ਨਵੀਂ ਦਿੱਲੀ: ਡੀਜ਼ਲ ਨਾਲ ਚੱਲਣ ਵਾਲੇ ਜਨਰੇਟਰ 15 ਅਕਤੂਬਰ ਵੀਰਵਾਰ ਤੋਂ ਦਿੱਲੀ-ਐਨਸੀਆਰ ਵਿੱਚ ਬੰਦ ਕਰ ਦਿੱਤੇ ਜਾਣਗੇ। ਡੀਜ਼ਲ ਜਨਰੇਟਰਾਂ 'ਤੇ ਇਹ ਪਾਬੰਦੀ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ। ਇਸ ਦੌਰਾਨ ਸਿਰਫ ਹਸਪਤਾਲਾਂ, ਰੇਲਵੇ ਤੇ ਜ਼ਰੂਰੀ ਸੇਵਾਵਾਂ ਨੂੰ ਜਰਨੇਟਰ ਚਲਾਉਣ ਦੀ ਆਗਿਆ ਹੋਵੇਗੀ। ਇਸ ਤੋਂ ਇਲਾਵਾ ਜੇਕਰ ਇਸ ਨੂੰ ਕਿਤੇ ਵੀ ਚਲਾਉਂਦੇ ਹੋਏ ਪਾਇਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਕੰਮ ਦੀ ਗੱਲ: ਪੰਜਾਬ 'ਚ ਇੱਕ ਲੱਖ ਨੌਜਵਾਨਾਂ ਨੂੰ ਮਿਲੇਗੀ ਸਰਕਾਰੀ ਨੌਕਰੀ, ਕੈਬਨਿਟ ਨੇ ਦਿੱਤੀ ਖਾਲੀ ਅਹੁਦਿਆਂ ਨੂੰ ਭਰਨ ਦੀ ਮਨਜ਼ੂਰੀ

ਇਸ ਦੀ ਜਾਣਕਾਰੀ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਯਾਨੀ ਡੀਪੀਸੀਸੀ ਨੇ ਕਿਹਾ ਕਿ ਡੀਜ਼ਲ/ਪੈਟਰੋਲ/ਮਿੱਟੀ ਦੇ ਤੇਲ ਨਾਲ ਚੱਲਣ ਵਾਲੇ ਜਨਰੇਟਰਾਂ 'ਤੇ ਰਾਜਧਾਨੀ ਦਿੱਲੀ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਰੋਕਦਿਆਂ 15 ਅਕਤੂਬਰ ਤੋਂ ਪਾਬੰਦੀ ਲਾਈ ਗਈ ਹੈ।

ਕਿਸਾਨਾਂ ਦਾ ਮੁੱਕਿਆ ਫਿਕਰ! ਪੰਜਾਬ 'ਚ ਨਹੀਂ ਆਏਗੀ ਯੂਰੀਆ ਖਾਦ ਦੀ ਦਿੱਕਤ, ਸਰਕਾਰ ਨੇ ਲੱਭਿਆ ਰਾਹ

ਇਸ ਤੋਂ ਪਹਿਲਾਂ, 6 ਅਕਤੂਬਰ ਨੂੰ ਵਾਤਾਵਰਣ ਸੁਰੱਖਿਆ ਤੇ ਪ੍ਰਦੂਸ਼ਣ ਕੰਟਰੋਲ ਅਥਾਰਟੀ (ਈਪੀਸੀਏ) ਨੇ ਦਿੱਲੀ-ਐਨਸੀਆਰ ਦੇ ਸ਼ਹਿਰਾਂ ਨਾਲ ਸਬੰਧਤ ਸੂਬਾ ਸਰਕਾਰਾਂ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਡੀਜ਼ਲ ਜਨਰੇਟਰ 15 ਅਕਤੂਬਰ ਤੋਂ 15 ਮਾਰਚ ਤੱਕ ਪੂਰੀ ਤਰ੍ਹਾਂ ਬੰਦ ਰਹਿਣਗੇ।