ਸੰਗਰੂਰ: ਸੰਗਰੂਰ ਦੇ ਸੁਨਾਮ 'ਚ ਲੋਹੜੀ ਵਾਲੀ ਰਾਤ ਪਰਮਾਨੰਦ ਬਸਤੀ ਵਿੱਚ ਕੁਝ ਬਦਮਾਸ਼ਾਂ ਵੱਲੋਂ ਇੱਕ ਘਰ 'ਤੇ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਇੱਟਾਂ-ਰੋੜੇ ਚੱਲੇ ਤੇ ਸ਼ਰੇਆਮ ਫਾਇਰਿੰਗ ਵੀ ਹੋਈ। ਇਸ ਨਾਲ ਇੱਕ ਵਿਆਕਤੀ ਜ਼ਖਮੀ ਹੋ ਗਿਆ। ਇਹ ਪੂਰੀ ਘਟਨਾ ਇੱਕ ਘਰ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਮੁਤਾਬਕ ਦੋਨੋਂ ਧਿਰਾਂ ਬਦਮਾਸ਼ ਕਿਸਮ ਦੀਆਂ ਹਨ। ਪੁਲਿਸ ਨੇ ਦੋਨਾਂ ਧਿਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


ਪੁਲਿਸ ਨੇ ਇਸ ਸਾਰੇ ਮਾਮਲੇ ਦੀ ਸ਼ੁਰੂਆਤ ਇੱਕ ਸਕੂਟਰੀ ਦੇ ਪੈਸਿਆਂ ਦੇ ਲੈਣ-ਦੇਣ ਤੋਂ ਹੋਈ। ਇਸ ਤੇ ਦੋਨਾਂ ਧਿਰਾਂ ਵਿਚਕਾਰ ਫੋਨ ਤੇ ਗਾਲ ਮੰਦਾ ਬੋਲਣ ਤੋਂ ਬਾਅਦ ਮਾਮਲਾ ਇੰਨਾ ਵਧ ਗਿਆ ਕਿ ਫਾਇਰਿੰਗ ਤੱਕ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਉਧਰ, ਜਿਸ ਘਰ 'ਤੇ ਹਮਲਾ ਹੋਇਆ ਉਨ੍ਹਾਂ ਦਾ ਕਹਿਣਾ ਹੈ ਸਕੂਟਰੀ ਦੇ ਪੈਸਿਆ ਦੀ ਗੱਲ ਇੰਨੀ ਵੱਧ ਗਈ ਸੀ ਕਿ ਬਦਮਾਸ਼ਾਂ ਨੇ ਫੋਨ ਤੇ ਘਰ ਆਉਣ ਦੀ ਧਮਕੀ ਦਿਤੀ ਸੀ। ਉਨ੍ਹਾਂ ਕਿਹਾ "ਸਾਨੂੰ ਇਹ ਧਮਕੀ ਹੀ ਲੱਗੀ ਸੀ ਪਰ ਅਚਾਨਕ ਕੁਝ ਬਦਮਾਸ਼ਾਂ ਨੇ ਸਾਡੇ ਘਰ ਤੇ ਹਮਲਾ ਕਰ ਦਿੱਤਾ ਤੇ ਇੱਟਾਂ ਚੱਲਾਇਆਂ ਤੇ ਫਾਇਰਿੰਗ ਵੀ ਕੀਤੀ।"