ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਯੂਰੀਆ ਸੜਕ ਰਾਹੀਂ ਲਿਆਂਦੀ ਜਾਵੇਗੀ। ਪੰਜਾਬ 'ਚ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ, ਸਿਰਫ ਕੋਲੇ ਦੀ ਨਹੀਂ ਬਲਕਿ ਯੂਰੀਆ ਦੀ ਘਾਟ ਹੋ ਸਕਦੀ ਹੈ। ਇਸ ਨਾਲ ਕਿਸਾਨਾਂ ਨੂੰ ਆਪਣੀ ਕਣਕ ਫਸਲ ਬੀਜਣ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ ਪਰ ਪੰਜਾਬ ਸਰਕਾਰ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਇੱਕ ਰਾਹ ਕੱਢਿਆ ਹੈ।
ਸੂਬਾ ਸਰਕਾਰ ਆਪਣੇ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਟਰੱਕਾਂ ਰਾਹੀਂ ਸਿੱਧੇ ਕੰਪਨੀਆਂ ਤੋਂ ਯੂਰੀਆ ਲਿਆਉਣ ਦੀ ਤਿਆਰੀ ਕਰ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਆਪਣੀਆਂ ਫਸਲਾਂ ਬੀਜਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ ਤੇ ਯੂਰੀਆ ਦੀ ਘਾਟ ਕਾਰਨ ਉਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਨਾ ਹੋਵੇ। ਪੰਜਾਬ 'ਚ ਆਲੂ, ਮਟਰ, ਕਣਕ ਦੀਆਂ ਫਸਲਾਂ ਲਈ 6 ਲੱਖ ਮੀਟ੍ਰਿਕ ਟਨ ਡੀਏਪੀ ਦੀ ਜ਼ਰੂਰਤ ਹੈ।
ਇਸ ਲਈ ਅਧਿਕਾਰੀਆਂ ਨੂੰ ਕੰਪਨੀ ਅਧਿਕਾਰੀਆਂ ਨੂੰ ਟਾਈਅਪ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਯੂਰੀਆ ਤੇ ਡੀਏਪੀ ਨੂੰ ਜਲਦ ਤੋਂ ਜਲਦ ਮੰਗਵਾਇਆ ਜਾ ਸਕੇ ਕਿਉਂਕਿ ਅੱਜਕੱਲ੍ਹ 'ਚ ਹੀ ਯੂਰੀਆ ਕੰਪਨੀਆਂ ਤੋਂ ਸਪਲਾਈ ਕੀਤੀ ਜਾਂਦੀ ਹੈ। ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਯੂਰੀਆ ਤੇ ਡੀਏਪੀ ਰੈਕ ਰਸਤੇ ਵਿੱਚ ਫਸੇ ਹੋਏ ਹਨ। ਇਸ ਨੂੰ ਸੜਕਾਂ ਦੁਆਰਾ ਕੁਝ ਸਟਾਕ ਮੰਗਵਾਇਆ ਜਾਵੇਗਾ ਤਾਂ ਜੋ ਸੂਬੇ 'ਚ ਯੂਰੀਆ ਤੇ ਡੀਏਪੀ ਦੀ ਘਾਟ ਨਾ ਹੋਵੇ।
ਪੁਲਿਸ ਤੋਂ ਅੱਕੀ ਔਰਤ ਪੈਟਰੋਲ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹੀ
ਪੰਜਾਬ ਨੂੰ ਇਸ ਵੇਲੇ 13.5 ਲੱਖ ਟਨ ਯੂਰੀਆ ਦੀ ਜ਼ਰੂਰਤ ਹੈ ਤੇ ਇਸ ਵੇਲੇ ਸਿਰਫ 1.7 ਲੱਖ ਟਨ ਹੀ ਬਚੇ ਹਨ। 6 ਲੱਖ ਟਨ 'ਤੇ ਡੀਏਪੀ ਦੀ ਉਪਲਬਧਤਾ ਸਿਰਫ 4.6 ਲੱਖ ਟਨ ਹੈ। ਅਗਲੇ ਮਹੀਨੇ ਤੋਂ ਸੂਬੇ ਵਿੱਚ ਕਣਕ ਦੀ ਬਿਜਾਈ ਸ਼ੁਰੂ ਹੋਣੀ ਹੈ, ਜਿਸ ਲਈ ਕਿਸਾਨਾਂ ਨੂੰ ਯੂਰੀਆ ਤੇ ਡੀਏਪੀ ਦੀ ਜ਼ਰੂਰਤ ਪਵੇਗੀ ਪਰ ਜੇ ਮਾਲ ਦੀਆਂ ਗੱਡੀਆਂ ਨਹੀਂ ਚੱਲਦੀਆਂ ਤਾਂ ਇਸ ਸਪਲਾਈ ਪ੍ਰਭਾਵਤ ਹੋਣ ਕਰਕੇ ਕਿਸਾਨ ਖਾਦ ਨਹੀਂ ਲੈ ਸਕਣਗੇ।
ਕੇਂਦਰ ਨਾਲ ਮੀਟਿੰਗ ਤੋਂ ਬਾਅਦ ਕਿਸਾਨ ਅੱਗ ਬਬੂਲਾ,ਖੇਤੀ ਕਾਨੂੰਨ ਦੀਆਂ ਫਾੜੀਆਂ ਕਾਪੀਆਂ
ਸੂਬੇ ਵਿੱਚ ਯੂਰੀਆ ਤੇ ਡੀਏਪੀ ਕਈ ਹੋਰ ਕੰਪਨੀਆਂ ਤੋਂ ਸਪਲਾਈ ਕੀਤੀ ਜਾਂਦੀ ਹੈ। ਪਰ ਮੁੱਖ ਤੌਰ 'ਤੇ ਮਹਾਰਾਸ਼ਟਰ ਤੇ ਗੁਜਰਾਤ ਵਿੱਚ ਖਾਦ ਕੰਪਨੀਆਂ ਯੂਰੀਆ ਅਤੇ ਡੀਏਪੀ ਤੋਂ ਆਉਂਦੀ ਹੈ। ਸਰਕਾਰ ਨੇ ਅਧਿਕਾਰੀਆਂ ਨੂੰ ਟਰੱਕਾਂ 'ਤੇ ਸੜਕ ਰਾਹੀਂ ਮੰਗਵਾਉਣ ਲਈ ਕਿਹਾ ਹੈ ਤਾਂ ਜੋ ਇਸ ਦੀ ਘਾਟ ਨਾ ਆਵੇ।
ਕਿਸਾਨਾਂ ਦਾ ਮੁੱਕਿਆ ਫਿਕਰ! ਪੰਜਾਬ 'ਚ ਨਹੀਂ ਆਏਗੀ ਯੂਰੀਆ ਖਾਦ ਦੀ ਦਿੱਕਤ, ਸਰਕਾਰ ਨੇ ਲੱਭਿਆ ਰਾਹ
ਪਵਨਪ੍ਰੀਤ ਕੌਰ
Updated at:
14 Oct 2020 03:38 PM (IST)
ਪੰਜਾਬ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਯੂਰੀਆ ਸੜਕ ਰਾਹੀਂ ਲਿਆਂਦੀ ਜਾਵੇਗੀ। ਪੰਜਾਬ 'ਚ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ, ਸਿਰਫ ਕੋਲੇ ਦੀ ਨਹੀਂ ਬਲਕਿ ਯੂਰੀਆ ਦੀ ਘਾਟ ਹੋ ਸਕਦੀ ਹੈ।
- - - - - - - - - Advertisement - - - - - - - - -