Punjab Breaking News: Firing in Gurdaspur land dispute, three killed


ਗੁਰਦਾਸਪੁਰ: ਜ਼ਮੀਨੀ ਵਿਵਾਦ ਨੂੰ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਥਾਣਾ ਭੈਣੀ ਮੀਆਂ ਖਾਨ ਅਧੀਨ ਪੈਂਦੇ ਪਿੰਡ ਫੁਲੜਾ ਵਿੱਚ ਦੋ ਧਿਰਾਂ ਵਿਚਾਲੇ ਅੰਨ੍ਹੇਵਾਹ ਗੋਲੀਆਂ ਚੱਲੀਆਂ। ਇਸ ਦੌਰਾਨ ਚਾਰ ਲੋਕਾਂ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ। ਇਤਲਾਹ ਮਿਲਦੇ ਹੀ ਮੌਕੇ 'ਤੇ ਪੁਹੰਚ ਪੁਲਿਸ ਪਾਰਟੀ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


ਚੰਡੀਗੜ੍ਹ 'ਤੇ ਹੱਕ ਦਾ ਮਾਮਲਾ ਗਰਮਾਇਆ, ਪੰਜਾਬ ਮਗਰੋਂ ਹਰਿਆਣਾ ਨੇ ਕੱਲ੍ਹ ਬੁਲਾਇਆ ਵਿਸ਼ੇਸ਼ ਸੈਸ਼ਨ, ਇਹ ਮਤੇ ਹੋਣਗੇ ਪਾਸ


ਹਾਸਲ ਜਾਣਕਾਰੀ ਮੁਤਾਬਕ ਪਿੰਡ ਫੁਲੜਾ ਦਾ ਰਹਿਣ ਵਾਲਾ ਸੁਖਰਾਜ ਸਿੰਘ ਆਪਣੇ ਦੋ ਸਾਥੀਆਂ ਜੈਮਲ ਸਿੰਘ ਤੇ ਨਿਸ਼ਾਨ ਸਿੰਘ ਸਮੇਤ ਬਿਆਸ ਕੰਢੇ ਲੱਗਦੀ ਆਪਣੀ ਜ਼ਮੀਨ ਵਿੱਚ ਦੇਖ-ਰੇਖ ਲਈ ਗਿਆ। ਤਦੇ ਹੀ ਬਿਆਸ ਦਰਿਆ ਪਾਰ ਤੋਂ ਨਿਰਮਲ ਸਿੰਘ ਆਪਣੇ ਕੁਝ ਸਾਥੀਆਂ ਨਾਲ ਆਇਆ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੋਨਾਂ ਪਾਸਿਓਂ ਫਾਇਰਿੰਗ ਵਿੱਚ ਸੁਖਰਾਜ ਸਿੰਘ, ਜੈਮਲ ਸਿੰਘ ਤੇ ਨਿਸ਼ਾਨ ਸਿੰਘ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ। ਹੁਣ ਪੀੜਤ ਪਰਿਵਾਰ ਇਨਸਾਫ ਦੀ ਗੁਹਾਰ ਲਾ ਰਿਹਾ ਹੈ। 



ਫਿਲਹਾਲ ਇਸ ਸਾਰੀ ਘਟਨਾ ਨੂੰ ਲੈ ਕੇ ਪੁਲਿਸ ਤਫਤੀਸ਼ ਕਰ ਰਹੀ ਹੈ। ਮੌਕੇ ਤੇ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਪਹੁੰਚੇ ਹੋਏ ਹਨ ਜਿਨ੍ਹਾਂ ਕਿਹਾ ਕਿ ਪਿੰਡ ਫੁੱਲੜੇ ਨਾਲ ਸਬੰਧਤ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ ਤੇ ਦੂਜੀ ਧਿਰ ਜੋ ਦਸੂਹੇ ਦੀ ਹੈ, ਉਨ੍ਹਾਂ ਦੇ ਇੱਕ ਵਿਅਕਤੀ ਦੀ ਮੌਤ ਹੋਈ ਹੈ ਤੇ ਇੱਕ ਜ਼ਖ਼ਮੀ ਹੈ। ਦੱਸਿਆ ਜਾ ਰਿਹਾ ਹੈ ਕੇ ਇਸ ਘਟਨਾ ਵਿੱਚ ਮਰਨ ਵਾਲੇ ਚਾਰ ਲੋਕਾਂ ਵਿੱਚੋਂ ਸੁਖਰਾਜ ਸਿੰਘ ਪਿੰਡ ਦੀ ਮੌਜ਼ੂਦਾ ਕਾਂਗਰਸੀ ਸਰਪੰਚ ਲਵਜੀਤ ਕੌਰ ਦਾ ਪਤੀ ਸੀ। 


Punjab CM: ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਮੀਟਿੰਗ, ਦਿੱਤੇ ਇਹ ਆਦੇਸ਼


ਇਸ ਘਟਨਾ ਵਿੱਚ ਮ੍ਰਿਤਕ ਸੁਖਰਾਜ ਦੇ ਪਿਤਾ ਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਵੀ ਨਹੀਂ ਪਤਾ ਕਿ ਇਹ ਸਭ ਕਿਵੇਂ ਵਾਪਰਿਆ ਹੈ। ਉਨ੍ਹਾਂ ਦੇ ਪੁੱਤਰ ਦੀ ਉਮਰ ਕਰੀਬ 35 ਸਾਲ ਸੀ। ਸੁਖਰਾਜ ਸਿੰਘ ਸਵੇਰੇ ਆਪਣੇ ਖੇਤਾਂ ਵਿੱਚ ਗਿਆ ਸੀ ਤੇ ਉੱਥੇ ਕੀ ਹੋਇਆ ਕੁਝ ਨਹੀਂ ਪਤਾ। ਪਿੰਡ ਮੰਨਣ ਦੇ ਸਰਪੰਚ ਨਰਿੰਦਰ ਸਿੰਘ ਨੇ ਦੱਸਿਆ ਕਿ ਪੈਲੀ ਦੀ ਵੱਟ ਨੂੰ ਲੈ ਕੇ ਕੋਈ ਝਗੜਾ ਹੋਇਆ ਹੈ। ਫੁਲੜਾ ਪਿੰਡ ਦੇ ਸਰਪੰਚ ਨੇ ਗੋਲੀਆਂ ਚਲਾਈਆਂ ਹਨ। 


 


ਇਹ ਵੀ ਪੜ੍ਹੋ: Bhagwant Mann: ਬਿਜਲੀ ਮੁਫ਼ਤ ਨਾ ਕਰਨ ਦੇ ਵਾਅਦੇ 'ਤੇ ਘਿਰੀ ਭਗਵੰਤ ਮਾਨ ਦੀ ਸਰਕਾਰ, ਕਾਂਗਰਸ ਤੇ ਬਿਜਲੀ ਵਾਲਿਆਂ ਨੇ ਲਾਏ ਇਹ ਇਲਜ਼ਾਮ