ਮੌਜੂਦਾ ਜਾਨਕਾਰੀ ਤੋਂ ਪਤਾ ਲੱਗਾ ਹੈ ਕਿ ਸੰਯੁਕਤ ਮੰਤਰੀ ਅਤੇ ਲਖਨਉ ਬਾਰ ਐਸੋਸੀਏਸ਼ਨ ਦੇ ਅਧਿਕਾਰੀ ਲੋਧੀ ਦੇ ਨਾਲ ਇੱਕ ਹੋਰ ਵਕੀਲ ਵੀ ਜ਼ਖਮੀ ਹੋਇਆ। ਵੱਡੀ ਗੱਲ ਇਹ ਹੈ ਕਿ ਕੋਰਟ ਕੰਪਲੈਕਸ 'ਚ ਤਿੰਨ ਜ਼ਿੰਦਾ ਬੰਬ ਵੀ ਮਿਲੇ ਹਨ। ਅਜੇ ਤੱਕ ਕਿਸੇ ਦੋਸ਼ੀ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਜ਼ਖ਼ਮੀ ਹੋਏ ਸੰਜੀਵ ਲੋਧੀ ਨੇ ਮੀਡੀਆ ਨੂੰ ਦੱਸਿਆ, “ਮੈਂ ਤੁਰੰਤ ਸੁਰੱਖਿਆ ਚਾਹੁੰਦਾ ਹਾਂ, ਪੁਲਿਸ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਹਾਈ ਕੋਰਟ ਨੂੰ ਇਸ ਕੇਸ ਨੂੰ ਧਿਆਨ 'ਚ ਲਿਆਉਣਾ ਚਾਹੀਦਾ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਸਜਾ ਦੇਣੀ ਚਾਹੀਦਾ ਹੈ।”
ਉਨ੍ਹਾਂ ਕਿਹਾ,“ਜ਼ਿਲ੍ਹਾ ਜੱਜ ਦੀ ਸੁਰੱਖਿਆ ਖ਼ਰਾਬ ਹੈ। ਹਮਲਾਵਰ ਬੰਬ ਬਾਰੂਦ ਸਣੇ ਅਦਾਲਤ 'ਚ ਕਿਵੇਂ ਦਾਖਲ ਹੋਏ? ਜੇ ਅਜਿਹਾ ਹੁੰਦਾ ਰਿਹਾ ਤਾਂ ਵਕੀਲ ਹਰ ਦਿਨ ਮਰਦੇ ਰਹਿਣਗੇ।”