ਸਪਾ ਵਿੱਚ ਸੈਕਸ ਰੈਕੇਟ ਚਲਾਉਣ ਲਈ ਗ੍ਰਿਫਤਾਰ ਕੀਤਾ ਗਿਆ।ਪੁਲਿਸ ਨੇ IPC ਅਤੇ Immoral Trade Prevention Act ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।