ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਭਾਰਤ ਆਉਣਗੇ। ਟਰੰਪ ਦੀ ਯਾਤਰਾ ਤੋਂ ਪਹਿਲਾਂ ਗੁਜਰਾਤ ਦੇ ਅਹਿਮਦਾਬਾਦ 'ਚ ਸਾਬਰਮਤੀ ਆਸ਼ਰਮ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਆਸ਼ਰਮ ਦਾ ਹਰ ਕੋਨਾ ਮਹਿਫੂਜ਼ ਬਣਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 50 ਲੱਖ ਲੋਕ ਅਹਿਮਦਾਬਾਦ 'ਚ ਡੋਨਾਲਡ ਟਰੰਪ ਦਾ ਸਵਾਗਤ ਕਰਨਗੇ।

ਡੋਨਾਲਡ ਟਰੰਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਰਦਾਰ ਪਟੇਲ ਸਟੇਡੀਅਮ 'ਚ ਪ੍ਰਦਰਸ਼ਨ ਕਰਨਗੇ। ਇਸ ਤੋਂ ਬਾਅਦ ਟਰੰਪ ਸਾਬਰਮਤੀ ਰਿਵਰਫ੍ਰੰਟ ਵੀ ਦੇਖਣਗੇ। ਟਰੰਪ ਨੇ ਕਿਹਾ ਹੈ ਕਿ ਉਹ ਭਾਰਤ ਦੀ ਯਾਤਰਾ ਲਈ ਉਤਸ਼ਾਹਿਤ ਹਨ। ਉਨ੍ਹਾਂ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਸਮਝੌਤੇ ‘ਤੇ ਦਸਤਖ਼ਤ ਕੀਤੇ ਜਾ ਸਕਦੇ ਹਨ। ਟਰੰਪ, ਪੀਐਮ ਮੋਦੀ ਦੇ ਸੱਦੇ 'ਤੇ 24-25 ਫਰਵਰੀ ਤੱਕ ਦੋ ਦਿਨਾਂ ਭਾਰਤ ਦੌਰੇ 'ਤੇ ਆਉਣਗੇ।

ਟਰੰਪ ਨੇ ਵ੍ਹਾਈਟ ਹਾਊਸ ਤੋਂ ਆਪਣੀ ਭਾਰਤ ਯਾਤਰਾ ਦੇ ਐਲਾਨ ਤੋਂ ਇੱਕ ਦਿਨ ਬਾਅਦ, ਟਰੰਪ ਨੇ ਕਿਹਾ, "ਉਹ (ਮੋਦੀ) ਬਹੁਤ ਚੰਗੇ ਆਦਮੀ ਹਨ ਅਤੇ ਮੈਂ ਭਾਰਤ ਜਾਣ ਦੀ ਉੜੀਕ ਕਰ ਰਿਹਾ ਹਾਂ। ਅਸੀਂ ਇਸ ਮਹੀਨੇ ਦੇ ਅੰਤ 'ਚ ਜਾਵਾਂਗੇ।”


ਇਸ ਤੋਂ ਪਹਿਲਾਂ, ਪੀਐਮ ਮੋਦੀ ਨੇ ਆਪਣੇ ਟਵੀਟ 'ਚ ਕਿਹਾ ਸੀ ਕਿ ਭਾਰਤ ਅਤੇ ਅਮਰੀਕਾ ਲੋਕਤੰਤਰ ਅਤੇ ਬਹੁਲਵਾਦ ਪ੍ਰਤੀ ਸਾਂਝੀ ਵਚਨਬੱਧਤਾ ਸਾਂਝੇ ਕਰਦੇ ਹਨ ਅਤੇ ਦੋਵੇਂ ਦੇਸ਼ ਵਿਆਪਕ ਮੁੱਦਿਆਂ ‘ਤੇ ਨੇੜਿਓਂ ਸਹਿਯੋਗ ਕਰ ਰਹੇ ਹਨ।

2019 'ਚ ਦੋਵੇਂ ਨੇਤਾ ਚਾਰ ਵਾਰ ਮਿਲੇ:-

ਅਹਿਮ ਗੱਲ ਇਹ ਹੈ ਕਿ ਪਿਛਲੇ ਤਿੰਨ ਸਾਲਾ 'ਚ ਮੋਦੀ ਅਤੇ ਟਰੰਪ ਦੇ ਵਿਚ ਦੋਸਤਾਨਾ ਸੰਬੰਧ ਰਹੇ ਹਨ। ਦੋਵੇਂ ਨੇਤਾ ਸਾਲ 2019 ਚ ਚਾਰ ਵਾਰ ਮਿਲੇ, ਜਿਸ ਵਿੱਚ ਹਿਸਟਨ ‘ਚ 50,000 ਭਾਰਤੀਆਂ ਦਾ ਇੱਕ ਸੰਯੁਕਤ ਇਤਿਹਾਸਕ ਸੰਬੋਧਨ ਸੀ। ਇਸ ਤੋਂ ਇਲਾਵਾ ਇਸ ਸਾਲ ਹੁਣ ਤੱਕ ਦੋਹਾਂ ਨੇ ਦੋ ਵਾਰ ਫੋਨ ‘ਤੇ ਗੱਲਬਾਤ ਕੀਤੀ ਹੈ, ਜਿਸ ‘ਚ ਇੱਕ ਗੱਲਬਾਤ ਪਿਛਲੇ ਹਫਤੇ ਬਾਅਦ ਹੋਈ ਸੀ।