ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦਿੱਲੀ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੇ ਏਬੀਪੀ ਨਿਊਜ਼ ਨਾਲ ਖਾਸ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਚੋਣ ਚਿਹਰਾ ਲੈ ਕੇ ਆਉਂਦੀ ਤਾਂ ਨਤੀਜੇ ਵੱਖਰੇ ਹੁੰਦੇ। ਇਸਦੇ ਨਾਲ ਉਨ੍ਹਾਂ ਨੇ ਕਿਹਾ ਕਿ ਮੈਨੀਫੈਸਟੋ ਪਹਿਲਾਂ ਆਉਣਾ ਚਾਹੀਦਾ ਸੀ। ਮਨੋਜ ਤਿਵਾੜੀ ਨੇ ਕਿਹਾ ਕਿ ਨਾ ਤਾਂ ਪਾਰਟੀ ਨੇ ਉਸ ਤੋਂ ਅਸਤੀਫਾ ਮੰਗਿਆ ਹੈ ਅਤੇ ਨਾ ਹੀ ਉਸਨੇ ਅਸਤੀਫਾ ਦਿੱਤਾ ਹੈ।


ਚੋਣ ਨਤੀਜਿਆਂ 'ਤੇ ਉਨ੍ਹਾਂ ਕਿਹਾ ਕਿ ਚੋਣਾਂ ਹਾਰ ਗਈਆਂ ਪਰ ਨਿਰਾਸ਼ ਨਹੀਂ ਹੋਏ। ਤਕਰੀਬਨ 40 ਫ਼ੀਸਦੀ ਵੋਟ ਹਿੱਸੇਦਾਰੀ ਆਈ ਹੈ। ਇਹ ਪਹਿਲੀ ਵਾਰ ਹੋਇਆ ਹੈ। ਨਤੀਜਿਆਂ ਤੋਂ ਬਾਅਦ ਸਮੀਖਿਆ ਕੀਤੀ ਜਾ ਰਹੀ ਹੈ। ਮਨੋਜ ਤਿਵਾੜੀ ਨੇ ਕਿਹਾ, “ਮੈਨੂੰ 48 ਸੀਟਾਂ ਦੀ ਜਿੱਤ ਦੀ ਉਮੀਦ ਸੀ। ਉਹ ਕਿਤੇ ਵੀ ਗਲਤ ਨਹੀਂ ਸੀ। ਅੱਠ ਪ੍ਰਤੀਸ਼ਤ ਵੋਟ ਸ਼ੇਅਰ ਵਧਾਉਣਾ ਕੋਈ ਮਾਮੂਲੀ ਗੱਲ ਨਹੀਂ ਹੈ। ਅਸੀਂ ਵਧੀਆਂ ਵੋਟਾਂ ਨੂੰ ਅੱਠ ਪ੍ਰਤੀਸ਼ਤ ਤੋਂ ਵਧਾ ਕੇ 51 ਪ੍ਰਤੀਸ਼ਤ ਕਰਨ ਦੀ ਕੋਸ਼ਿਸ਼ ਕਰਾਂਗੇ।"

ਬਿਨਾਂ ਕਿਸੇ ਵੱਡੇ ਚਿਹਰੇ ਤੋਂ ਚੋਣ ਲੜਨ ਦੇ ਸਵਾਲ 'ਤੇ ਮਨੋਜ ਤਿਵਾੜੀ ਨੇ ਕਿਹਾ ਕਿ ਹਰ ਪਾਰਟੀ ਦੀ ਇੱਕ ਰਣਨੀਤੀ ਹੈ। ਇਹ ਇੱਕ ਸਮੂਹਕ ਫੈਸਲਾ ਸੀ। ਜੇ ਕੇਈ ਚਿਹਰੇ ਹੁੰਦਾ ਤਾਂ ਨਤੀਜੇ ਕੁਝ ਹੋਰ ਹੀ ਹੁੰਦੇ। ਕੀ ਪਾਰਟੀ ਦੇ ਕੁਝ ਨੇਤਾ ਤੁਹਾਨੂੰ ਪਾਰਟੀ ਦਾ ਸੂਬਾ ਪ੍ਰਧਾਨ ਬਣਾਏ ਜਾਣ 'ਤੇ ਨਾਰਾਜ਼ ਹਨ, ਜਿਸ 'ਤੇ ਮਨੋਜ ਤਿਵਾੜੀ ਨੇ ਕਿਹਾ ਕਿ ਇਹ ਬਿਲਕੁਲ ਨਹੀਂ ਹੈ। ਸੂਬਾ ਪ੍ਰਧਾਨ ਬਣਨ ਤੋਂ ਬਾਅਦ ਉਸਨੇ ਦਿੱਲੀ 'ਚ ਦੋ ਚੋਣਾਂ ਜਿੱਤੀਆਂ ਸੀ।

ਸ਼ਾਹੀਨ ਬਾਗ 'ਤੇ ਮਨੋਜ ਤਿਵਾੜੀ ਨੇ ਕਿਹਾ ਕਿ 'ਗੋਲੀ ਮਾਰੋ ਵਾਲੇ' ਨਾਅਰੇ ਲਗਾਉਣਾ ਭਾਜਪਾ ਦੀ ਸੋਚ ਨਹੀਂ ਹੇ। ਭਾਜਪਾ ਅਜਿਹੇ ਨਾਅਰਿਆਂ ਦਾ ਸਮਰਥਨ ਨਹੀਂ ਕਰਦੀ। ਹਾਲਾਂਕਿ, ਅਸੀਂ ਅੱਜ ਵੀ ਸ਼ਾਹੀਨ ਬਾਗ ਨੂੰ ਸਹੀ ਨਹੀਂ ਮੰਨਦੇ ਅਤੇ ਕੱਲ੍ਹ ਨੂੰ ਸਵੀਕਾਰ ਨਹੀਂ ਕਰਾਂਗੇ।