Side Effects Of Cold Water: ਗਰਮੀ ਦੇ ਮੌਸਮ 'ਚ ਜਿੰਨਾ ਮਰਜ਼ੀ ਪਾਣੀ ਪੀ ਲਓ, ਪਿਆਸ ਨਹੀਂ ਬੁੱਝਦੀ। ਇਸ ਲਈ ਤੁਸੀਂ ਠੰਢਾ ਪਾਣੀ, ਕੋਲਡ ਡਰਿੰਕ ਦਾ ਸੇਵਨ ਕਰਦੇ ਹੋ। ਕੀ ਤੁਸੀਂ ਜਾਣਦੇ ਹੋ ਕਿ ਠੰਢਾ ਪਾਣੀ ਤੁਹਾਡੀ ਪਿਆਸ ਤਾਂ ਬੁਝਾਉਂਦਾ ਹੈ ਪਰ ਇਹ ਤੁਹਾਡੇ ਲਈ ਕਿੰਨਾ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਜੀ ਹਾਂ, ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਕਸਾਨਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਠੰਢੇ ਪਾਣੀ ਜਾਂ ਪੀਣ ਵਾਲੇ ਪਦਾਰਥਾਂ ਦੇ ਸੇਵਨ ਨਾਲ ਹੋ ਸਕਦੇ ਹਨ।
ਦਰਅਸਲ, ਫਰਿੱਜ 'ਚ ਰੱਖਿਆ ਪਾਣੀ ਕੁਦਰਤੀ ਤੌਰ 'ਤੇ ਠੰਢਾ ਨਹੀਂ ਹੁੰਦਾ ਸਗੋਂ ਆਰਟੀਫਿਸ਼ੀਅਲ ਤਰੀਕੇ ਨਾਲ ਹੁੰਦਾ ਹੈ, ਜਿਸ ਨੂੰ ਤੁਹਾਡਾ ਸਰੀਰ ਬਰਦਾਸ਼ਤ ਨਹੀਂ ਕਰ ਸਕਦਾ ਤੇ ਇਸ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਮੋਟਾਪਾ ਵਧਾਉਂਦਾ
ਠੰਢਾ ਪਾਣੀ ਤੁਹਾਡੇ ਸਰੀਰ ਵਿੱਚ ਜਮ੍ਹਾ ਚਰਬੀ ਨੂੰ ਹੋਰ ਵੀ ਸਖ਼ਤ ਬਣਾਉਂਦਾ ਹੈ। ਇਹੀ ਕਾਰਨ ਹੈ ਕਿ ਭਾਰ ਘੱਟ ਕਰਨ 'ਚ ਦਿੱਕਤ ਆਉਂਦੀ ਹੈ। ਇਸ ਲਈ ਭਾਰ ਘਟਾਉਣ ਸਮੇਂ ਕੋਸਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
ਕਬਜ਼ ਦੀ ਸ਼ਿਕਾਇਤ
ਠੰਢਾ ਪਾਣੀ ਪੀਣ ਨਾਲ ਸਾਡੀਆਂ ਅੰਤੜੀਆਂ ਸੁੰਗੜ ਜਾਂਦੀਆਂ ਹਨ, ਜਿਸ ਕਾਰਨ ਅੰਤੜੀਆਂ ਠੀਕ ਤਰ੍ਹਾਂ ਕੰਮ ਨਹੀਂ ਕਰ ਪਾਉਂਦੀਆਂ। ਜੇਕਰ ਅੰਤੜੀਆਂ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ ਤਾਂ ਕਬਜ਼ ਦੀ ਸ਼ਿਕਾਇਤ ਹੋ ਜਾਂਦੀ ਹੈ।
ਗਲੇ ਦੇ ਦਰਦ ਦੀ ਸ਼ਿਕਾਇਤ
ਠੰਢਾ ਪਾਣੀ ਪੀਣ ਨਾਲ ਗਲੇ ਦੀ ਖਰਾਸ਼ ਵਧ ਜਾਂਦੀ ਹੈ, ਇਸ ਲਈ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਠੰਢਾ ਪਾਣੀ ਪੀਣ ਦੀ ਸਲਾਹ ਨਹੀਂ ਦਿੱਤੀ ਜਾਂਦੀ।
ਸਿਰ ਦਰਦ ਦੀ ਸਮੱਸਿਆ
ਜ਼ਿਆਦਾ ਠੰਢਾ ਪਾਣੀ ਪੀਣ ਨਾਲ ਦਿਮਾਗ ਫ੍ਰੀਜ਼ ਹੋ ਸਕਦਾ ਹੈ। ਇਸ 'ਚ ਠੰਢਾ ਪਾਣੀ ਰੀੜ੍ਹ ਦੀ ਸੰਵੇਦਨਸ਼ੀਲ ਨਸਾਂ ਨੂੰ ਠੰਢਾ ਕਰ ਦਿੰਦਾ ਹੈ, ਜਿਸ ਨਾਲ ਦਿਮਾਗ 'ਤੇ ਅਸਰ ਪੈਂਦਾ ਹੈ ਤੇ ਸਿਰ ਦਰਦ ਹੁੰਦਾ ਹੈ।
ਪਾਣੀ ਕਿਵੇਂ ਪੀਣਾ
ਗਰਮੀਆਂ ਵਿੱਚ ਗਰਮ ਜਾਂ ਕੋਸਾ ਪਾਣੀ ਪੀਣ ਦੀ ਬਜਾਏ ਕਮਰੇ ਦੇ ਤਾਪਮਾਨ 'ਤੇ ਜਾਂ ਘੜੇ ਵਿੱਚ ਰੱਖਿਆ ਪਾਣੀ ਪੀਓ। ਇਸ ਨਾਲ ਤੁਹਾਡੀ ਪਿਆਸ ਵੀ ਬੁਝ ਜਾਵੇਗੀ ਤੇ ਕੋਈ ਨੁਕਸਾਨ ਵੀ ਨਹੀਂ ਹੋਵੇਗਾ।
Disclaimer: ਇਸ ਲੇਖ ਵਿੱਚ ਦੱਸੇ ਗਏ ਤਰੀਕੇ, ਨੁਸਖੇ ਤੇ ਦਾਅਵਿਆਂ ਨੂੰ ਸਿਰਫ਼ ਸੁਝਾਵਾਂ ਵਜੋਂ ਲਿਆ ਜਾਣਾ ਹੈ, ਏਬੀਪੀ ਨਿਊਜ਼ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ, ਡਾਕਟਰ ਨਾਲ ਸਲਾਹ ਕਰੋ।