Rape in India: ਕੇਂਦਰ ਤੇ ਸੂਬਾ ਸਰਕਾਰਾਂ ਦੇ ਲੱਖ ਦਾਅਵਿਆਂ ਦੇ ਬਾਵਜੂਦ ਦੇਸ਼ ਅੰਦਰ ਔਰਤਾਂ ਅੱਜ ਵੀ ਸੁਰੱਖਿਆ ਨਹੀਂ ਹਨ। ਇਸ ਦੀ ਪੋਲ ਕੌਮੀ ਅਪਰਾਧ ਰਿਕਾਰਡ ਬਿਊਰੋ (ਐਨਸੀਆਰਬੀ) ਦੀ ਰਿਪੋਰਟ ਖੋਲ੍ਹਦੀ ਹੈ। ਐਨਸੀਆਰਬੀ ਦੀ ਨਵੀਂ ਰਿਪੋਰਟ ਅਨੁਸਾਰ 2021 ਵਿੱਚ ਭਾਰਤ ਵਿੱਚ ਜ਼ਬਰ ਜਨਾਹ ਦੇ ਕੁੱਲ 31,677 ਮਾਮਲੇ ਦਰਜ ਕੀਤੇ ਗਏ। ਭਾਵ ਦੇਸ਼ ਅੰਦਰ ਪ੍ਰਤੀ ਦਿਨ ਔਸਤਨ 86 ਔਰਤਾਂ ਨਾਲ ਰੇਪ ਹੁੰਦਾ ਹੈ। ਇਸ ਦੇ ਨਾਲ ਹੀ ਉਸ ਸਾਲ ਪ੍ਰਤੀ ਘੰਟਾ ਔਰਤਾਂ ਵਿਰੁੱਧ ਅਪਰਾਧ ਦੇ 49 ਮਾਮਲੇ ਦਰਜ ਕੀਤੇ ਗਏ। 


1 ਅਪ੍ਰੈਲ ਤੋਂ ਕਿਸੇ ਕਿਸਾਨ-ਮਜ਼ਦੂਰ ਨੂੰ ਖੁਦਕੁਸ਼ੀ ਲਈ ਮਜਬੂਰ ਨਹੀਂ ਹੋਣਾ ਪਵੇਗਾ, ਕਿੱਥੇ ਗਿਆ ਕੇਜਰੀਵਾਲ ਦਾ ਵਾਅਦਾ? ਧੜਾਧੜ ਖੁਦਕੁਸ਼ੀਆਂ 'ਤੇ ਸੁਖਪਾਲ ਖਹਿਰਾ ਨੇ ਮੰਗਿਆ ਜਵਾਬ



ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੇ ਬਿਊਰੋ ਦੀ 'ਕ੍ਰਾਈਮ ਇਨ ਇੰਡੀਆ 2021' ਰਿਪੋਰਟ ਅਨੁਸਾਰ ਸਾਲ 2020 ਵਿੱਚ ਜ਼ਬਰ ਜਨਾਹ ਦੇ 28,046 ਮਾਮਲੇ ਦਰਜ ਕੀਤੇ ਗਏ ਸਨ, ਜਦੋਂ ਕਿ 2019 ਵਿੱਚ 32,033 ਮਾਮਲੇ ਦਰਜ ਕੀਤੇ ਗਏ ਸਨ। ਉਂਝ ਔਰਤਾਂ ਦੀ ਭਲਾਈ ਨਾਲ ਸਬੰਧਤ ਜਥੇਬੰਦੀਆਂ ਦਾ ਦਾਅਵਾ ਹੈ ਕਿ ਹਾਲਾਤ ਇਸ ਤੋਂ ਵੀ ਖਤਰਨਾਕ ਹਨ ਕਿਉਂਕਿ ਬਹੁਤ ਘੱਟ ਔਰਤਾਂ ਪੁਲਿਸ ਕੋਲ ਸ਼ਿਕਾਇਤ ਕਰਦੀਆਂ ਹਨ। 



ਐਨਸੀਆਰਬੀ ਦੀ ਰਿਪੋਰਟ ਅਨੁਸਾਰ ਸਾਲ 2021 ਵਿੱਚ ਰਾਜਸਥਾਨ ਵਿੱਚ ਸਭ ਤੋਂ ਵੱਧ 6,337 ਜ਼ਬਰ ਜਨਾਹ ਦੇ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ 2,947, ਮਹਾਰਾਸ਼ਟਰ ਵਿੱਚ 2,496, ਉੱਤਰ ਪ੍ਰਦੇਸ਼ ਵਿੱਚ 2,845, ਦਿੱਲੀ ਵਿੱਚ 1,250 ਬਲਾਤਕਾਰ ਦੇ ਮਾਮਲੇ ਦਰਜ ਕੀਤੇ ਗਏ। ਔਰਤਾਂ ਦੀ ਭਲਾਈ ਨਾਲ ਸਬੰਧਤ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਖਤ ਕਾਨੂੰਨ ਹੋਣ ਦੇ ਬਾਵਜੂਦ ਜ਼ਬਰ ਜਨਾਹ ਦੇ ਕੇਸ ਵਧਣਾ ਦਰਸਾਉਂਦਾ ਹੈ ਕਿ ਅਜੇ ਵੀ ਸਰਕਾਰਾਂ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਨਹੀਂ ਹਨ।


ਪੰਜਾਬ 'ਚ ਔਰਤਾਂ ਤੇ ਬੱਚਿਆਂ ਵਿਰੁਧ ਅਪਰਾਧਿਕ ਮਾਮਲਿਆਂ 'ਚ 17 ਫੀਸਦੀ ਵਾਧਾ


ਪੰਜਾਬ ਅਤੇ ਹਰਿਆਣਾ ਵਿੱਚ ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧਿਕ ਮਾਮਲਿਆਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਬਲਾਤਕਾਰ, ਔਰਤਾਂ ਨਾਲ ਛੇੜਛਾੜ ਅਤੇ ਬੱਚਿਆਂ ਨੂੰ ਅਗਵਾ ਕਰਨ ਦੇ ਮਾਮਲੇ ਵਧੇ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੀ ਤਾਜ਼ਾ ਰਿਪੋਰਟ ਅਨੁਸਾਰ ਸਾਲ 2020 ਦੇ ਮੁਕਾਬਲੇ 2021 ਵਿੱਚ ਹਰਿਆਣਾ ਵਿੱਚ ਔਰਤਾਂ ਵਿਰੁੱਧ ਅਪਰਾਧਾਂ ਵਿੱਚ 27 ਫੀਸਦੀ ਵਾਧਾ ਹੋਇਆ ਹੈ, ਜਦੋਂ ਕਿ ਪੰਜਾਬ ਵਿੱਚ 17 ਫੀਸਦੀ ਵਾਧਾ ਹੋਇਆ ਹੈ।


ਇਸ ਦੇ ਨਾਲ ਹੀ 2020 ਦੇ ਮੁਕਾਬਲੇ 2021 ਵਿੱਚ ਕੁੱਲ ਅਪਰਾਧ ਦੀਆਂ ਘਟਨਾਵਾਂ ਵਿੱਚ ਸੱਤ ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਪੰਜਾਬ ਵਿੱਚ ਕੁੱਲ ਅਪਰਾਧਿਕ ਘਟਨਾਵਾਂ ਵਿੱਚ 11 ਫੀਸਦੀ ਦੀ ਕਮੀ ਆਈ ਹੈ। ਐਨਸੀਆਰਬੀ ਦੀ ਰਿਪੋਰਟ ਦੇ ਅਨੁਸਾਰ, ਭਾਰਤੀ ਦੰਡਾਵਲੀ (ਆਈਪੀਸੀ) ਅਤੇ ਵਿਸ਼ੇਸ਼ ਅਤੇ ਸਥਾਨਕ ਕਾਨੂੰਨ (ਐਸਐਲਐਲ) ਦੇ ਤਹਿਤ ਪੰਜਾਬ ਵਿੱਚ ਕੁੱਲ ਅਪਰਾਧ ਦੀਆਂ ਘਟਨਾਵਾਂ 2020 ਵਿੱਚ 82,875 ਤੋਂ ਵੱਧ ਕੇ 2021 ਵਿੱਚ 73,581 ਹੋ ਗਈਆਂ ਹਨ।


 


ਪੰਜਾਬ ਚੋਣਾਂ 'ਚ ਮੈਨੂੰ ਅੱਤਵਾਦੀ ਕਿਹਾ, ਜਦੋਂ ਜਨਤਾ ਹੱਸਣ ਲੱਗੀ ਤਾਂ....BJP 'ਤੇ ਨਿਸ਼ਾਨਾ ਸਾਧਦਿਆਂ ਕੇਜਰੀਵਾਲ ਬੋਲੇ