ਨਵੀਂ ਦਿੱਲੀ: ਐਨਐਚਏਆਈ ਨੇ 15-29 ਫਰਵਰੀ ਨੂੰ ਫਾਸਟੈਗ ਮੁਫਤ ਵੰਡਣ ਦਾ ਫੈਸਲਾ ਕੀਤਾ ਹੈ। ਰਾਸ਼ਟਰੀ ਰਾਜ ਮਾਰਗਾਂ ਦੇ ਟੋਲ ਪਲਾਜ਼ਾ 'ਤੇ ਟੋਲ ਅਦਾਇਗੀ ਦੀ ਨਵੀਂ ਇਲੈਕਟ੍ਰਾਨਿਕ ਪ੍ਰਣਾਲੀ ਦੇ ਤਹਿਤ, ਹੁਣ ਟੋਲ ਸਿੱਧਾ ਫਾਸਟੈਗ ਤੋਂ ਵਸੂਲਿਆ ਜਾ ਰਿਹਾ ਹੈ। ਐਨਐਚਏਆਈ ਨੇ ਦੇਸ਼ ਦੇ 527 ਰਾਜਮਾਰਗਾਂ 'ਤੇ ਫਾਸਟਗ ਅਧਾਰਤ ਟੋਲ ਟੈਕਸ ਇੱਕਠਾ ਕਰਨਾ ਸ਼ੁਰੂ ਕੀਤਾ। ਸਰਕਾਰ ਨੇ ਖਰੀਦ ਨੂੰ ਉਤਸ਼ਾਹਤ ਕਰਨ ਲਈ ਇਸ ਨੂੰ ਮੁਫਤ ਦੇਣ ਦਾ ਐਲਾਨ ਕੀਤਾ ਸੀ। ਇਸ ਦੀ ਸਮਾਂ ਸੀਮਾ ਇੱਕ ਵਾਰ ਫਿਰ ਵਧਾ ਦਿੱਤੀ ਗਈ ਹੈ।

ਅਥਾਰਟੀ ਨੇ ਕਿਹਾ ਕਿ ਇਸ ਨੂੰ ਐਨਐਚਏਆਈ ਦੇ ਕਿਸੇ ਵੀ ਸਰਕਾਰੀ ਵਿਕਰੀ ਕੇਂਦਰ ਤੋਂ ਮੁਫਤ 'ਚ ਖਰੀਦਿਆ ਜਾ ਸਕਦਾ ਹੈ। ਇਸ ਦੇ ਲਈ ਵਾਹਨ ਦੀ ਆਰਸੀ ਦਿਖਾਉਣੀ ਪਏਗੀ। ਇਸ ਤੋਂ ਇਲਾਵਾ ਹਾਈਵੇਅ 'ਤੇ ਟੋਲ ਪਲਾਜ਼ਾ, ਸਥਾਨਕ ਟ੍ਰੈਫਿਕ ਦਫਤਰਾਂ, ਸਾਂਝਾ ਸੇਵਾ ਕੇਂਦਰਾਂ ਅਤੇ ਪੈਟਰੋਲ ਪੰਪਾਂ ਵਰਗੀਆਂ ਥਾਂਵਾਂ ਤੋਂ ਵੀ ਫਾਸਟੈਗ ਨੂੰ ਖਰੀਦਿਆ ਜਾ ਸਕਦਾ ਹੈ

ਸਹੂਲਤ ਲਈ ਸ਼ੁਰੂ ਕੀਤਾ:-

ਅਹਿਮ ਗੱਲ ਇਹ ਹੈ ਕਿ ਸਰਕਾਰ ਨੇ ਟੋਲ ਟੈਕਸ 'ਚ ਭ੍ਰਿਸ਼ਟਾਚਾਰ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਸਹੂਲਤ ਦੇਣ ਲਈ ਫਾਸਟੈਗ ਪੇਸ਼ ਕੀਤਾ ਹੈ। ਇਹ ਇਲੈਕਟ੍ਰਾਨਿਕ ਮਾਧਿਅਮ ਨਾਲ ਟੈਕਸ ਇਕੱਤਰ ਕਰਨ ਦੀ ਇੱਕ ਪ੍ਰਣਾਲੀ ਹੈ। ਫਾਸਟੈਗ ਨੂੰ ਵਾਹਨ ਦੇ ਅਗਲੇ ਸ਼ੀਸ਼ੇ 'ਤੇ ਲਗਾਇਆ ਜਾਂਦਾ ਹੈ ਅਤੇ ਟੋਲ ਪਲਾਜ਼ਾ 'ਤੇ ਫ੍ਰੀਕੁਐਂਸੀ ਰੀਡਰ ਦੇ ਸੰਪਰਕ 'ਚ ਆਉਂਦੇ ਹੀ ਟੋਲ ਟੈਕਸ ਆਪਣੇ ਆਪ ਘਟਾ ਦਿੱਤਾ ਜਾਂਦਾ ਹੈਇਸ ਨੂੰ ਟੋਲ ਪਲਾਜ਼ਾ ਤੋਂ ਬਿਨਾਂ ਰੁਕੇ ਨਿਕਲਿਆ ਜਾ ਸਕਦੇ ਹੈ ਅਤੇ ਨਕਦੀ ਅਦਾ ਕਰਨ ਦੀ ਲੋੜ ਵੀ ਨਹੀਂ ਪੈਂਦੀ