ਚੰਡੀਗੜ੍ਹ: ਲੇਨ ਡਰਾਇਵਿੰਗ ਤੇ ਸਿਲਪ ਰੋਡ 'ਤੇ ਪਬਲਿਕ ਦੀ ਲਾਪਰਵਾਹੀ ਬਰਕਰਾਰ ਹੈ। ਟ੍ਰੈਫਿਕ ਪੁਲਿਸ ਲੇਨ ਡਰਾਇਵਿੰਗ, ਸੜਕ ਸਾਇਡ ਪਾਰਕਿੰਗ ਤੇ ਲੇਫਟ ਫ੍ਰੀ 'ਤੇ 45 ਤੋਂ ਜ਼ਿਆਦਾ ਚਲਾਨ ਕਰਨ ਦੇ ਬਾਵਜੂਦ ਸੁਧਾਰ ਲਿਆਉਣ 'ਚ ਫੇਲ੍ਹ ਸਾਬਿਤ ਹੋਈ ਹੈ। ਟ੍ਰੈਫਿਕ ਪੁਲਿਸ ਦਾਅਵਾ ਕਰਦੀ ਹੈ ਕਿ ਚਲਾਨ ਦੀ ਕਾਰਵਾਈ ਦੇ ਨਾਲ ਜਾਗਰੂਕਤਾ ਅਭਿਆਨ ਵੀ ਜਾਰੀ ਹਨ। ਸ਼ਹਿਰ ਦੀਆਂ ਸੜਕਾਂ 'ਤੇ ਰੇਹੜੀਆਂ ਲਗਾ ਕੇ ਸਮਾਨ ਵੇਚਣ ਵਾਲਿਆਂ ਕਰਕੇ ਜਾਮ ਹੁੰਦਾ ਹੈ।


ਹੁਣ ਸ਼ਹਿਰ 'ਚ ਜਾਮ ਘੱਟ ਕਰਨ ਲਈ ਦੋ ਨਵੀਆਂ ਸੜਕਾਂ ਬਣਾਈਆਂ ਜਾਣਗੀਆਂ, ਜਿਸ ਨਾਲ ਚੰਡੀਗੜ੍ਹ 'ਚ ਦਾਖਿਲ ਹੋਣ ਵਾਲਾ ਟ੍ਰੈਫਿਕ ਡਾਇਵਰਟ ਹੋ ਸਕੇਗਾ। ਇੱਕ ਮੀਟਿੰਗ ਦੌਰਾਨ ਇਨ੍ਹਾਂ ਦੋਨਾਂ ਸੜਕਾਂ ਨੂੰ ਬਨਾਉਣ ਦੀ ਮੰਜ਼ੂਰੀ ਦੇ ਦਿੱਤੀ ਗਈ। ਮੰਜ਼ੂਰੀ ਦੇ ਨਾਲ ਇਨ੍ਹਾਂ ਪ੍ਰੋਜੈਕਟਾਂ ਦੀ ਸਮਾਂ ਸੀਮਾਂ ਵੀ ਤੈਅ ਕਰ ਦਿੱਤੀ ਗਈ ਹੈ। ਦਸੰਬਰ 2021 ਤੱਕ ਇਹ ਰੋਡ ਆਪਰੇਸ਼ਨਲ ਹੋ ਜਾਵੇਗੀ।

ਪਹਿਲਾਂ ਰੋਡ ਇੰਡਸਟਰੀਅਲ ਏਰਿਆ ਦੇ ਸੈਕਟਰ-17 ਨਾਲ ਜੂੜੇਗੀ। ਮੱਧ ਮਾਰਗ ਦੇ ਟ੍ਰੈਫਿਕ ਨੂੰ ਘੱਟ ਕਰਨ ਲਈ ਇੱਕ ਹੋਰ ਰੋਡ ਨੂੰ ਰੇਲਵੇ ਤੇ ਪ੍ਰਸ਼ਾਸਨ ਨੇ ਮੀਟਿੰਗ 'ਚ ਮਨਜ਼ੂਰੀ ਦੇ ਦਿੱਤੀ ਹੈ। ਇਹ ਰੋਡ ਮੱਧ ਮਾਰਗ 'ਤੇ ਕਲਾਗ੍ਰਾਮ ਤੋਂ ਪਹਿਲਾ ਆਉਣ ਵਾਲੇ ਟੈਰੀਟੋਰਿਅਲ ਆਰਮੀ ਗਰਾਉਂਡ ਦੇ ਬਰਾਬਰ ਹੁੰਦੀ ਹੋਈ ਰੇਲਵੇ ਸਟੇਸ਼ਨ ਨਾਲ ਜੂੜੇਗੀ।