ਚੰਡੀਗੜ੍ਹ: ਪੰਜਾਬ ਰਾਜ ਲਾਟਰੀਜ਼ ਵਿਭਾਗ ਵੱਲੋਂ ਰਾਖੀ ਬੰਪਰ-2020 ਲਾਂਚ ਕੀਤਾ ਗਿਆ ਹੈ। ਪੰਜਾਬ ਸਰਕਾਰ ਦਾ ਰਾਖੀ ਬੰਪਰ ਦੇਸ਼ ਭਰ ਵਿੱਚ ਕਈਆਂ ਲਈ ਆਸਾਂ ਦੀ ਤੰਦ ਬਣ ਗਿਆ ਹੈ। ਪੰਜਾਬ ਰਾਜ ਲਾਟਰੀਜ਼ ਵਿਭਾਗ ਦੀਆਂ ਬੰਪਰ ਯੋਜਨਾਵਾਂ ਰਾਤੋ-ਰਾਤ ਕਰੋੜਪਤੀ ਬਣਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦੀਆਂ ਹਨ।




ਲਾਟਰੀਜ਼ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਰਾਖੀ ਬੰਪਰ-2020 ਦਾ ਪਹਿਲਾ ਇਨਾਮ 1.5 ਕਰੋੜ ਰੁਪਏ ਹੈ, ਜੋ ਸਿਰਫ਼ ਵਿਕੀਆਂ ਟਿਕਟਾਂ ਵਿੱਚੋਂ ਹੀ ਦਿੱਤਾ ਜਾਵੇਗਾ। ਦੂਜਾ ਇਨਾਮ 10 ਲੱਖ ਰੁਪਏ ਹੈ ਤੇ ਇਹ ਪੰਜ ਜੇਤੂਆਂ (ਪ੍ਰਤੀ ਜੇਤੂ 10 ਲੱਖ) ਨੂੰ ਮਿਲੇਗਾ। ਤੀਜਾ ਇਨਾਮ 2.5 ਲੱਖ ਰੁਪਏ ਹੈ, ਜੋ 20 ਜੇਤੂਆਂ (ਪ੍ਰਤੀ ਜੇਤੂ 2.5 ਲੱਖ) ਨੂੰ ਮਿਲੇਗਾ। ਇਨ੍ਹਾਂ ਤੋਂ ਇਲਾਵਾ, ਰਾਖੀ ਬੰਪਰ-2020 ਵਿੱਚ ਹੋਰ ਵੀ ਕਈ ਦਿਲ ਖਿੱਚਵੇਂ ਇਨਾਮ ਹਨ।




ਰਾਖੀ ਬੰਪਰ ਦੀ ਟਿਕਟ ਦੀ ਕੀਮਤ 250 ਰੁਪਏ ਹੈ ਤੇ ਇਸ ਦਾ ਡਰਾਅ 20 ਅਗਸਤ, 2020 ਨੂੰ ਕੱਢਿਆ ਜਾਵੇਗਾ। ਬੁਲਾਰੇ ਨੇ ਟਿਕਟ ਖਰੀਦਦਾਰਾਂ ਨੂੰ ਅਪੀਲ ਕੀਤੀ ਹੈ ਕਿ ਟਿਕਟ ਖਰੀਦਣ ਤੋਂ ਪਹਿਲਾਂ ਟਿਕਟ ਉੱਤੇ ਪੰਜਾਬ ਸਰਕਾਰ ਦੇ ਲੋਗੋ ਜ਼ਰੂਰ ਦੇਖ ਲਿਆ ਜਾਵੇ।