ਤਕਨੀਕੀ ਖ਼ਰਾਬੀ ਕਰਕੇ ਖੇਤਾਂ 'ਚ ਉਤਾਰਨਾ ਪਿਆ ਸੈਨਾ ਦਾ ਹੈਲੀਕਾਪਟਰ, ਸਾਰੇ ਸੁਰੱਖਿਅਤ
ਏਬੀਪੀ ਸਾਂਝਾ | 13 Feb 2020 12:47 PM (IST)
ਕੁਰਾਲੀ ਦੇ ਨੇੜਲੇ ਪਿੰਡ ਬੰਨ ਮਾਜਰਾ ਵਿਖੇ ਅੱਜ ਸਵੇਰੇ ਹੈਲੀਕਾਪਟਰ ਤਕਨੀਕੀ ਖ਼ਰਾਬੀ ਆਉਣ ਦੀ ਖ਼ਬਰ ਆਈ ਹੈ। ਜਾਣਕਾਰੀ ਮੁਤਾਬਕ ਹੈਲੀਕਾਪਟਰ ਨੂੰ ਮੌਕੇ 'ਤੇ ਉਤਾਰ ਲਿਆ ਗਿਆ। ਪਤਾ ਚੱਲਿਆ ਹੈ ਹੈਲੀਕਾਪਟਰ ਫ਼ੌਜ ਦਾ ਸੀ।
ਮੋਹਾਲੀ: ਕੁਰਾਲੀ ਦੇ ਨੇੜਲੇ ਪਿੰਡ ਬੰਨ ਮਾਜਰਾ ਵਿਖੇ ਅੱਜ ਸਵੇਰੇ ਹੈਲੀਕਾਪਟਰ ਤਕਨੀਕੀ ਖ਼ਰਾਬੀ ਆਉਣ ਦੀ ਖ਼ਬਰ ਆਈ ਹੈ। ਜਾਣਕਾਰੀ ਮੁਤਾਬਕ ਹੈਲੀਕਾਪਟਰ ਨੂੰ ਮੌਕੇ 'ਤੇ ਉਤਾਰ ਲਿਆ ਗਿਆ। ਪਤਾ ਚੱਲਿਆ ਹੈ ਹੈਲੀਕਾਪਟਰ ਫ਼ੌਜ ਦਾ ਸੀ ਜਦੋਂ ਪਾਇਲਟ ਨੂੰ ਖ਼ਰਾਬੀ ਦਾ ਸ਼ੱਕ ਪਿਆ ਤਾਂ ਹੈਲੀਕਾਪਟਰ ਦੀ ਸੁਰੱਖਿਅਤ ਲੈਂਡਿੰਗ ਕਰ ਲਈ ਗਈ। ਇਸ ਘਟਨਾ 'ਚ ਕਿਸੇ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। ਉਸ ਸਮੇਂ ਹੈਲੀਕਾਪਟਰ ਵਿਚ 3 ਮੇਜਰ ਸਵਾਰ ਸੀ। ਐਸਐਚਓ ਇੰਸਪੈਕਟਰ ਰਾਜਪਾਲ ਸਿੰਘ ਨੇ ਦੱਸਿਆ ਕਿ ਸਾਰੇ ਸੁਰੱਖਿਅਤ ਹਨ। ਦੱਸ ਦਈਏ ਕਿ ਹੈਲੀਕਾਪਟਰ ਪਟਿਆਲਾ ਤੋਂ ਪਠਾਨਕੋਟ ਪਾ ਰਿਹ ਸੀ।