ਪਟਿਆਲਾਸਰਕਾਰੀ ਹਸਪਤਾਲ ਰਾਜਿੰਦਰਾ 'ਚ ਦੋ ਮਰੀਜ਼ਾਂ ਦੀ ਮੌਤ ਤੋਂ ਬਾਅਦ ਲਾਸ਼ਾਂ ਦੇ ਬਦਲਣ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲਸੰਗਰੂਰ ਜ਼ਿਲ੍ਹੇ ਦੇ ਫੌਜੀ ਸਿੰਘ (30) ਦੀ ਫੂਡ ਪੋਇਜ਼ਨਿੰਗ ਨਾਲ ਮੌਤ ਹੋ ਗਈ ਅਤੇ ਯੂਪੀ ਦੇ ਗੋਂਡਾ ਜ਼ਿਲ੍ਹੇ ਦੇ ਰਾਮ ਕੁਮਾਰ (32) ਦੀ ਪੇਟ ਦੇ ਦਰਦ ਤੋਂ ਬਾਅਦ ਮੌਤ ਹੋ ਗਈ ਸੀ। ਦੋਵਾਂ ਦਾ ਪੋਸਟਮਾਰਟਮ ਮੰਗਲਵਾਰ ਨੂੰ ਹਸਪਤਾਲ ਪ੍ਰਬੰਧਕਾਂ ਦੁਆਰਾ ਕੀਤਾ ਗਿਆ।

ਸ਼ਾਮ ਕਰੀਬ ਵਜੇਯੂਪੀ ਦੇ ਰਾਮ ਕੁਮਾਰ ਦੀ ਮ੍ਰਿਤਕ ਦੇਹ ਕਵਰ ਕਰ ਉਸਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤੀ ਗਈ। ਰਾਮ ਕੁਮਾਰ ਦੇ ਪਰਿਵਾਰ ਨੇ ਲਾਸ਼ ਨੂੰ ਐਂਬੂਲੈਂਸ ਤੋਂ ਮੰਗਲਵਾਰ ਸ਼ਾਮ ਨੂੰ ਵਜੇ ਦੇ ਕਰੀਬ ਗੌਂਡਾ ਪਹੁੰਚਾਇਆ। 800 ਕਿਲੋਮੀਟਰ ਦੀ ਦੂਰੀ 'ਤੇ ਪਹੁੰਚਜਦੋਂ ਰਾਮ ਦੀ ਪਤਨੀ ਨੇ ਬੁੱਧਵਾਰ ਦੁਪਹਿਰ ਨੂੰ ਲਾਸ਼ ਵੇਖੀਤਾਂ ਹਸਪਤਾਲ ਦੀ ਲਾਪਰਵਾਹੀ ਸਾਹਮਣੇ ਆਈ।

ਉਧਰ ਬੁੱਧਵਾਰ ਨੂੰ ਜਦੋਂ ਫੌਜੀ ਸਿੰਘ ਦਾ ਪਰਿਵਾਰ ਉਸ ਦੀ ਲਾਸ਼ ਲੈਣ ਹਸਪਤਾਲ ਪਹੁੰਚਿਆ ਤਾਂ ਉੱਥੇ ਹੰਗਾਮਾ ਹੋ ਗਿਆ। ਮੋਰਚਰੀ ' ਲਾਸ਼ ਰਾਮ ਕੁਮਾਰ ਦੀ ਸੀ ਨਾ ਕਿ ਫੌਜੀ ਸਿੰਘ ਦੀ। ਹਸਪਤਾਲ ਪ੍ਰਬੰਧਨ ਨੇ ਐਂਬੂਲੈਂਸ ਦੇ ਡਰਾਈਵਰ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਜਿਸ ਲਾਸ਼ ਨੂੰ ਉਹ ਲੈ ਕਿ ਗਿਆ ਹੈ ਉਹ ਰਾਮ ਕੁਮਾਰ ਦੀ ਨਹੀਂ ਹੈ। ਇਸ ਲਈ ਫੌਜੀ ਸਿੰਘ ਦੀ ਮ੍ਰਿਤਕ ਦੇਹ ਨੂੰ ਉਸੇ ਐਂਬੂਲੈਂਸ 'ਚ ਵਾਪਸ ਲਿਆਂਦਾ ਜਾਵੇ। ਇਸ ਤਰ੍ਹਾਂ ਹਸਪਤਾਲ ਨੇ ਦੋ ਲਾਸ਼ਾਂ ਨੂੰ ਹੀ ਬਦਲ ਦਿੱਤਾਜਿਸ ਤੋਂ ਬਾਅਦ ਹਸਪਤਾਲ ਪ੍ਰਸਾਸ਼ਨ 'ਤੇ ਸਵਾਲ ਉੱਠ ਰਹੇ ਹਨ।