ਅੰਬਾਲਾ: ਰਾਫੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਦੇ ਰੂਪ 'ਚ ਪੰਜ ਜਹਾਜ਼ ਕੱਲ੍ਹ ਫਰਾਂਸ ਤੋਂ ਭਾਰਤ ਲਈ ਰਵਾਨਾ ਹੋ ਗਏ। ਫਰਾਂਸ ਦੀ ਬੰਦਰਗਾਹ ਸ਼ਹਿਰ ਬੋਰਡਆਸਕ 'ਚ ਹਵਾਈ ਫੌਜ ਦੇ ਅੱਡੇ ਤੋਂ ਰਵਾਨਾ ਹੋਏ। ਇਹ ਜਹਾਜ਼ ਸੱਤ ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕੱਲ੍ਹ ਅੰਬਾਲਾ ਹਵਾਈ ਫੌਜ ਦੇ ਅੱਡੇ 'ਤੇ ਪਹੁੰਚਣਗੇ।
ਇਨ੍ਹਾਂ ਲੜਾਕੂ ਜਹਾਜ਼ਾਂ ਦੇ ਸੁਆਗਤ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਹਾਲਾਂਕਿ ਇਨ੍ਹਾਂ ਜਹਾਜ਼ਾਂ ਦੇ ਪਹੁੰਚਣ ਦੌਰਾਨ ਮੌਸਮ ਨੂੰ ਵੀ ਧਿਆਨ 'ਚ ਰੱਖਿਆ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਅੰਬਾਲਾ ਏਅਰ ਬੇਸ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਅੰਬਾਲਾ 'ਚ ਰਾਫੇਲ ਦੀ ਕਮਾਨ ਸਕਵਾਡ੍ਰਨ-17 ਸੰਭਾਲੇਗੀ। ਏਨਾ ਹੀ ਨਹੀਂ ਅੰਬਾਲਾ ਏਅਰਬੇਸ ਦੇ ਤਿੰਨ ਕਿਲੋਮੀਟਰ ਦੇ ਦਾਇਰੇ ਨੂੰ ਨੋ ਡ੍ਰੋਨ ਜ਼ੋਨ ਐਲਾਨ ਦਿੱਤਾ ਗਿਆ ਹੈ।
ਬੀਜੇਪੀ ਲੀਡਰਾਂ ਦਾ ਦਾਅਵਾ, ਰਾਮ ਮੰਦਰ ਬਣਦਿਆਂ ਹੀ ਦੇਸ਼ 'ਚੋਂ ਭੱਜ ਜਾਵੇਗਾ ਕੋਰੋਨਾ
ਹੁਣ ਏਅਰਬੇਸ ਦੇ ਤਿੰਨ ਕਿਲੋਮੀਟਰ ਦੇ ਦਾਇਰੇ 'ਚ ਡ੍ਰੋਨ 'ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਹਾਲਾਂਕਿ ਹਵਾਈ ਫੌਜ ਦੇ ਇਕ ਬੁਲਾਰੇ ਨੇ ਕਿਹਾ ਕਿ ਇਨ੍ਹਾਂ ਸੁਰੱਖਿਆ ਬਲਾ 'ਚ ਸ਼ਾਮਲ ਕਰਨ ਨੂੰ ਲੈਕੇ ਸਮਾਗਮ ਅਗਸਤ ਦੇ ਮੱਧ 'ਚ ਕੀਤਾ ਜਾਵੇਗਾ।
ਰਾਫੇਲ ਲੜਾਕੂ ਜਹਾਜ਼ਾਂ ਦੇ ਸੁਆਗਤ ਲਈ ਹਵਾਈ ਫੌਜ ਦੇ ਅੱਡੇ ਨੂੰ ਰੰਗ-ਬਿਰੰਗੇ ਝੰਡਿਆਂ ਨਾਲ ਸਜਾਇਆ ਜਾ ਰਿਹਾ ਹੈ। ਕਿਹਾ ਜਾ ਰਿਹਾ ਕਿ ਜਹਾਜ਼ਾਂ ਦੇ ਏਅਰਬੇਸ ਤੇ ਲੈਂਡ ਕਰਨ ਤੋਂ ਬਾਅਦ ਉਨ੍ਹਾਂ 'ਤੇ ਪਾਣੀ ਦੀਆਂ ਬੋਛਾੜਾਂ ਕੀਤੀਆਂ ਜਾਣਗੀਆਂ। ਪ੍ਰਸ਼ਾਸਨ ਨੇ ਆਸਪਾਸ ਦੇ ਇਲਾਕਿਆਂ 'ਚ ਪੰਛੀਆਂ ਨੂੰ ਦਾਣਾ ਪਾਉਣ ਅਤੇ ਕੂੜਾ ਡੰਪ ਕਰਨ 'ਤੇ ਵੀ ਰੋਕ ਲਾ ਦਿੱਤੀ ਗਈ ਹੈ।
ਆਖਿਰ ਕਦੋਂ ਰੁਕੇਗਾ ਕੋਰੋਨਾ ਵਾਇਰਸ? ਦੁਨੀਆਂ ਭਰ 'ਚ ਇਕ ਕਰੋੜ 66 ਲੱਖ ਤੋਂ ਵੱਧ ਕੁੱਲ ਮਾਮਲੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Rafale: ਕੱਲ੍ਹ ਅੰਬਾਲਾ ਪਹੁੰਚਣਗੇ ਰਾਫੇਲ ਲੜਾਕੂ ਜਹਾਜ਼, ਜਾਣੋ ਕੀ ਨੇ ਤਿਆਰੀਆਂ, ਕਿਵੇਂ ਹੋਵੇਗਾ ਸੁਆਗਤ ?
ਏਬੀਪੀ ਸਾਂਝਾ
Updated at:
28 Jul 2020 09:39 AM (IST)
ਇਨ੍ਹਾਂ ਲੜਾਕੂ ਜਹਾਜ਼ਾਂ ਦੇ ਸੁਆਗਤ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਹਾਲਾਂਕਿ ਇਨ੍ਹਾਂ ਜਹਾਜ਼ਾਂ ਦੇ ਪਹੁੰਚਣ ਦੌਰਾਨ ਮੌਸਮ ਨੂੰ ਵੀ ਧਿਆਨ 'ਚ ਰੱਖਿਆ ਜਾਵੇਗਾ।
- - - - - - - - - Advertisement - - - - - - - - -