ਸ਼ਾਹਪੁਰ: ਸ਼ਾਹਪੁਰ ਤੋਂ ਇੱਕ ਭੱਠੇ ਦੀ ਮਾਲਕ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਭੱਠੇ ਦੀ ਮਾਲਕਣ ਰਛਪਾਲ ਕੌਰ ਦਾ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗਰਦਨ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕਤਲ ਕਰ ਦਿੱਤਾ। ਮਾਮਲਾ ਭੱਠੇ 'ਤੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਿਆ।
ਰਛਪਾਲ ਕੌਰ ਦੇ ਜਵਾਈ ਨੇ ਦੱਸਿਆ ਕਿ ਹਲਕਾ ਪਾਇਲ 'ਚ ਸ਼ਾਹਪੁਰ ਵਿੱਚ ਮ੍ਰਿਤਕ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਪੁੱਤਰ ਨਾਲ ਐਸਐਸ ਨਾਂ ਦਾ ਇੱਟਾਂ ਦਾ ਭੱਠਾ ਚਲਾਉਂਦੀ ਸੀ। ਕੱਲ੍ਹ ਸ਼ਾਮ ਉਹ ਆਪਣੇ ਭੱਠੇ 'ਤੇ ਹੀ ਬੈਠੇ ਸੀ ਤਾਂ ਅਣਪਛਾਤੇ ਦੋ ਵਿਅਕਤੀ ਮੋਟਰਸਾਈਕਲ 'ਤੇ ਆਏ ਤੇ ਉਹ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਫਰਾਰ ਹੋ ਗਏ।
ਬੱਬੂ ਮਾਨ ਨੇ ਕੀਤਾ ਮੁਹੰਮਦ ਸਦੀਕ ਨਾਲ ਗੀਤ, ਸਦੀਕ ਨੂੰ ਕਿਹਾ ਬਾਬਾ ਬੋਹੜ
ਇਸ ਤੋਂ ਬਾਅਦ ਇਨ੍ਹਾਂ ਨੂੰ ਦੋਰਾਹਾ ਦੇ ਹਸਪਤਾਲ ਲੈ ਗਏ ਜਿੱਥੋਂ ਉਨ੍ਹਾਂ ਨੂੰ ਲੁਧਿਆਣਾ ਦੇ ਐਸਪੀਐਸ ਹਸਪਤਾਲ ਰੈਫਰ ਕਰ ਦਿੱਤਾ। ਉੱਥੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਭ ਪਰਿਵਾਰਕ ਜਾਂ ਵਪਾਰਕ ਰੰਜਿਸ਼ ਦੇ ਚੱਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਮੌਕੇ 'ਤੇ ਪੁੱਜੀ ਪੁਲਿਸ ਦਾ ਕਹਿਣਾ ਹੈ ਕਿ ਟੀਮ ਜਾਂਚ ਕਰ ਰਹੀ ਹੈ ਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜ ਰਹੇ ਹਨ। ਇਸ ਮਾਮਲੇ 'ਚ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Election Results 2024
(Source: ECI/ABP News/ABP Majha)
ਭੱਠਾ ਮਾਲਕਣ ਦੀ ਧੌਣ ਵੱਢ ਕੀਤਾ ਕਤਲ, ਮੁਲਜ਼ਮ ਫਰਾਰ
ਏਬੀਪੀ ਸਾਂਝਾ
Updated at:
28 Jul 2020 01:43 PM (IST)
ਸ਼ਾਹਪੁਰ ਤੋਂ ਇੱਕ ਭੱਠੇ ਦੀ ਮਾਲਕ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਭੱਠੇ ਦੀ ਮਾਲਕਣ ਰਛਪਾਲ ਕੌਰ ਦਾ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗਰਦਨ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕਤਲ ਕਰ ਦਿੱਤਾ।
- - - - - - - - - Advertisement - - - - - - - - -