How to drink water correctly: ਮਾਹਿਰਾਂ ਦਾ ਕਹਿਣਾ ਹੈ ਕਿ ਅਕਸਰ ਲੋਕ ਖੜ੍ਹੇ ਹੋ ਕੇ ਤੇਜ਼ੀ ਨਾਲ ਪਾਣੀ ਪੀਂਦੇ ਹਨ, ਜੋ ਗਲਤ ਤਰੀਕਾ ਹੈ। ਇਹ ਸਾਡੇ ਸਰੀਰ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ। ਇੰਨਾ ਹੀ ਨਹੀਂ ਇਹ ਪੂਰੇ ਬਾਇਓਲੋਜੀਕਲ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ। ਪਾਣੀ ਹਮੇਸ਼ਾ ਬੈਠ ਕੇ ਤੇ ਹੌਲੀ-ਹੌਲੀ ਪੀਣਾ ਚਾਹੀਦਾ ਹੈ। ਜੇਕਰ ਤੁਸੀਂ ਖੜ੍ਹੇ ਹੋ ਕੇ ਪਾਣੀ ਪੀ ਰਹੇ ਹੋ ਤਾਂ ਸਿੱਪ-ਸਿੱਪ ਕਰਕੇ ਪੀਓ।



ਜੇਕਰ ਤੁਸੀਂ ਪਾਣੀ ਤੇਜ਼ੀ ਨਾਲ ਪੀਂਦੇ ਹੋ ਤਾਂ ਇਹ ਤੁਹਾਡੇ ਫੇਫੜਿਆਂ ਤੱਕ ਪਹੁੰਚ ਸਕਦਾ ਹੈ ਤੇ ਐਸਪੀਰੇਸ਼ਨ ਨਿਮੋਨੀਆ ਦਾ ਕਾਰਨ ਬਣ ਸਕਦਾ ਹੈ। ਇਸ ਕਾਰਨ ਸਰੀਰ ਹਾਈਡ੍ਰੇਟ ਵੀ ਨਹੀਂ ਹੁੰਦਾ, ਸਿੱਪ-ਸਿੱਪ ਕਰਕੇ ਪਾਣੀ ਪੀਣਾ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਸਾਡਾ ਸਰੀਰ 70-75% ਪਾਣੀ ਹੈ ਤੇ ਇਹ ਸਭ ਤੋਂ ਵੱਧ ਸਮਝਿਆ ਜਾਣ ਵਾਲਾ ਸੁਪਰਫੂਡ ਹੈ। ਅਜਿਹੀ ਸਥਿਤੀ 'ਚ ਅਸੀਂ ਤੁਹਾਨੂੰ ਇੱਥੇ ਦੱਸਾਂਗੇ ਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਆਓ ਜਾਣਦੇ ਹਾਂ -

ਕਿਡਨੀ ਦੀ ਸਮੱਸਿਆ - ਖੜ੍ਹੇ ਹੋ ਕੇ ਤੇਜ਼ੀ ਨਾਲ ਪਾਣੀ ਪੀਣ ਨਾਲ ਪਿਆਸ ਨਹੀਂ ਬੁਝਦੀ। ਕੁਝ ਹੀ ਮਿੰਟਾਂ ਬਾਅਦ ਤੁਹਾਨੂੰ ਦੁਬਾਰਾ ਪਾਣੀ ਪੀਣ ਦਾ ਜੀਅ ਕਰੇਗਾ। ਇਸ ਤੋਂ ਇਲਾਵਾ ਇਹ ਕਿਡਨੀ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਅਸਲ 'ਚ ਜਦੋਂ ਅਸੀਂ ਖੜ੍ਹੇ ਹੋ ਕੇ ਪਾਣੀ ਪੀਂਦੇ ਹਾਂ ਤਾਂ ਢਿੱਡ 'ਤੇ ਦਬਾਅ ਪੈਂਦਾ ਹੈ, ਜਿਸ ਕਾਰਨ ਸਰੀਰ ਦੇ ਅੰਦਰ ਮੌਜੂਦ ਸਾਰੀਆਂ ਅਸ਼ੁੱਧੀਆਂ ਬਲੈਡਰ 'ਚ ਜਮ੍ਹਾ ਹੋ ਜਾਂਦੀਆਂ ਹਨ, ਜਿਸ ਨਾਲ ਬਾਅਦ 'ਚ ਕਿਡਨੀ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਅਸੀਂ ਤੁਹਾਨੂੰ ਦੱਸਾਂਗੇ ਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਕੀ-ਕੀ ਸਮੱਸਿਆ ਹੋ ਸਕਦੀ ਹੈ।

ਫੇਫੜਿਆਂ ਦੀ ਸਮੱਸਿਆ - ਖੜ੍ਹੇ ਹੋ ਕੇ ਤੇਜ਼ੀ ਨਾਲ ਪਾਣੀ ਪੀਣ ਨਾਲ ਵੀ ਫੇਫੜਿਆਂ ਨੂੰ ਨੁਕਸਾਨ ਹੋ ਸਕਦਾ ਹੈ, ਕਿਉਂਕਿ ਇਹ ਤੇਜ਼ੀ ਨਾਲ ਅੰਦਰ ਜਾਂਦਾ ਹੈ। ਅਜਿਹੀ ਸਥਿਤੀ 'ਚ ਸਾਡੇ ਸਰੀਰ ਦੇ ਅੰਦਰ ਫੂਡ ਪਾਈਪ ਅਤੇ ਵਿੰਡ ਪਾਈਪ 'ਚ ਆਕਸੀਜਨ ਦੀ ਸਪਲਾਈ ਰੁਕ ਜਾਂਦੀ ਹੈ। ਜੇਕਰ ਕੋਈ ਵਿਅਕਤੀ ਇਸ ਆਦਤ 'ਚ ਸੁਧਾਰ ਨਹੀਂ ਕਰਦਾ ਤਾਂ ਬਾਅਦ 'ਚ ਉਸ ਨੂੰ ਫੇਫੜਿਆਂ ਦੀ ਬਿਮਾਰੀ ਹੋ ਸਕਦੀ ਹੈ।

ਜੋੜਾਂ ਦੇ ਦਰਦ ਦੀ ਸਮੱਸਿਆ - ਸਰੀਰ ਦਾ ਬਾਇਓਲੌਜਿਕਲ ਸਿਸਟਮ ਨਾ ਵਿਗੜੇ, ਇਸ ਲਈ ਸਿਰਫ਼ ਬੈਠ ਕੇ ਪਾਣੀ ਹੀ ਨਹੀਂ ਪੀਣਾ ਚਾਹੀਦਾ, ਸਗੋਂ ਆਰਾਮ ਨਾਲ ਪੀਣਾ ਚਾਹੀਦਾ ਹੈ। ਜਦਕਿ ਕਈ ਲੋਕ ਤੇਜ਼ੀ ਨਾਲ ਅਤੇ ਖੜ੍ਹੇ ਹੋ ਕੇ ਪਾਣੀ ਪੀਂਦੇ ਹਨ ਤਾਂ ਇਹ ਫਲੂਇਡ ਬੈਲੇਂਸ ਨੂੰ ਵਿਗਾੜਦਾ ਹੈ, ਜਿਸ ਕਾਰਨ ਇਸ ਦੇ ਨਾਲ ਹੀ ਇਹ ਢਿੱਡ ਦੀਆਂ ਹੋਰ ਸਮੱਸਿਆਵਾਂ ਨੂੰ ਵੀ ਵਧਾਉਂਦਾ ਹੈ। ਇਸ ਨਾਲ ਜੋੜਾਂ 'ਚ ਤਰਲ ਇਕੱਠਾ ਹੋ ਜਾਂਦਾ ਹੈ, ਜੋ ਬਾਅਦ 'ਚ ਹੱਡੀਆਂ ਨੂੰ ਪ੍ਰਭਾਵਿਤ ਕਰਨ ਤੋਂ ਇਲਾਵਾ ਜੋੜਾਂ ਦੇ ਦਰਦ ਦੇ ਲੱਛਣਾਂ ਦਾ ਕਾਰਨ ਬਣ ਸਕਦਾ ਹੈ।

ਪਾਚਨ ਦੀ ਸਮੱਸਿਆ - ਖੜ੍ਹੇ ਹੋ ਕੇ ਪਾਣੀ ਪੀਣ ਨਾਲ ਪਾਣੀ ਢਿੱਡ 'ਚ ਤੇਜ਼ੀ ਨਾਲ ਪਹੁੰਚਦਾ ਹੈ, ਜਿਸ ਕਾਰਨ ਇਸ ਦਾ ਦਬਾਅ ਢਿੱਡ 'ਤੇ ਪੈਂਦਾ ਹੈ। ਇਸ ਕਾਰਨ ਸਰੀਰ ਨੂੰ ਪਾਣੀ 'ਚ ਮੌਜੂਦ ਪੋਸ਼ਕ ਤੱਤ ਨਹੀਂ ਮਿਲ ਪਾਉਂਦੇ। ਅਜਿਹੀ ਸਥਿਤੀ 'ਚ ਤੁਹਾਨੂੰ ਤਣਾਅਪੂਰਨ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ, ਜੇਕਰ ਤੁਸੀਂ ਪਾਚਨ ਤੰਤਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਿਰਫ਼ ਖੜ੍ਹੇ ਹੋ ਕੇ ਹੀ ਨਹੀਂ, ਸਗੋਂ ਖਾਣਾ ਖਾਣ ਤੋਂ ਤੁਰੰਤ ਬਾਅਦ ਤੇ ਖਾਣਾ ਖਾਂਦੇ ਸਮੇਂ ਵੀ ਪਾਣੀ ਨਹੀਂ ਪੀਣਾ ਚਾਹੀਦਾ।

Disclaimer: ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।