Tarntaran police: ਪੁਲਿਸ ਨੇ ਅੰਤਰਰਾਸ਼ਟਰੀ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਤਰਨਤਾਰਨ ਦੇ ਰਹਿਣ ਵਾਲੇ ਦੋ ਸਗੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਹਾਲਾਂਕਿ ਫ਼ਿਲਹਾਲ ਇਨ੍ਹਾਂ ਕੋਲੋਂ ਤਿੰਨ ਕਿੱਲੋ ਹੈਰੋਇਨ, ਪੰਜ ਲੱਖ ਤੋਂ ਵੱਧ ਦੀ ਡਰੱਗ ਮਨੀ ਅਤੇ ਤਿੰਨ ਗੱਡੀਆਂ ਬਰਾਮਦ ਹੋਈਆਂ ਹਨ ਪਰ ਇਨ੍ਹਾਂ ਤਸਕਰਾਂ ਦੀ ਪੁਲਿਸ ਨੂੰ 2015 ਤੋਂ ਭਾਲ ਸੀ ਕਿਉਂਕਿ ਇਹ ਤਸਕਰ ਪਾਕਿਸਤਾਨ ਤੋਂ 500 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਮੰਗਵਾਉਣ ਦੇ ਮਾਮਲਿਆਂ ਵਿਚ ਪੁਲਿਸ ਨੂੰ ਲੋੜੀਂਦੇ ਸਨ।
ਪਰ ਇਹ ਹਰ ਵਾਰ ਪੁਲਿਸ ਨੂੰ ਚਕਮਾ ਦੇ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪਨਾਹ ਲੈਂਦੇ ਰਹਿੰਦੇ ਸਨ, ਕਿਉਂਕਿ ਇਨ੍ਹਾਂ ਦਾ ਨੈੱਟਵਰਕ ਕਈ ਰਾਜਾਂ ਵਿੱਚ ਫੈਲਿਆ ਹੋਇਆ ਸੀ।
ਇਹ ਵੀ ਪੜ੍ਹੋ: Blogger Bhana Sidhu: ਭਾਨਾ ਸਿੱਧੂ ਦੀਆਂ ਹੋਰ ਵਧੀਆਂ ਮੁਸ਼ਕਲਾਂ, ਪੁਲਿਸ ਨੇ ਭਾਨੇ ਦੇ ਨਾਲ ਨਾਲ ਉਸ ਦਾ ਭਰਾ ਵੀ ਰਗੜ 'ਤਾ
ਇਨ੍ਹਾਂ ਨੇ ਯੂਪੀ ਦੇ ਲਖੀਮਪੁਰ ਖੀਰੀ ਤੋਂ ਆਪਣਾ ਨਾਮ ਬਦਲ ਕੇ ਪਾਸਪੋਰਟ ਬਣਵਾ ਲਏ ਸਨ ਅਤੇ ਵਿਦੇਸ਼ ਭੱਜਣ ਦੀ ਯੋਜਨਾ ਬਣਾ ਰਹੇ ਸਨ ਪਰ ਪੁਲਿਸ ਨੇ ਫੜ ਲਏ ਗਏ, ਇਹ ਤਸਕਰ ਪੈਸੇ ਭੇਜਣ ਲਈ ਹਵਾਲਾ ਦੀ ਵਰਤੋਂ ਕਰਦੇ ਸਨ, ਇਸ ਦੀ ਵੀ ਜਾਂਚ ਕੀਤੀ ਜਾਵੇਗੀ।
ਦੱਸਿਆ ਕਿ ਇਨ੍ਹਾਂ ਨੇ ਕੇਸ ਕੌਰ ਨਾਮਕ ਔਰਤ ਨੂੰ ਲਾਲਚ ਦੇ ਕੇ ਤਸਕਰੀ ਵੀ ਕਰਵਾਈ, ਇੱਕ ਔਰਤ ਹੋਣ ਦਾ ਫਾਇਦਾ ਚੁੱਕ ਕੇ ਕਈ ਵਾਰ ਉਸ ਰਾਹੀਂ ਤਸਕਰੀ ਕਰ ਚੁੱਕੇ ਹਨ। ਇਨ੍ਹਾਂ ਤਸਕਰਾਂ ਨੇ ਨਸ਼ੇ ਦੇ ਕਾਰੋਬਾਰ ਤੋਂ ਮੱਧ ਪ੍ਰਦੇਸ਼, ਯੂ.ਪੀ ਅਤੇ ਪੰਜਾਬ ਵਿੱਚ ਕਾਫੀ ਜ਼ਮੀਨ-ਜਾਇਦਾਦ ਖਰੀਦੀ ਹੋਈ ਹੈ ਅਤੇ ਇਨ੍ਹਾਂ ਦੇ ਕਈ ਰਿਸ਼ਤੇਦਾਰ ਨਸ਼ਾ ਤਸਕਰੀ ਦੇ ਮਾਮਲੇ 'ਚ ਜੇਲਹ੍ 'ਚ ਬੰਦ ਹਨ।
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਤਸਕਰਾਂ ਖਿਲਾਫ ਕਈ ਮਾਮਲੇ ਹੋਣ ਕਾਰਨ ਜਾਂਚ 'ਚ ਵੀ ਸਮਾਂ ਲੱਗੇਗਾ ਅਤੇ ਲਖਨਊ ਤੋਂ ਜਾਅਲੀ ਪਾਸਪੋਰਟ ਬਣਾਉਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Punjab News: ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚ ਕੈਦੀ ਦੀ ਮੌਤ, ਪਤਨੀ ਦੇ ਕਤਲ ਬਦਲੇ ਕੱਟ ਰਿਹਾ ਸੀ ਸਜ਼ਾ