ਨਵੀਂ ਦਿੱਲੀ: ਅਮਰੀਕਾ ਦੇ ਚਾਰ ਸਾਬਕਾ ਤੇ ਵਰਤਮਾਨ ਅਧਿਕਾਰੀਆਂ ਨੇ ਕਿਹਾ ਕਿ ਅਲ-ਕਾਇਦਾ ਦੇ ਦੂਜੇ ਨੰਬਰ ਦੇ ਅੱਤਵਾਦੀ ਅਬੂ ਮੁਹੰਮਦ ਅਲ-ਮਸਰੀ ਨੂੰ ਅਗਸਤ ‘ਚ ਇਰਾਨ ਦੀ ਰਾਜਧਾਨੀ ‘ਚ ਮਾਰ ਮੁਕਾਇਆ ਸੀ। ਇਨ੍ਹਾਂ ‘ਚ ਦੋ ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕਾ ਨੇ ਇਜਰਾਇਲੀ ਅਧਿਕਾਰੀਆਂ ਨੂੰ ਇਸ ਬਾਰੇ ਖੁਫੀਆ ਸੂਚਨਾ ਦਿੱਤੀ ਕਿ ਅਲ-ਮਸਰੀ ਕਿੱਥੇ ਮਿਲ ਸਕਦਾ ਹੈ। ਉੱਥੇ ਹੀ ਇਜਰਾਇਲੀ ਏਜੰਟਾ ਨੇ ਇਸ ਕੰਮ ਨੂੰ ਅੰਜਾਮ ਦਿੱਤਾ ਦੋ ਹੋਰ ਅਧਿਕਾਰੀਆਂ ਨੇ ਅਲ-ਮਸਰੀ ਦੇ ਮਾਰੇ ਜਾਂ ਦੀ ਪੁਸ਼ਟੀ ਕੀਤੀ ਪਰ ਜਿਆਦਾ ਜਾਣਕਾਰੀ ਨਹੀਂ ਦੇ ਸਕੇ।


ਦੱਸ ਦਈਏ ਕਿ ਅਮਰੀਕਾ ਤੇ ਇਜਰਾਇਲ ਨੇ ਇਸ ਸਾਲ ਇਰਾਨ ‘ਚ ਅਲ-ਕਾਇਦਾ ਦੇ ਅੱਤਵਾਦੀ ਦਾ ਪਤਾ ਲਾਉਣ ਤੇ ਉਸ ਨੂੰ ਮਾਰਨ ਲਈ ਮਿਲ ਕੇ ਕੰਮ ਕੀਤਾ ਸੀ। ਦੋਵੇਂ ਸਹਿਯੋਗੀ ਦੇਸ਼ਾਂ ਨੇ ਇਹ ਵੱਡਾ ਖੁਫੀਆ ਅਭਿਆਨ ਅਜਿਹੇ ਸਮੇਂ ‘ਚ ਚਲਾਇਆ ਜਦੋਂ ਟਰੰਪ ਪ੍ਰਸ਼ਾਸਨ ਤੇਹਰਾਨ ‘ਤੇ ਦਬਾਅ ਵਧਾ ਰਿਹਾ ਸੀ।


ਬੰਬ ਧਮਾਕਿਆਂ ਦੀ ਸਾਜਿਸ਼ ‘ਚ ਸੀ ਸ਼ਾਮਲ


ਅਲ-ਮਸਰੀ ਨੂੰ ਤੇਹਰਾਨ ‘ਚ ਸੱਤ ਅਸਗਤ ਨੂੰ ਮਾਰ ਮੁਕਾਇਆ ਗਿਆ। 1998 ‘ਚ ਸੱਤ ਅਗਸਤ ਦੇ ਦਿਨ ਹੀ ਨੈਰੋਬੀ, ਕੀਨੀਆ, ਦਾਰ ਅਸ ਸਲਾਮ ਤੇ ਤੰਜਾਨੀਆ ‘ਚ ਅਮਰੀਕੀ ਦੂਤਾਵਾਸਾਂ ਚ ਬੰਬ ਹਮਲੇ ਹੋਏ ਸਨ। ਮੰਨਿਆ ਜਾਂਦਾ ਹੈ ਕਿ ਅਲ-ਮਸਰੀ ਉਨ੍ਹਾਂ ਹਮਲਿਆਂ ਦੀ ਸਾਜਿਸ਼ ‘ਚ ਸ਼ਾਮਲ ਸੀ ਤੇ ਐਫਬੀਆਈ ਨੂੰ ਲੌੜੀਂਦੇ ਅੱਤਵਾਦੀਆਂ ਦੀ ਸੂਚੀ ‘ਚ ਸ਼ਾਮਲ ਸੀ।


2001 ‘ਚ ਅਮਰੀਕੀ ਹਮਲਿਆਂ ਨੂੰ ਦਿੱਤਾ ਸੀ ਅੰਜਾਮ


ਅਲ-ਮਸਰੀ ਦੇ ਮਾਰੇ ਜਾਣ ਤੋਂ ਅਲ-ਕਾਇਦਾ ਨੂੰ ਝਟਕਾ ਲੱਗਾ ਹੈ ਤੇ ਸੰਗਠਨ ਦੇ ਲੀਡਰ ਅਯਮਨ ਅਲ-ਜਵਾਹਿਰੀ ਨੂੰ ਲੈਕੇ ਪੱਛਮੀ ਏਸ਼ੀਆ ‘ਚ ਚੱਲ ਰਹੀਆਂ ਅਫਵਾਹਾਂ ਦੇ ਵਿਚ ਇਹ ਖਬਰ ਆਈ ਹੈ। ਇਸ ਅੱਤਵਾਦੀ ਸੰਗਠਨ ਨੇ 11 ਸਤੰਬਰ, 2001 ਨੂੰ ਅਮਰੀਕਾ ‘ਚ ਹਮਲਿਆਂ ਨੂੰ ਅੰਜਾਮ ਦਿੱਤਾ ਸੀ।


ਦੱਸ ਦੇਈਏ ਕਿ ਅਮਰੀਕੀ ਜਾਂਚ ਏਜੰਸੀ ਐਫਬੀਆਈ ਨੇ ਅਬੂ ਮੋਹੰਮਦ ਅਲ-ਮਸਰੀ ਤੇ ਇੱਕ ਕਰੋੜ ਡਾਲਰ ਦਾ ਇਨਾਮ ਐਲਾਨਿਆ ਸੀ। ਅੱਤਵਾਦੀ ਅਬੂ ਨੂੰ 7 ਅਗਸਤ ਨੂੰ ਮਾਰਿਆ ਗਿਆ ਸੀ ਪਰ ਅਮਰੀਕਾ, ਇਰਾਨ ਤੇ ਇਜਰਾਇਲ ਨੇ ਇਸ ਗੱਲ ਨੂੰ ਹੁਣ ਤਕ ਲੁਕਾ ਕੇ ਰੱਖਿਆ ਸੀ।


ਸਰਕਾਰੀ ਹੁਕਮਾਂ ਨੂੰ 'ਬੰਬਾਂ' ਨਾਲ ਉਡਾਇਆ, ਹੁਣ ਸਾਹ ਲੈਣਾ ਵੀ ਔਖਾ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ