ਔਰਤਾਂ ਵਿਰੁੱਧ ਅਪਰਾਧਾਂ ਦੇ ਮਾਮਲੇ ਵਿੱਚ ਹਾਲ ਹੀ ਵਿੱਚ ਸਾਹਮਣੇ ਆਇਆ ਇੱਕ ਅਪਰਾਧ ਆਪਣੇ ਆਪ ਵਿੱਚ ਦਿਲ ਦਹਿਲਾ ਦੇਣ ਵਾਲਾ ਹੈ। ਜਿਸ ਵਿੱਚ ਰਿਸ਼ਤੇ ਤਾਰ-ਤਾਰ ਹੁੰਦੇ ਹੋਏ ਨਜ਼ਰ ਆਏ। 80 ਸਾਲ ਦੀ ਬਜ਼ੁਰਗ ਔਰਤ ਨਾਲ ਉਸ ਦੇ ਹੀ 24 ਸਾਲ ਦੇ ਦੋਹਤੇ ਨੇ ਇੱਕ ਵਾਰ ਨਹੀਂ ਸਗੋਂ ਕਈ ਵਾਰ ਬਲਾਤਕਾਰ ਕੀਤਾ। ਸਿੱਕਮ ਹਾਈ ਕੋਰਟ ਨੇ 24 ਸਾਲਾ ਵਿਅਕਤੀ ਨੂੰ ਆਪਣੀ 80 ਸਾਲਾ ਨਾਨੀ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਠਹਿਰਾਏ ਜਾਣ ਦੀ ਪੁਸ਼ਟੀ ਕੀਤੀ ਹੈ।
ਦੋਹਤੇ ਨੂੰ ਠਹਿਰਾਇਆ ਗਿਆ ਦੋਸ਼ੀ
ਇਸ ਮਾਮਲੇ 'ਤੇ ਜਸਟਿਸ ਮੀਨਾਕਸ਼ੀ ਮਦਨ ਰਾਏ ਅਤੇ ਜਸਟਿਸ ਭਾਸਕਰ ਰਾਜ ਪ੍ਰਧਾਨ ਦੀ ਡਿਵੀਜ਼ਨ ਬੈਂਚ ਨੇ ਮਜ਼ਬੂਤ ਸਬੂਤਾਂ ਅਤੇ ਡੂੰਘਾਈ ਨਾਲ ਸੁਣਵਾਈ ਦੀ ਪ੍ਰਕਿਰਿਆ ਦਾ ਹਵਾਲਾ ਦਿੰਦੇ ਹੋਏ ਫਾਸਟ ਟਰੈਕ ਸੈਸ਼ਨ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਅਪੀਲਕਰਤਾ/ਦੋਸ਼ੀ ਵਿਰੁੱਧ ਧਾਰਾ 376(2)(ਐਫ) (ਰਿਸ਼ਤੇਦਾਰ, ਸਰਪ੍ਰਸਤ, ਆਦਿ ਨਾਲ ਬਲਾਤਕਾਰ), 376(2)(ਐਨ) (ਇੱਕੋ ਔਰਤ ਨਾਲ ਵਾਰ-ਵਾਰ ਬਲਾਤਕਾਰ) ਅਤੇ 506 (ਅਪਰਾਧਿਕ ਧਮਕੀ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੀਨਲ ਕੋਡ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ।
ਬਜ਼ੁਰਗ ਔਰਤ ਵਿਰੁੱਧ ਇਹ ਅਪਰਾਧ ਉਸ ਸਮੇਂ ਵਾਪਰੇ ਜਦੋਂ ਉਹ ਆਪਣੀ ਧੀ ਅਤੇ ਜਵਾਈ ਨਾਲ ਰਹਿ ਰਹੀ ਸੀ। ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੀੜਤ ਦੀ ਧੀ ਪੱਛਮੀ ਬੰਗਾਲ ਦੀ ਯਾਤਰਾ ਤੋਂ ਵਾਪਸ ਆਈ ਅਤੇ ਆਪਣੀ ਮਾਂ ਨੂੰ ਲਾਪਤਾ ਪਾਇਆ। ਬਜ਼ੁਰਗ ਔਰਤ ਨੂੰ ਇੱਕ ਗੁਆਂਢੀ ਦੇ ਘਰ ਬਰਾਮਦ ਕੀਤਾ ਗਿਆ, ਜਿੱਥੇ ਉਸਨੇ ਹਮਲਿਆਂ ਦਾ ਖੁਲਾਸਾ ਕੀਤਾ। ਉਸ ਨੇ ਦੱਸਿਆ ਕਿ ਉਸ ਦੇ ਦੋਹਤੇ ਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ। ਇਹ ਵੀ ਕਿਹਾ ਗਿਆ ਕਿ ਜੇਕਰ ਕਿਸੇ ਨੂੰ ਇਸ ਬਾਰੇ ਕੁਝ ਵੀ ਦੱਸਿਆ ਗਿਆ ਤਾਂ ਉਸ ਨੂੰ ਹੋਰ ਨੁਕਸਾਨ ਉਠਾਉਣਾ ਪਵੇਗਾ।
ਐਫਆਈਆਰ ਵਿੱਚ, ਪੀੜਤ ਨੇ ਵਿਸਥਾਰ ਵਿੱਚ ਦੱਸਿਆ ਹੈ ਕਿ ਕਿਵੇਂ ਅਪੀਲਕਰਤਾ, ਸ਼ਰਾਬੀ ਦੇ ਨਸ਼ੇ ਦੇ ਵਿੱਚ ਉਸਦੇ ਪਿੱਛੇ-ਪਿੱਛੇ ਘੁੰਮਦਾ ਰਹਿੰਦਾ ਸੀ ਅਤੇ ਉਸਨੂੰ ਅਣਉਚਿਤ ਤਰੀਕੇ ਨਾਲ ਛੂਹਦਾ ਸੀ। ਮੁਕੱਦਮੇ ਦੌਰਾਨ, ਪੀੜਤਾ ਨੇ ਆਪਣੇ ਦੋਸ਼ਾਂ ਨੂੰ ਵਾਰ-ਵਾਰ ਦੁਹਰਾਇਆ ਅਤੇ ਡਾਕਟਰੀ ਜਾਂਚ ਰਿਪੋਰਟ ਵਿੱਚ ਇਹ ਦਾਅਵੇ ਸੱਚ ਸਾਬਤ ਹੋਏ।
ਅਜਿਹੇ ਮਾਮਲੇ ਸਮਾਜ ਉੱਤੇ ਕਈ ਤਰ੍ਹਾਂ ਦੇ ਪ੍ਰਸ਼ਾਨ ਛੱਡ ਦਿੰਦੇ ਹਨ। ਇਨ੍ਹਾਂ ਮਾਮਲਿਆਂ ਤੋਂ ਬਾਅਦ ਰਿਸ਼ਤਿਆਂ ਦੇ ਉੱਪਰੋਂ ਵਿਸ਼ਵਾਸ ਉੱਠ ਜਾਂਦਾ ਹੈ। ਇੱਥੇ ਪਤਾ ਚੱਲਦਾ ਹੈ ਕਿ ਔਰਤਾਂ ਘਰ ਦੇ ਅੰਦਰ ਵੀ ਸੁਰੱਖਿਅਤ ਨਹੀਂ ਹਨ।