ਮੇਰਠ: ਉੱਤਰ ਪ੍ਰਦੇਸ਼ ਪੁਲਿਸ ਨਕਲੀ ਨੋਟਾਂ ਦੇ ਰੈਕਟ ਦੀ ਜਾਂਚ ਕਰਦੀ ਕਰਦੀ ਹਾਪੁਰ ਜ਼ਿਲ੍ਹੇ ਇੱਕ ਵਿਦਿਆਰਥੀ ਦੇ ਘਰ ਤੱਕ ਪਹੁੰਚ ਗਈ। ਇਸ ਮਗਰੋਂ ਵਿਦਿਆਰਥੀ ਦਾ ਕਮਰਾ ਵੇਖ ਪੁਲਿਸ ਵੀ ਹੈਰਾਨ ਰਹਿ ਗਈ। ITI ਦੇ ਵਿਦਿਆਰਥੀ ਨੇ ਆਪਣੇ ਕਮਰੇ ਅੰਦਰ ਨਕਲੀ ਨੋਟ ਛਾਪਣ ਦੀ ਮਸ਼ੀਨ ਲਾਈ ਹੋਈ ਸੀ। ਪੁਲਿਸ ਨੇ ਮੁਲਜ਼ਮ ਵਿਦਿਆਰਥੀ ਨੂੰ 20 ਹਜ਼ਾਰ ਰੁਪਏ ਦੇ ਨਕਲੀ ਨੋਟ ਤੇ ਹਰੋ ਸਾਜੋ-ਸਾਮਾਨ ਨਾਲ ਕਾਬੂ ਕੀਤਾ ਹੈ।


ਮੁਲਜ਼ਮ ਦੀ ਪਛਾਣ ਸ਼ੇਖਰ ਵਜੋਂ ਹੋਈ ਹੈ। ਪੁਲਿਸ ਸ਼ੇਖਰ ਤੱਕ ਇੱਕ ਹੋਰ ਮੁਲਜ਼ਮ ਤੋਂ ਪੁਛ ਪੜਤਾਲ ਕਰਦੇ ਹੋਏ ਪਹੁੰਚੀ। ਦੂਜਾ ਮੁਲਜ਼ਮ ਨਕਲੀ ਨੋਟ ਸਪਲਾਈ ਕਰਦੇ ਵਕਤ ਫੜ੍ਹਿਆ ਗਿਆ ਸੀ। ਪੁਲਿਸ ਮੁਤਾਬਕ ਮੁਲਜ਼ਮ ਸ਼ੇਖਰ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ। ਉਹ ਸਿਰਫ ਜਲਦੀ ਅਮੀਰ ਹੋਣ ਦੇ ਲਈ ਇਹ ਅਪਰਾਧ ਕਰ ਰਿਹਾ ਸੀ।