ਅੰਮ੍ਰਿਤਸਰ: ਅੱਜ ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਸੂਬਾ ਸਰਕਾਰ ਖਿਲਾਫ ਇੱਕ ਰੋਸ ਰੈਲੀ ਕੀਤੀ, ਜਿਸ 'ਚ ਸੁਖਬੀਰ ਬਾਦਲ ਨੇ ਸੂਬਾ ਸਰਕਾਰ 'ਤੇ ਜੰਮ ਕੇ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਕੈਪਟਨ ਐਸ਼ਪ੍ਰਸਤੀ ਕਰਦਾ, ਮੁੱਖ ਮੰਤਰੀ ਐਸ਼ ਕਰਨ ਲਈ ਨਹੀਂ ਹੁੰਦਾ। ਇਸ ਦੇ ਨਾਲ ਹੀ ਬਾਦਲ ਨੇ ਇੱਕ ਵਾਰ ਫੇਰ ਕੈਪਟਨ ਬਾਰੇ ਕਿਹਾ ਕਿ ਉਹ ਝੂਠੀਆਂ ਸਹੁੰਆਂ ਖਾ ਕੇ ਸੱਤਾ 'ਚ ਆਇਆ ਹੈ। ਜਿਸ ਨੇ ਕੋਈ ਵਿਕਾਸ ਕੰਮ ਨਹੀਂ ਕੀਤਾ ਅਤੇ ਨਾ ਕੋਈ ਗਰਾਂਟ ਦਿੱਤੀ।
ਉਨ੍ਹਾਂ ਆਪਣੀ ਸਰਕਾਰ ਦੇ ਸੋਲੇ ਗਾਉਂਦੇ ਹੋਏ ਕਿਹਾ ਕਿ ਅਕਾਲੀ ਦਲ ਨੇ ਘਰ-ਘਰ ਬਿਜਲੀ ਭੇਜੀ, ਸਭ ਤੋਂ ਸਸਤੇ ਥਰਮਲ ਪਲਾਂਟ ਪੰਜਾਬ 'ਚ ਲਾਏ। ਉਨ੍ਹਾਂ ਕਿਹਾ ਕਿ ਸਰਕਾਰ ਬਿਜਲੀ ਵਿਭਾਗ ਨੂੰ ਪੈਸੇ ਨਹੀਂ ਦੇ ਰਹੀ ਇਸ ਕਰਕੇ ਬਿਜਲੀ ਮਹਿੰਗੀ ਵੇਚ ਰਹੇ ਹਨ। ਇਸ ਦੇ ਨਾਲ ਬਾਦਲ ਨੇ ਕਿਹਾ ਕਿ ਕੈਪਟਨ ਨੇ ਸਿੱਖਿਆ ਦਾ ਬੇੜਾ ਗਰਕ ਕਰ ਦਿੱਤਾ, ਸਿਹਤ ਸਹੂਲਤਾਂ ਦਾ ਬੁਰਾ ਹਾਲ ਕਰ ਦਿੱਤਾ।
ਉੱਧਰ ਸੁਖਬੀਰ ਨੇ ਦੁਹਰਾਇਆ ਕਿ ਬਹਿਬਲ ਕਲਾਂ ਕੇਸ ਦੇ ਮੁੱਖ ਗਵਾਹ ਨੇ ਖੁਦਕੁਸ਼ੀ ਕੀਤੀ ਕਿਉਂਕਿ ਕਾਂਗਰਸ ਦਾ ਮੰਤਰੀ ਤੇ ਵਿਧਾਇਕ ਉਸ ਨੂੰ ਤੰਗ ਕਰ ਰਹੇ ਸੀ। ਸੁਖਬੀਰ ਨੇ ਡਾ. ਅਜਨਾਲਾ ਤੇ ਬੋਨੀ ਅਜਨਾਲਾ ਦਾ ਅਕਾਲੀ ਦਲ 'ਚ ਵਾਪਸ ਆਉਣ 'ਤੇ ਸਵਾਗਤ ਕੀਤਾ।
ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਹਿਗੁਰੂ ਨੇ ਮੇਰੀ ਖੁਆਇਸ਼ ਪੂਰੀ ਕੀਤੀ ਕਿ ਮੈਂ ਮਾਝੇ ਦੀ ਸੰਗਤ ਦੇ ਦਰਸ਼ਨ ਕਰ ਸਕਾਂ। ਉਨ੍ਹਾਂ ਸੂਬਾ ਸਰਕਾਰ 'ਤੇ ਤੰਜ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਨੂੰ ਵਾਅਦਾ ਖਿਲਾਫ਼, ਧੋਖਾ ਦੇਣ ਵਾਲਾ ਕਰਾਰ ਦਿੱਤਾ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਦਾ ਇਕੱਠ ਕੈਪਟਨ ਨੂੰ ਚੈਲੇਂਜ ਕਰਦਾ ਹੈ। ਕੈਪਟਨ ਜਾਂ ਤਾਂ ਆਪਣੇ ਵਾਅਦੇ ਪੂਰੇ ਕਰੇ ਨਹੀਂ ਤਾਂ ਗੱਦੀ ਛੱਡੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਜੋ ਸਰਕਾਰ ਮੈਨੀਫੈਸਟੋ 'ਚ ਕੀਤੇ ਵਾਅਦੇ ਪੂਰੇ ਨਾ ਕਰੇ ਉਸ ਸਰਕਾਰ ਨੂੰ ਬਰਖ਼ਾਸਤ ਕਰ ਦਿੱਤਾ ਜਾਵੇ।
ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਕਦੇ ਇਨਸਾਫ਼ ਨਹੀਂ ਮਿਲਿਆ। ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਕਾਂਗਰਸ ਪਾਰਟੀ ਹੈ, ਜਵਾਹਰ ਲਾਲ ਨਹਿਰੂ ਨੇ ਵੀ ਸਿੱਖਾਂ 'ਤੇ ਜ਼ੁਲਮ ਕੀਤਾ ਅਤੇ ਪੰਜਾਬ ਨੂੰ ਲੰਗੜਾ ਸੂਬਾ ਬਣਾਇਆ ਦਿੱਤਾ ਜਿਸ ਦੀ ਆਪਣੀ ਰਾਜਧਾਨੀ ਵੀ ਨਹੀਂ ਹੈ।
ਇਸ ਦੇ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਤੋਂ ਵੱਖ ਹੋਇਆ ਕੁਝ ਪਾਰਟੀਆਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੀਆਂ। ਉਨ੍ਹਾਂ ਨੇ ਬ੍ਰਹਮਪੁਰਾ ਤੇ ਢੀਂਡਸਾ ਮਾਮਲੇ 'ਚ ਕਿਹਾ ਕਿ ਜੋ ਅਕਾਲੀ ਦਲ ਦੀ ਪਿੱਠ 'ਚ ਛੁਰਾ ਮਾਰਦੇ, ਮੈਂ ਉਨ੍ਹਾਂ ਤੋਂ ਨਫ਼ਰਤ ਕਰਦਾ ਹਾਂ। ਇਨਾ ਨੂੰ ਪਾਰਟੀ ਨੇ ਸਭ ਕੁਝ ਦਿੱਤਾ, ਅਹੁਦੇ, ਵਜ਼ੀਰੀਆ ਦਿੱਤੀਆਂ ਪਰ ਮੁੱਖ ਧਾਰਾ ਤੋਂ ਵੱਖ ਹੋ ਕੇ ਕੋਈ ਤੁਪਕਾ ਦਰਿਆ ਨਹੀਂ ਬਣ ਸਕਦਾ।
ਬਾਦਲ ਪਿਓ-ਪੁੱਤ ਨੇ ਖ਼ੂਬ ਕੱਢੀ ਭੜਾਸ, ਟਕਸਾਲੀਆਂ ਨੂੰ ਰੱਜ ਕੇ ਭੰਡਿਆ
ਏਬੀਪੀ ਸਾਂਝਾ
Updated at:
13 Feb 2020 04:28 PM (IST)
ਸ਼੍ਰੋਮਣੀ ਅਕਾਲੀ ਦਲ ਦੀ ਰੈਲੀ 'ਚ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਪ੍ਰਧਾਨ ਮੈਂ ਨਹੀ ਸਗੋਂ ਕੋਰ ਕਮੇਟੀ ਨੇ ਚੁਣਿਆ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਰੱਜ ਕੇ ਟਕਸਾਲੀਆਂ ਨੂੰ ਕੋਸਿਆ, ਨਸੀਹਤ ਵੀ ਦਿੱਤੀ ਕਿ ਉਨ੍ਹਾਂ ਨੇ ਪਾਰਟੀ ਤੋਂ ਵੱਖ ਹੋ ਕੇ ਵੱਡੀ ਬੱਜਰ ਗਲਤੀ ਕੀਤੀ।
- - - - - - - - - Advertisement - - - - - - - - -