Health Tips: ਅੱਜ ਦੇ ਦੌਰ 'ਚ ਲੋਕ ਇੱਕ ਚੀਜ਼ ਨੂੰ ਲੈ ਕੇ ਸਭ ਤੋਂ ਜ਼ਿਆਦਾ ਚਿੰਤਤ ਹਨ ਤੇ ਉਹ ਹੈ ਮੋਟਾਪਾ। ਇਸ ਲਈ ਸਭ ਤੋਂ ਪਹਿਲਾਂ ਜੋ ਗੱਲ ਦਿਮਾਗ 'ਚ ਆਉਂਦੀ ਹੈ, ਉਹ ਹੈ ਕਸਰਤ ਤੇ ਡਾਈਟ ਨਾਲ ਚਰਬੀ ਨੂੰ ਘੱਟ ਕਰਨਾ। ਭਾਰ ਘਟਾਉਣ ਲਈ ਕਸਰਤ ਠੀਕ ਹੈ ਪਰ ਇੱਕਦਮ ਡਾਈਟ 'ਚੋਂ ਚਰਬੀ ਨੂੰ ਘੱਟ ਕਰਨ ਨਾਲ ਗਲਤ ਪ੍ਰਭਾਵ ਪੈਂਦਾ ਹੈ।

ਇਸ ਕਾਰਨ ਸਰੀਰ ਤੋਂ ਗੁੱਡ ਫੈਟ ਵੀ ਘਟ ਜਾਂਦੀ ਹੈ। ਇਸ ਕਰਕੇ ਸਰੀਰ ਨੂੰ ਫਾਇਦੇ ਦੀ ਥਾਂ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਮੋਟਾਪਾ ਘਟਾਉਣ ਲਈ ਕਸਤਰ ਕਰੋ ਪਰ ਡਾਈਟ ਵਿੱਚ ਇਕਦਮ ਚਰਬੀ ਨੂੰ ਘੱਟ ਨਾ ਕਰੋ। ਕਈ ਅਜਿਹੇ ਭੋਜਨ ਹਨ ਜੋ ਸਰੀਰ ਨੂੰ ਗੁੱਡ ਫੈਟ ਮੁਹੱਈਆ ਕਰਵਾਉਂਦੇ ਹਨ।

ਦੱਸ ਦਈਏ ਕਿ ਮਾਸਾਹਾਰੀ ਲੋਕ ਮੱਛੀ ਤੇ ਮੀਟ ਰਾਹੀਂ ਚੰਗੀ ਚਰਬੀ (ਗੁੱਡ ਫੈਟ) ਪ੍ਰਾਪਤ ਕਰ ਸਕਦੇ ਹਨ। ਜਦੋਂ ਸ਼ਾਕਾਹਾਰੀ ਲੋਕਾਂ ਦੀ ਗੱਲ ਆਉਂਦੀ ਹੈ, ਤਾਂ ਉਨ੍ਹਾਂ ਕੋਲ ਘੱਟ ਵਿਕਲਪ ਹੁੰਦੇ ਹਨ। ਇਸ ਲਈ ਕੁਝ ਚੀਜ਼ਾਂ ਹਨ ਜਿਸ ਨਾਲ ਸ਼ਾਕਾਹਾਰੀ ਲੋਕਾਂ ਨੂੰ ਗੁੱਡ ਫੈਟ ਕਮੀ ਨਹੀਂ ਹੋਵੇਗੀ। ਆਓ ਜਾਣਦੇ ਹਾਂ ਗੁੱਡ ਫੈਟ ਦੇ ਸ੍ਰੋਤਾਂ ਬਾਰੇ-

ਸੋਇਆ ਮਿਲਕ- ਜੇਕਰ ਤੁਸੀਂ ਗੁੱਡ ਫੈਟ ਲੈਣਾ ਚਾਹੁੰਦੇ ਹੋ ਤਾਂ ਪੌਲੀਅਨਸੈਚੁਰੇਟਿਡ ਸੋਇਆ ਮਿਲਕ ਸਭ ਤੋਂ ਵਧੀਆ ਆਪਸ਼ਨ ਹੈ, ਜਿਸ ਨਾਲ ਤੁਹਾਡੇ ਸਰੀਰ 'ਚ ਗੁੱਡ ਫੈਟ ਦੀ ਕਮੀ ਨਹੀਂ ਹੋਵੇਗੀ।

ਵੈਜੀਟੇਬਲ ਆਇਲ- ਜੈਤੂਨ ਦਾ ਤੇਲ, ਸੂਰਜਮੁਖੀ ਦਾ ਤੇਲ ਜਾਂ ਕੈਨੋਲਾ ਤੇਲ (ਗੁੱਡ ਫੈਟ) ਨਾਲ ਭਰਪੂਰ ਹੁੰਦਾ ਹੈ, ਇਨ੍ਹਾਂ ਤੇਲ ਨੂੰ ਖਾਣਾ ਬਣਾਉਣ ਵਿੱਚ ਵਰਤਿਆ ਜਾ ਸਕਦਾ ਹੈ। ਜੇਕਰ ਤੁਸੀਂ ਘਿਓ ਖਾਣਾ ਪਸੰਦ ਕਰਦੇ ਹੋ ਤਾਂ ਘਰ ਦੇ ਬਣੇ ਘਿਓ ਦੀ ਵਰਤੋਂ ਕਰੋ।

ਹਰੀਆਂ ਸਬਜ਼ੀਆਂ- ਆਮ ਤੌਰ 'ਤੇ ਸਬਜ਼ੀਆਂ ਫੈਟ ਰਹਿਤ ਹੁੰਦੀਆਂ ਹਨ, ਪਰ ਪਕਾਉਣ ਅਤੇ ਤਲਣ ਤੋਂ ਬਾਅਦ ਇਨ੍ਹਾਂ ਵਿੱਚ ਚਰਬੀ ਦੀ ਮਾਤਰਾ ਵੱਧ ਜਾਂਦੀ ਹੈ, ਜੋ ਸਿਹਤ ਲਈ ਮਾੜੀ ਹੈ, ਤੁਹਾਨੂੰ ਸਬਜ਼ੀਆਂ ਨੂੰ ਬੇਕ ਜਾਂ ਉਬਾਲ ਕੇ ਖਾਣਾ ਚਾਹੀਦਾ ਹੈ, ਤਾਂ ਜੋ ਤੁਹਾਡੀ ਸਿਹਤ ਠੀਕ ਰਹੇ।

ਮਯੋਨੀਜ਼- ਜੇਕਰ ਤੁਸੀਂ ਖਾਣੇ 'ਚ ਮੇਯੋਨੀਜ਼ ਪਸੰਦ ਕਰਦੇ ਹੋ ਤਾਂ ਇਸ ਨੂੰ ਖਰੀਦਦੇ ਸਮੇਂ ਇਹ ਜ਼ਰੂਰ ਦੇਖ ਲਓ ਕਿ ਇਸ 'ਚ ਗੁੱਡ ਫੈਟ ਦੀ ਮਾਤਰਾ ਕਿੰਨੀ ਹੈ। ਇਸ ਲਈ ਤੁਸੀਂ ਇਸ ਨੂੰ ਮੱਖਣ ਜਾਂ ਘਿਓ ਦੀ ਬਜਾਏ ਖਾ ਸਕਦੇ ਹੋ।

ਸੋਇਆਬੀਨ- ਤੁਸੀਂ ਆਪਣੀ ਡਾਈਟ 'ਚ ਓਮੇਗਾ-6 ਫੈਟੀ ਐਸਿਡ ਨਾਲ ਭਰਪੂਰ ਸੋਇਆਬੀਨ ਜ਼ਰੂਰ ਖਾਓ, ਜਿਸ ਨਾਲ ਤੁਹਾਨੂੰ ਗੁੱਡ ਫੈਟ ਮਿਲੇਗੀ।

ਜੈਤੂਨ ਤੇ ਐਵੋਕਾਡੋ- ਫਲਾਂ ਵਿੱਚ ਐਵੋਕਾਡੋ ਤੇ ਜੈਤੂਨ ਨੂੰ ਬਹੁਤ ਸਿਹਤਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਵਿੱਚ ਮੋਨੋਸੈਚੁਰੇਟਿਡ ਫੈਟ ਹੁੰਦਾ ਹੈ। ਇਸ ਨੂੰ ਖਾਣ ਨਾਲ ਤੁਹਾਨੂੰ ਚੰਗੀ ਚਰਬੀ ਦੀ ਕਮੀ ਨਹੀਂ ਹੋਵੇਗੀ।

ਅਖਰੋਟ- ਖਾਸ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਮੱਛੀ 'ਚ ਓਮੇਗਾ 3 ਫੈਟੀ ਐਸਿਡ ਪਾਇਆ ਜਾਂਦਾ ਹੈ ਪਰ ਜੋ ਲੋਕ ਸ਼ਾਕਾਹਾਰੀ ਹਨ ਉਨ੍ਹਾਂ ਨੂੰ ਇਹ ਕਿਵੇਂ ਮਿਲੇਗਾ, ਇਸ ਲਈ ਇਨ੍ਹਾਂ ਅਖਰੋਟ ਦਾ ਸੇਵਨ ਸ਼ਾਕਾਹਾਰੀ ਲੋਕਾਂ ਲਈ ਫਾਇਦੇਮੰਦ ਹੁੰਦਾ ਹੈ।

ਮੱਕੀ- ਮੱਕੀ ਖਾਣਾ ਹਰ ਕੋਈ ਪਸੰਦ ਕਰਦਾ ਹੈ ਅਤੇ ਖਾਣੇ 'ਚ ਸਵਾਦ ਭਰਪੂਰ ਹੋਣ ਦੇ ਨਾਲ-ਨਾਲ ਇਸ 'ਚ ਗੁੱਡ ਫੈਟ ਵੀ ਮਿਲਦਾ ਹੈ।

ਸੋਇਆ ਮਿਲਕ ਪਨੀਰ- ਇਹ ਸੋਇਆ ਦੁੱਧ ਤੋਂ ਬਣਾਇਆ ਜਾਂਦਾ ਹੈ ਜੋ ਪਨੀਰ ਵਰਗਾ ਹੀ ਹੁੰਦਾ ਹੈ, ਇਸ ਨੂੰ ਖਾਣ ਨਾਲ ਚੰਗੀ ਚਰਬੀ ਮਿਲਦੀ ਹੈ।

ਸਰੀਰ ਨੂੰ ਫੈਟ ਦੀ ਲੋੜ ਕਿਉਂ ਹੈ?
ਫੈਟ ਵਿਟਾਮਿਨਾਂ ਨੂੰ ਅੰਤੜੀਆਂ ਦੁਆਰਾ ਜਜ਼ਬ ਕਰਨਾ ਆਸਾਨ ਬਣਾਉਂਦੀ ਹੈ।
ਫੈਟ ਊਰਜਾ ਦਿੰਦੀ ਹੈ।
ਚਰਬੀ ਦੇ ਕਾਰਨ ਚਮੜੀ ਵਿੱਚ ਨਿਖਾਰ ਆਉਂਦਾ ਹੈ।
ਚਰਬੀ ਸਰੀਰ ਦੇ ਤਾਪਮਾਨ ਨੂੰ ਨਾਰਮਲ ਰੱਖਦੀ ਹੈ।
ਸਿਹਤਮੰਦ ਸੈੱਲ ਫੈਟ ਤੋਂ ਬਣੇ ਹੁੰਦੇ ਹਨ।