ਪਟਿਆਲਾ: ਇੱਕ 13 ਸਾਲਾ ਲੜਕੇ ਦੀ ਲਾਸ਼ ਐਤਵਾਰ ਨੂੰ ਭਾਖੜਾ ਨਹਿਰ ਵਿੱਚੋਂ ਬਾਹਰ ਕੱਢੀ ਗਈ ਜਿਸ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਸੀ। ਅੱਠਵੀਂ ਜਮਾਤ ਦਾ ਵਿਦਿਆਰਥੀ, 20 ਅਪ੍ਰੈਲ ਦੀ ਸ਼ਾਮ ਤੋਂ ਭਾਰਤ ਨਗਰ ਕਲੋਨੀ ਸਥਿਤ ਆਪਣੇ ਘਰ ਤੋਂ ਲਾਪਤਾ ਸੀ। ਸ਼ੁਰੂਆਤੀ ਜਾਂਚ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੂੰ ਉਸ ਦੇ ਮਾਪਿਆਂ ਨੇ ਆਨਲਾਈਨ ਗੇਮ 'PUB G' ਖੇਡਣ ਲਈ ਝਿੜਕਿਆ ਸੀ।


ਮ੍ਰਿਤਕ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਕੋਵਿਡ-19 ਕਾਰਨ ਲੱਗੇ ਕਰਫਿਊ ਦੌਰਾਨ ਲੜਕਾ ਨਿਯਮਿਤ ਤੌਰ ਤੇ ਗੇਮ ਖੇਡਦਾ ਆ ਰਿਹਾ ਸੀ। 20 ਅਪ੍ਰੈਲ ਨੂੰ, ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਕਈ ਘੰਟਿਆਂ ਲਈ ਗੇਮ ਖੇਡਣ ਤੇ ਡਾਂਟਿਆ ਗਿਆ। ਜਿਸ ਤੋਂ ਬਾਅਦ ਗੁੱਸੇ ਵਿਚ ਆ ਕੇ, ਉਹ ਦੁਪਹਿਰ 1.30 ਵਜੇ ਘਰ ਛੱਡ ਗਿਆ, ਪਰ ਉਸ ਨੂੰ ਲੱਭ ਲਿਆ ਗਿਆ। ਹਾਲਾਂਕਿ ਉਹ ਫਿਰ ਘਰ ਛੱਡ ਗਿਆ ਤੇ ਲਾਪਤਾ ਹੋ ਗਿਆ ਜਿਸਦੇ ਬਾਅਦ ਪੁਲਿਸ ਕੇਸ ਵੀ ਦਰਜ ਕੀਤਾ ਗਿਆ।

ਇਸ ਮਾਮਲੇ ਦੇ ਜਾਂਚ ਅਧਿਕਾਰੀ ਰੋਨੀ ਸਿੰਘ ਨੇ ਕਿਹਾ ਕਿ, “ਇੱਕ ਸੀਸੀਟੀਵੀ ਫੁਟੇਜ ਵਿੱਚ ਦਿਖਾਇਆ ਗਿਆ ਕਿ ਉਹ ਨਹਿਰ ਵੱਲ ਜਾ ਰਿਹਾ ਸੀ। ਉਸ ਸਮੇਂ ਤੋਂ ਗੋਤਾਖੋਰ ਉਸ ਨੂੰ ਲੱਭ ਰਹੇ ਸਨ।”