ਦੋ ਅਣਪਛਾਤਿਆਂ ਵਲੋਂ ਜਨਮ ਦਿਨ 'ਤੇ ਹੀ ਨੌਜਵਾਨ ਦਾ ਕਤਲ
ਏਬੀਪੀ ਸਾਂਝਾ | 28 Jul 2020 06:53 PM (IST)
ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਘੜਕਾ ਤੋਂ ਇੱਕ ਬੇਹੱਦ ਦੁੱਖਦ ਖ਼ਬਰ ਸਾਹਮਣੇ ਆਈ ਹੈ।ਜਿੱਥੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਅਤੇ ਇਹ ਕਤਲ ਉਸਦੇ ਜਨਮ ਦਿਨ ਵਾਲੇ ਦਿਨ ਹੀ ਕੀਤਾ ਗਿਆ।
ਸੰਕੇਤਕ ਤਸਵੀਰ
ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਘੜਕਾ ਤੋਂ ਇੱਕ ਬੇਹੱਦ ਦੁੱਖਦ ਖ਼ਬਰ ਸਾਹਮਣੇ ਆਈ ਹੈ।ਜਿੱਥੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਅਤੇ ਇਹ ਕਤਲ ਉਸਦੇ ਜਨਮ ਦਿਨ ਵਾਲੇ ਦਿਨ ਹੀ ਕੀਤਾ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਦੋ ਅਣਪਛਾਤੇ ਉਨ੍ਹਾਂ ਦੇ ਪੁੱਤਰ ਜਗਰਾਜ ਸਿੰਘ ਦਾ ਮੋਬਾਇਲ ਫੋਨ ਖੋਹ ਫਰਾਰ ਹੋ ਗਏ ਸਨ।ਜਿਸ ਤੋਂ ਬਾਅਦ ਜਗਰਾਜ ਵੀ ਉਨ੍ਹਾਂ ਦੇ ਪਿੱਛੇ ਭੱਜਿਆ।ਪਰ ਫਿਰ ਵਾਪਸ ਨਹੀਂ ਪਰਤਿਆ।ਜਿਸ ਤੋਂ ਬਾਅਦ ਉਨ੍ਹਾਂ ਨੇ ਚੋਹਲਾ ਸਾਹਿਬ ਥਾਣੇ 'ਚ ਦਰਖਾਸਤ ਦਿੱਤੀ। ਸਵੇਰੇ ਇੱਕ ਕਿਸਾਨ ਨੂੰ ਖੇਤਾਂ 'ਚ ਨੌਜਵਾਨ ਦੀ ਪਈ ਹੋਈ ਲਾਸ਼ ਮਿਲੀ।ਜਿਸ ਤੋਂ ਬਾਅਦ ਉਸਨੇ ਪਿੰਡ ਦੇ ਸਰਪੰਚ ਨੇ ਇਸ ਸਬੰਧੀ ਸੂਚਨਾ ਦਿੱਤੀ।ਜਿਸ ਤੋਂ ਬਾਅਦ ਚੋਹਲਾ ਸਾਹਿਬ ਥਾਣਾ ਮੁੱਖੀ ਸੋਨਮਦੀਪ ਕੌਰ ਵੀ ਮੌਕੇ ਤੇ ਪਹੁੰਚੀ।ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਭਰੋਸਾ ਦਵਾਇਆ ਕਿ ਉਹ ਜਲਦ ਅਣਪਛਾਤੇ ਕਾਤਲ ਤੱਕ ਪਹੁੰਚ ਜਾਣਗੇ।