Crime News: ਰਾਜਸਥਾਨ ਵਿਚ ਇਕ ਹੈਰਾਨ ਕਾਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚਿਤੌੜਗੜ੍ਹ ਜ਼ਿਲ੍ਹੇ ਦੇ ਰਾਸ਼ਮੀ ਥਾਣਾ ਖੇਤਰ ਵਿੱਚ ਇੱਕ ਵਿਅਕਤੀ ਵਿਆਹ ਸਮਾਗਮ ਵਿੱਚ ਪਹੁੰਚਿਆ। ਉੱਥੇ ਉਸ ਨੇ ਲਾੜੀ ਨੂੰ ਗਿਫਟ ਦਿੱਤਾ। ਇਸ ਤੋਂ ਤੁਰੰਤ ਬਾਅਦ ਲਾੜੀ ਦੇ ਨਾਲ ਬੈਠੇ ਲਾੜੇ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਨੂੰ ਦੇਖ ਕੇ ਉਥੇ ਮੌਜੂਦ ਲੋਕ ਹੈਰਾਨ ਰਹਿ ਗਏ।
ਲੋਕਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਉਥੋਂ ਫਰਾਰ ਹੋ ਗਿਆ। ਇਸ ਘਟਨਾ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਸਬੰਧੀ ਲਾੜੀ ਦੇ ਭਰਾ ਵਿਸ਼ਾਲ ਸੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਭੈਣ ਕ੍ਰਿਸ਼ਨਾ ਦਾ ਵਿਆਹ ਭੀਲਵਾੜਾ ਜ਼ਿਲ੍ਹੇ ਦੇ ਮੰਗਰੋਪ ਇਲਾਕੇ ਦੇ ਪਿੱਪਲੀ ਵਾਸੀ ਮਹਿੰਦਰ ਸੈਨ ਨਾਲ ਹੋਇਆ ਸੀ।
12 ਮਈ ਨੂੰ ਪਿੰਡ ਉੱਚਾ ਵਿਖੇ ਸਾਡੇ ਵੱਲੋਂ ਇੱਕ ਆਸ਼ੀਰਵਾਦ ਸਮਾਗਮ ਕਰਵਾਇਆ ਗਿਆ। ਸਟੇਜ ਉਤੇ ਉਨ੍ਹਾਂ ਦੀ ਭੈਣ ਕ੍ਰਿਸ਼ਨਾ ਅਤੇ ਜੀਜਾ ਮਹਿੰਦਰ ਸੈਨ ਬੈਠੇ ਸਨ। ਇਸ ਦੌਰਾਨ ਉਚਾ ਪਿੰਡ ਦਾ ਰਹਿਣ ਵਾਲਾ ਸ਼ੰਕਰਲਾਲ ਭਾਰਤੀ ਗਿਫਟ ਲੈ ਕੇ ਸਟੇਜ ਉਤੇ ਆਇਆ। ਉਸ ਨੇ ਤੋਹਫ਼ਾ ਲਾੜੀ ਦੇ ਹੱਥ ਵਿੱਚ ਫੜਾ ਦਿੱਤਾ।
ਇਸ ਕਰਕੇ ਬਚ ਗਈ ਲਾੜੇ ਦੀ ਜਾਨ
ਇਸ ਤੋਂ ਤੁਰੰਤ ਬਾਅਦ ਸ਼ੰਕਰਲਾਲ ਨੇ ਲਾੜੇ 'ਤੇ ਹਮਲਾ ਕਰ ਦਿੱਤਾ। ਉਸ ਨੇ ਪਹਿਲਾਂ ਮੁੱਕਾ ਮਾਰਿਆ ਅਤੇ ਫਿਰ ਉਸ ਦੇ ਸਿਰ 'ਤੇ ਚਾਕੂ ਨਾਲ ਵਾਰ ਕੀਤਾ। ਪਰ ਲਾੜਾ ਇਸ ਲਈ ਬਚ ਗਿਆ ਕਿਉਂਕਿ ਉਸ ਨੇ ਪੱਗ ਬੰਨ੍ਹੀ ਹੋਈ ਸੀ। ਇਸ ਘਟਨਾ 'ਚ ਲਾੜੇ ਦੇ ਸਿਰ 'ਤੇ ਮਾਮੂਲੀ ਸੱਟ ਲੱਗੀ ਹੈ, ਜਿਸ ਕਾਰਨ ਆਸ਼ੀਰਵਾਦ ਸਮਾਰੋਹ 'ਚ ਹਫੜਾ-ਦਫੜੀ ਮਚ ਗਈ। ਕੋਈ ਸਮਝ ਨਹੀਂ ਸਕਿਆ ਕਿ ਮਾਮਲਾ ਕੀ ਹੈ। ਹਮਲੇ ਤੋਂ ਬਾਅਦ ਮੁਲਜ਼ਮ ਸ਼ੰਕਰ ਭਾਰਤੀ ਫਰਾਰ ਹੋ ਗਿਆ।
ਲਾੜੀ ਨੂੰ ਜਾਣਦਾ ਸੀ ਮੁਲਜ਼ਮ
ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਰਸ਼ਮੀਰਾ ਦੀ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਸਾਰੀ ਘਟਨਾ ਦੀ ਜਾਣਕਾਰੀ ਲਈ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲਾੜੀ ਕ੍ਰਿਸ਼ਨਾ ਅਤੇ ਸ਼ੰਕਰਲਾਲ ਭਾਰਤੀ ਕਰੀਬ 2 ਸਾਲ ਪਹਿਲਾਂ ਸਕੂਲ ਵਿੱਚ ਇਕੱਠੇ ਨੌਕਰੀ ਕਰਦੇ ਸਨ। ਉੱਥੇ ਹੀ ਉਨ੍ਹਾਂ ਵਿਚਕਾਰ ਦਰਾਰ ਹੋਣ ਕਾਰਨ ਸ਼ੰਕਰ ਭਾਰਤੀ ਉਸ ਨਾਲ ਰੰਜਿਸ਼ ਰੱਖਦਾ ਸੀ। ਰਸ਼ਮੀ ਥਾਣੇ ਦੇ ਅਧਿਕਾਰੀ ਸ਼ਿਆਮਰਾਜ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਬਾਅਦ ਵਿੱਚ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।