ਮਜੀਠਾ: ਹਲਕਾ ਮਜੀਠਾ ਦੇ ਪਿੰਡ ਗੋਪਾਲਪੁਰੀ 'ਚ ਬਾਵਾ ਲਾਲ ਜੀ ਮੰਦਿਰ ਦੇ ਇੱਕ ਪੂਜਾਰੀ ਦੀ ਕੁਝ ਅਣਪਛਾਤੇ ਲੋਕਾਂ ਨੇ ਹੱਤਿਆ ਕਰ ਦਿੱਤੀ।ਕੁਝ ਮੁਲਜ਼ਮਾਂ ਵਲੋਂ ਨਗਦੀ ਪੈਸੇ ਲੈ ਕੇ ਭੱਜਣ ਦੀਆਂ ਵੀ ਖ਼ਬਰਾਂ ਸਾਹਮਣੇ ਆਈਆਂ ਹਨ।
ਪੁਲਿਸ ਮੁਤਾਬਿਕ ਬੀਤੀ ਰਾਤ ਕਰੀਬ 11 ਵਜੇ ਕੁਝ ਲੋਕ ਮੰਦਿਰ 'ਚ ਦਾਖਲ ਹੋਏ ਅਤੇ ਮੰਦਿਰ 'ਚ ਸੁੱਤੇ ਪੂਜਾਰੀ ਅਤੇ ਉਸਦੇ ਪਰਿਵਾਰ ਨੂੰ ਜਗਾਇਆ 'ਤੇ ਉਨ੍ਹਾਂ ਤੋਂ ਪੈਸੇ ਦੀ ਮੰਗ ਕੀਤੀ।ਜਿਸ ਤੋਂ ਬਾਅਦ ਪੈਸੇ ਨਾ ਮਿਲਣ ਤੇ ਉਨ੍ਹਾਂ ਪੰਡਿਤ ਤੇ ਹਮਲਾ ਕੀਤਾ ਅਤੇ ਉਸਦਾ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ।ਮ੍ਰਿਤਕ ਦੀ ਪਛਾਣ ਮੋਹਨ ਘਨਸ਼ਾਮ ਲਾਲ ਵਜੋਂ ਹੋਈ ਹੈ।
ਪੁਲਿਸ ਮਾਮਲੇ ਦੀ ਜਾਂਚ 'ਚ ਲੱਗੀ ਹੈ।ਪੰਡਿਤ ਦੀ ਪਤਨੀ ਨੇ ਦੱਸਿਆ ਕੇ ਕੁੱਝ ਅਣਪਛਾਤੇ ਲੋਕ ਤੇਜ਼ਧਾਰ ਹਥਿਆਰਾਂ ਦੇ ਨਾਲ ਮੰਦਿਰ 'ਚ ਦਾਖਲ ਹੋਏ ਅਤੇ ਉਨ੍ਹਾਂ ਸਾਡੇ ਨਾਲ ਕੁੱਟਮਾਰ ਸ਼ੁਰੂ ਕੀਤੀ।