Trending: ਸੜਕਾਂ 'ਤੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਅਜਿਹੇ ਕਈ ਮਾਮਲੇ ਹਰ ਰੋਜ਼ ਦੇਖਣ ਨੂੰ ਮਿਲਦੇ ਹਨ। ਇਸ ਦੇ ਨਾਲ ਹੀ ਇਨ੍ਹਾਂ ਹਾਦਸਿਆਂ 'ਚ ਕਈ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ, ਜਦਕਿ ਕੁਝ ਲੋਕ ਵਾਲ-ਵਾਲ ਬਚ ਜਾਂਦੇ ਹਨ। ਹੁਣ ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਹਾਦਸੇ ਤੋਂ ਬਾਅਦ ਲੋਕਾਂ ਦੀ ਜਾਨ ਵਾਲ-ਵਾਲ ਬਚੀ ਹੈ।

ਇਸ ਹਾਦਸੇ ਦਾ ਇਹ ਵੀਡੀਓ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਟਰੈਕਟਰ-ਟਰਾਲੀ ਸਾਈਡ ਰੋਡ ਤੋਂ ਹੌਲੀ-ਹੌਲੀ ਸੜਕ 'ਤੇ ਆ ਰਹੀ ਹੈ। ਇਸ ਟਰੈਕਟਰ ਟਰਾਲੀ ਵਿੱਚ ਕਈ ਲੋਕ ਸਵਾਰ ਹਨ। ਟਰੈਕਟਰ ਡਰਾਈਵਰ ਇਸ ਨੂੰ ਹੌਲੀ-ਹੌਲੀ ਮੋੜ ਰਿਹਾ ਸੀ। ਇਸ ਦੌਰਾਨ ਹੀ ਹਾਦਸਾ ਵਾਪਰ ਗਿਆ।





ਦਰਅਸਲ ਉਸ ਸੜਕ 'ਤੇ ਇੱਕ ਪਾਸੇ ਤੋਂ ਤੇਜ਼ ਰਫਤਾਰ ਕਾਰ ਵੀ ਆ ਰਹੀ ਹੈ। ਤੇਜ਼ ਰਫ਼ਤਾਰ ਕਾਰ ਵਾਲੇ ਨੇ ਆਪਣੀ ਰਫ਼ਤਾਰ ਘੱਟ ਨਹੀਂ ਕੀਤੀ ਤੇ ਕਾਰ ਚਲਾ ਰਿਹਾ ਵਿਅਕਤੀ ਟਰੈਕਟਰ ਟਰਾਲੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਾ ਹੈ। ਹਾਲਾਂਕਿ ਇਸ ਦੌਰਾ ਹਾਦਸਾ ਵਾਪਰ ਜਾਂਦਾ ਹੈ। ਇਸ ਹਾਦਸੇ ਵਿੱਚ ਕਾਰ ਤੇ ਟਰੈਕਟਰ ਦੀ ਟੱਕਰ ਹੋ ਜਾਂਦੀ ਹੈ। ਹਾਲਾਂਕਿ ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ 'ਚ ਕਿਸੇ ਦੀ ਮੌਤ ਨਹੀਂ ਹੋਈ।

ਕਾਰ ਦੀ ਰਫਤਾਰ ਇੰਨੀ ਤੇਜ਼ ਸੀ ਤੇ ਟੱਕਰ ਇੰਨੀ ਭਿਆਨਕ ਸੀ ਕਿ ਟਰੈਕਟਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਉਖੜ ਕੇ ਦੂਰ ਜਾ ਡਿੱਗਿਆ। ਉਸੇ ਸਮੇਂ ਕਾਰ ਫ਼ਿਰ ਵੀ ਨਹੀਂ ਰੁਕੀ ਤੇ ਅੱਗੇ ਵਧ ਜਾਂਦੀ ਹੈ। ਹਾਲਾਂਕਿ ਇਸ ਹਾਦਸੇ ਵਿੱਚ ਟਰੈਕਟਰ ਚਾਲਕ ਵਾਲ-ਵਾਲ ਬਚ ਗਿਆ। ਟਰੈਕਟਰ ਦਾ ਅਗਲਾ ਹਿੱਸਾ ਵੱਖ ਹੋਣ ਤੋਂ ਬਾਅਦ ਟਰੈਕਟਰ ਚਾਲਕ ਟਰੈਕਟਰ ਤੋਂ ਹੇਠਾਂ ਡਿੱਗ ਗਿਆ। ਹੁਣ ਤੱਕ ਇਸ ਵੀਡੀਓ ਨੂੰ 42 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਹਜ਼ਾਰਾਂ ਲੋਕ ਦੇਖ ਚੁੱਕੇ ਹਨ।


ਇਹ ਵੀ ਪੜ੍ਹੋ : ਸਕੂਲ ਬੱਸ ਪਲਟਣ ਦਾ ਮਾਮਲਾ: ਡਰਾਈਵਰ ਦੀ ਗ੍ਰਿਫ਼ਤਾਰੀ ਖਿਲਾਫ ਪਰਿਵਾਰ ਵਾਲਿਆਂ ਵੱਲੋਂ ਬਟਾਲਾ 'ਚ ਚੱਕਾ ਜਾਮ