Chief Minister Bhagwant Mann held a meeting with the Deputy Commissioners of Punjab


ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿੱਚ ਕਣਕ ਦੀ ਖਰੀਦ ਬਾਰੇ ਚਰਚਾ ਕੀਤੀ ਗਈ। ਮੁੱਖ ਮੰਤਰੀ ਨੇ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਉਣ ਦੀ ਹਦਾਇਤ ਦਿੱਤੀ ਹੈ।


ਇਸ ਬਾਰੇ ਕੈਬਨਿਟ ਮੰਤਰੀ ਲਾਲ ਚੰਦ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ 'ਚ ਕਣਕ ਆਉਣੀ ਸ਼ੁਰੂ ਹੋ ਗਈ ਹੈ। ਸਰਕਾਰੀ ਖਰੀਦ ਇੱਕ ਅਪਰੈਲ ਤੋਂ ਸ਼ੁਰੂ ਹੋ ਗਈ ਹੈ ਪਰ ਇਸ ਵਾਰ ਫਸਲ ਥੋੜ੍ਹੀ ਦੇਰੀ ਨਾਲ ਆਉਣੀ ਸ਼ੁਰੂ ਹੋਈ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸੀਸੀਐਲ ਲਿਮਟ, ਬਾਰਦਾਨੇ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ।


 






ਸਰਕਾਰੀ ਬੰਗਲਿਆਂ 'ਚੋਂ ਪੱਖੇ-ਫਰਿਜਾਂ ਗਾਇਬ, 'ਆਪ' ਦੇ ਮੰਤਰੀ ਬੋਲੇ ਅਸੀਂ ਨੇਤਾ ਜਾਂ ਕੋਈ ਚੋਰ-ਡਾਕੂ


ਉਨ੍ਹਾਂ ਕਿਹਾ ਕਿ ਬਾਹਰੋਂ ਆ ਰਹੇ ਅਨਾਜ ਨੂੰ ਰੋਕਣ ਲਈ ਪੂਰੇ ਪੰਜਾਬ ਨੂੰ ਸੀਲ ਕੀਤਾ ਜਾਵੇਗਾ ਤੇ ਇਸ ਲਈ ਖਾਸ ਨਾਕੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਸਾਰੇ ਕੰਮ ਮੁਕੰਮਲ ਹੋ ਗਏ ਹਨ। ਇਸ ਲਈ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਅਸੀਂ ਐਫਸੀਆਈ ਨੂੰ ਲੈ ਕੇ ਕੇਂਦਰ ਨਾਲ ਮੀਟਿੰਗ ਕੀਤੀ ਹੈ। ਇਸ ਲਈ ਕੋਈ ਸਮੱਸਿਆ ਨਹੀਂ ਹੋਵੇਗੀ ਤੇ ਚੰਗੇ ਨਤੀਜੇ ਮਿਲਣਗੇ।


ਲੋਕ ਭਲਾਈ ਸਹੂਲਤਾਂ ਬਾਰੇ ਉਨ੍ਹਾਂ ਕਿਹਾ ਕਿ ਕੁਝ ਵੀ ਮੁਫਤ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਲੋਕ ਟੈਕਸ ਅਦਾ ਕਰਦੇ ਹਨ ਤੇ ਲੋਕ ਦੇ ਟੈਕਸ ਦੇ ਪੈਸੇ ਵਾਪਸ ਦੇਣ ਨੂੰ ਮੁਫਤ ਨਹੀਂ ਕਹਿ ਸਕਦੇ।


ਇਹ ਵੀ ਪੜ੍ਹੋ: Grammy Awards: ਏਆਰ ਰਹਿਮਾਨ ਬਣੇ ਗ੍ਰੈਮੀ ਐਵਾਰਡ ਦਾ ਹਿੱਸਾ, ਵਿਲ ਸਮਿਥ ਦੇ ਥੱਪੜ ਸਕੈਂਡਲ ਦਾ ਵੀ ਉਡਾਇਆ ਮਜ਼ਾਕ