Home Remedies for Ulcers: ਲੋਕ ਅਕਸਰ ਮੂੰਹ ਦੇ ਛਾਲਿਆਂ ਤੋਂ ਪ੍ਰੇਸ਼ਾਨ ਰਹਿੰਦੇ ਹਨ। ਕਈ ਵਾਰ ਇਹ ਛਾਲੇ ਆਪਣੇ ਆਪ ਦੂਰ ਹੋ ਜਾਂਦੇ ਹਨ, ਪਰ ਕਈ ਵਾਰ ਇਹ ਲੰਬੇ ਸਮੇਂ ਤੱਕ ਰਹਿੰਦੇ ਹਨ ਤੇ ਬਹੁਤ ਪ੍ਰੇਸ਼ਾਨੀ ਦਿੰਦੇ ਹਨ। ਜਦੋਂ ਛਾਲੇ ਹੋ ਜਾਂਦੇ ਹਨ, ਤਾਂ ਕੁਝ ਵੀ ਖਾਣਾ ਮੁਸ਼ਕਲ ਹੋ ਜਾਂਦਾ ਹੈ। ਖਾਸ ਕਰਕੇ ਨਮਕੀਨ ਤੇ ਮਸਾਲੇਦਾਰ ਚੀਜ਼ਾਂ ਬਿਲਕੁਲ ਨਹੀਂ ਖਾਧੀਆਂ ਜਾਂਦੀਆਂ। ਮੂੰਹ ਵਿੱਚ ਅਲਸਰ ਦੀ ਸਮੱਸਿਆ ਆਮ ਤੌਰ 'ਤੇ ਪੇਟ ਖਰਾਬ, ਕਬਜ਼, ਡੀਹਾਈਡ੍ਰੇਸ਼ਨ, ਵਿਟਾਮਿਨ ਸੀ ਦੀ ਕਮੀ, ਤਣਾਅ ਆਦਿ ਕਾਰਨ ਹੁੰਦੀ ਹੈ।

ਕਈ ਵਾਰ ਵਿਟਾਮਿਨ ਬੀ ਕੰਪਲੈਕਸ ਦੀ ਕਮੀ ਕਾਰਨ ਵੀ ਮੂੰਹ ਵਿੱਚ ਛਾਲੇ ਹੋ ਜਾਂਦੇ ਹਨ। ਇਹ ਵਿਟਾਮਿਨ ਬੀ ਕੰਪਲੈਕਸ ਦੇ ਕੈਪਸੂਲ ਲੈਣ ਨਾਲ ਠੀਕ ਹੋ ਜਾਂਦੇ ਹਨ। ਹਾਲਾਂਕਿ ਛਾਲੇ ਬਹੁਤ ਛੋਟੇ ਹੁੰਦੇ ਹਨ, ਪਰ ਇਹ ਬਹੁਤ ਦਰਦਨਾਕ ਵੀ ਹੁੰਦੇ ਹਨ। ਅਜਿਹੇ 'ਚ ਤੁਸੀਂ ਦਵਾਈ ਲੈਣ ਦੀ ਬਜਾਏ ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਮੂੰਹ ਦੇ ਛਾਲੇ ਤੇ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

ਪਾਣੀ 'ਚ ਇਕ ਚੱਮਚ ਫਿਟਕਰੀ ਮਿਲਾਓ। ਇਸ ਪਾਣੀ ਨਾਲ ਦਿਨ 'ਚ ਚਾਰ ਵਾਰ ਕੁਰਲੀ ਕਰੋ।

ਮੂੰਹ ਦੇ ਛਾਲੇ ਹੋਣ 'ਤੇ 2 ਚਮਚ ਹਲਦੀ ਪਾਊਡਰ ਲੈ ਕੇ ਇਕ ਗਿਲਾਸ ਪਾਣੀ 'ਚ ਉਬਾਲ ਲਓ। ਇਸ ਤੋਂ ਬਾਅਦ ਇਸ ਨੂੰ ਠੰਢਾ ਕਰਕੇ ਉਸ ਪਾਣੀ ਨਾਲ ਗਰਾਰੇ ਕਰੋ। ਮੂੰਹ ਦੇ ਛਾਲਿਆਂ ਲਈ ਫਾਇਦੇਮੰਦ ਹੈ।

ਮੁਲੱਠੀ ਨੂੰ ਪੀਸ ਕੇ ਇਕ ਛੋਟਾ ਚਮਚ ਸ਼ਹਿਦ ਵਿਚ ਮਿਲਾ ਕੇ ਮੂੰਹ ਵਿਚ ਛਾਲੇ ਲਗਾਓ। ਇਸ ਨਾਲ ਕਾਫੀ ਫਾਇਦਾ ਹੋਵੇਗਾ।

ਇੱਕ ਕਾਟਨ ਬਾਲ ਨੂੰ ਟੀ ਟ੍ਰੀ ਆਇਲ ਵਿੱਚ ਚੰਗੀ ਤਰ੍ਹਾਂ ਭਿਓ ਦਿਓ। ਹੁਣ ਇਸ ਨੂੰ ਹਲਕੇ ਹੱਥਾਂ ਨਾਲ ਛਾਲਿਆਂ ਵਾਲੀ ਥਾਂ 'ਤੇ ਲਗਾਓ। 8-10 ਮਿੰਟ ਬਾਅਦ ਪਾਣੀ ਨਾਲ ਕੁਰਲੀ ਕਰੋ ਅਤੇ ਮੂੰਹ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।

ਗਲਿਸਰੀਨ 'ਚ ਭੁੰਨੀ ਹੋਈ ਫਿਟਕਰੀ ਨੂੰ ਮਿਲਾ ਕੇ ਰੂੰ ਦੀ ਮਦਦ ਨਾਲ ਛਾਲਿਆਂ 'ਤੇ ਲਗਾਓ ਅਤੇ ਲਾਰ ਟਪਕਣ ਦਿਓ, ਇਸ ਨਾਲ ਛਾਲੇ ਦੂਰ ਹੋ ਜਾਣਗੇ।

ਹਰੀ ਇਲਾਇਚੀ ਨੂੰ ਬਾਰੀਕ ਪੀਸ ਲਓ। ਫਿਰ ਇਸ 'ਚ ਸ਼ਹਿਦ ਮਿਲਾਓ। ਹੁਣ ਇਸ ਮਿਸ਼ਰਣ ਨੂੰ ਅਲਸਰ 'ਤੇ ਲਗਾਓ। ਕੁਝ ਦੇਰ ਬਾਅਦ, ਸਾਫ਼ ਪਾਣੀ ਨਾਲ ਕੁਰਲੀ ਕਰੋ।

ਛਾਲਿਆਂ ਤੋਂ ਰਾਹਤ ਪਾਉਣ ਲਈ ਥੋੜ੍ਹਾ ਜਿਹਾ ਐਲੋਵੇਰਾ ਜੂਸ ਲਗਾਓ। ਤੁਸੀਂ ਚਾਹੋ ਤਾਂ ਐਲੋਵੇਰਾ ਜੈੱਲ ਦੀ ਵਰਤੋਂ ਵੀ ਕਰ ਸਕਦੇ ਹੋ।

ਰਾਤ ਨੂੰ ਸੌਂਣ ਤੋਂ ਪਹਿਲਾਂ ਦੇਸੀ ਘਿਓ ਨੂੰ ਛਾਲਿਆਂ 'ਤੇ ਲਗਾਓ। ਇਸ ਨੂੰ ਰਾਤ ਭਰ ਰਹਿਣ ਦਿਓ। ਅਜਿਹਾ ਕਰਨ ਨਾਲ ਛਾਲੇ ਦੋ ਤੋਂ ਤਿੰਨ ਦਿਨਾਂ ਵਿੱਚ ਠੀਕ ਹੋ ਜਾਣਗੇ।