ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਭਜਨਪੁਰਾ ਖੇਤਰ ਵਿੱਚ 5 ਲੋਕਾਂ ਦੇ ਕਤਲ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 1 ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਫੜੇ ਗਏ ਮੁਲਜ਼ਮ ਦਾ ਨਾਮ ਪ੍ਰਭੂ ਮਿਸ਼ਰਾ ਹੈ ਅਤੇ ਇਹ ਮ੍ਰਿਤਕਾਂ ਦਾ ਰਿਸ਼ਤੇਦਾਰ ਹੈ। ਪੁਲਿਸ ਅਨੁਸਾਰ ਪ੍ਰਭੂ ਨੇ 5 ਲੋਕਾਂ ਦੀ ਹੱਤਿਆ ਕੀਤੀ ਸੀ। ਇਸ ਦੇ ਨਾਲ ਹੀ ਕਤਲ ਦਾ ਕਾਰਨ ਪੈਸੇ ਦਾ ਲੈਣ-ਦੇਣ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਲੋਕ 30 ਹਜ਼ਾਰ ਰੁਪਏ ਦੇ ਲੈਣ-ਦੇਣ ਵਿੱਚ ਮਾਰੇ ਗਏ।
ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰੀ ਰਾਜਧਾਨੀ ਦੇ ਭਜਨਪੁਰਾ ਖੇਤਰ ਦੇ ਸੀ ਬਲਾਕ 'ਚ ਇੱਕ ਘਰ ਵਿੱਚ ਇੱਕ ਹੀ ਪਰਿਵਾਰ ਨਾਲ ਸਬੰਧਤ ਪੰਜ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਸਨ। ਪੁਲਿਸ ਅਨੁਸਾਰ ਇਹ ਪਰਿਵਾਰ ਕੁਝ ਸਮਾਂ ਪਹਿਲਾਂ ਕਿਰਾਏ ਤੇ ਇਸ ਘਰ ਵਿੱਚ ਰਹਿਣ ਆਇਆ ਸੀ।
ਕੁਝ ਸਮੇਂ ਤੋਂ ਪਤੀ ਅਤੇ ਪਤਨੀ ਅਤੇ ਤਿੰਨ ਬੱਚੇ ਘਰ ਵਿੱਚ ਰਹਿ ਰਹੇ ਸਨ। ਇਸ ਘਰ ਵਿੱਚ ਸ਼ੰਭੂਨਾਥ (43), ਉਸਦੀ ਪਤਨੀ ਸੁਨੀਤਾ (38), ਧੀ ਕਵਿਤਾ (16), ਪੁੱਤਰ ਸਚਿਨ (14) ਅਤੇ ਇੱਕ ਛੋਟਾ ਪੁੱਤਰ ਇਕੱਠੇ ਰਹਿੰਦੇ ਸਨ। ਪੁਲਿਸ ਨੇ ਦੱਸਿਆ ਕਿ ਘਰ ਦਾ ਤਾਲਾ ਬਾਹਰੋਂ ਬੰਦ ਸੀ। ਘਰ ਦੀ ਬਦਬੂ ਆਉਣ 'ਤੇ ਗੁਆਂਢੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ' ਤੇ ਪਹੁੰਚੀ ਪੁਲਿਸ ਤਾਲਾ ਤੋੜ ਕੇ ਅੰਦਰ ਦਾਖਲ ਹੋਈ।
ਭਜਨਪੁਰਾ ਕਤਲ ਕੇਸ: 30 ਹਜ਼ਾਰ ਪਿਛੇ ਕੀਤਾ 5 ਲੋਕਾਂ ਦਾ ਕਤਲ, ਰਿਸ਼ਤੇਦਾਰ ਨਿੱਕਲਿਆ ਕਾਤਲ
ਏਬੀਪੀ ਸਾਂਝਾ
Updated at:
13 Feb 2020 08:41 PM (IST)
ਦਿੱਲੀ ਪੁਲਿਸ ਨੇ ਭਜਨਪੁਰਾ ਖੇਤਰ ਵਿੱਚ 5 ਲੋਕਾਂ ਦੇ ਕਤਲ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 1 ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
- - - - - - - - - Advertisement - - - - - - - - -