ਚੰਡੀਗੜ੍ਹ: ਬੱਬੂ ਮਾਨ ਅੱਜਕੱਲ੍ਹ ਵੱਖਰੇ-ਵੱਖਰੇ ਗਾਇਕਾਂ ਨਾਲ ਕੰਮ ਕਰ ਰਹੇ ਹਨ। ਹੁਣ ਬੱਬੂ ਮਾਨ ਨੇ ਮੁਹੰਮਦ ਸਦੀਕ ਨਾਲ ਗੀਤ ਤਿਆਰ ਕੀਤਾ ਹੈ ਜਿਸ ਦੀ ਵੀਡੀਓ ਸ਼ੇਅਰ ਕਰਦੇ ਹੋਏ ਬੱਬੂ ਮਾਨ ਨੇ ਲਿਖਿਆ, 'ਰੀਅਲ ਉਸਤਾਦ ਆਫ ਡੂਇੱਟ।


ਬਾਬਾ ਬੋਹੜ ਸਤਿਕਾਰ ਸਹਿਤ ਮੁਹੰਮਦ ਸਦੀਕ ਸਾਬ, ਮੈਂ ਆਪਣੇ ਇਲਾਕੇ 'ਚ ਸਦੀਕ ਸਾਬ ਦਾ ਹਰ ਅਖਾੜਾ ਦੇਖਿਆ। ਸਦੀਕ ਸਾਬ ਤੇ ਰਣਜੀਤ ਕੌਰ ਭੈਣਜੀ ਜਦੋਂ ਅਖਾੜਾ ਲਾ ਕੇ ਨਿਕਲਦੇ ਸੀ ਤਾਂ ਕਾਰ ਮਗਰ ਅਸੀਂ ਕਿੰਨੀ-ਕਿੰਨੀ ਦੂਰ ਤਕ ਭੱਜੀ ਚਲੀ ਜਾਂਦੇ ਸੀ, ਗਾਰਡ ਫੈਕ ਕੇ ਵੀ ਸਵਾਦ ਆਉਂਦਾ ਸੀ, ਇਹ ਓਹੀ ਸਦੀਕ ਸਾਬ ਆ, ਓਦੋਂ ਵੀ ਐਨਾ ਹੀ ਰਿਗਾਰਡ ਸੀ ਤੇ ਅੱਜ ਵੀ ਉਹ ਉੱਚੀ ਥਾਂ ਏ ਸਾਡੇ ਲਈ ਤੇ ਹਮੇਸ਼ਾ ਹੀ ਰਹੇਗੀ।

ਅਮਰ ਗਾਇਕੀ ਸਦੀਕ ਸਾਬ ਦੀ, ਪ੍ਰਮਾਤਮਾ 100 ਸਾਲ ਜ਼ਿੰਦਗੀ ਹੋਰ ਦੇਵੇ ਇੰਨਾ ਨੂੰ। ਮੇਰੇ ਲਈ ਲਈ ਮਾਨ ਦੀ ਗੱਲ ਹੈ ਕਿ ਮੈਂ ਸਦੀਕ ਸਾਬ ਨਾਲ ਇਕ ਗਾਣਾ ਕੀਤਾ, ਜਿਹੜੀ ਚਿਰ ਤੋਂ ਮੇਰੀ ਖਵਾਹਿਸ਼ ਸੀ, ਭੈਣ ਰਣਜੀਤ ਕੌਰ ਬਾਹਰ ਹਨ ਜਦੋਂ ਆਉਣਗੇ ਉਨ੍ਹਾਂ ਨਾਲ ਵੀ ਗਾਣਾ ਬਣਾਵਾਂਗੇ ਬੇਇਮਨ।"



ਇਸ ਤੋਂ ਪਹਿਲਾਂ ਵੀ ਜਦ ਬੱਬੂ ਮਾਨ ਨੇ ਸ਼ਿਪਰਾ ਗੋਇਲ ਲਈ ਗੀਤ ਬਣਇਆ ਸੀ ਤਾਂ ਉਨ੍ਹਾਂ ਦਿਲ ਤੋਂ ਸ਼ਿਪਰਾ ਲਈ ਨੋਟ ਲਿਖਿਆ ਸੀ। ਹੁਣ ਫਿਰ ਓਹੀ ਅੰਦਾਜ਼ ਬੱਬੂ ਮਾਨ ਨੇ ਪੇਸ਼ ਕੀਤਾ ਹੈ ਜੋ ਫੈਨਸ ਨੂੰ ਬਹੁਤ ਪਸੰਦ ਆ ਰਿਹਾ ਹੈ। 

ਗੁਰਲੇਜ਼ ਅਖਤਰ ਨੇ ਪਾਈ ਧਮਾਲ, 3 ਗੀਤ ਇਕੱਠੇ ਹੋਏ ਟ੍ਰੈਂਡ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ