ਨਵੀਂ ਦਿੱਲੀ: ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਬਾਰੇ ਸਿਆਸੀ ਲੀਡਰ ਅਜੀਬੋ ਗਰੀਬ ਟਿੱਪਣੀਆਂ ਕਰ ਰਹੇ ਹਨ। ਰਾਜਸਥਾਨ ਦੀ ਦੌਸਾ ਲੋਕਸਭਾ ਸੀਟ ਤੋਂ ਬੀਜੇਪੀ ਸੰਸਦ ਮੈਂਬਰ ਜਸਕੌਰ ਮੀਣਾ ਨੇ ਕਿਹਾ ਕਿ ਅਯੋਧਿਆ 'ਚ ਰਾਮ ਮੰਦਰ ਬਣਦਿਆਂ ਹੀ ਕੋਰੋਨਾ ਵਾਇਰਸ ਖਤਮ ਹੋ ਜਾਵੇਗਾ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਪ੍ਰੋਟੇਮ ਸਪੀਕਰ ਰਾਮੇਸ਼ਵਰ ਸ਼ਰਮਾ ਨੇ ਵੀ ਕਿਹਾ ਸੀ ਕਿ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੁੰਦਿਆਂ ਹੀ ਕੋਰੋਨਾ ਦਾ ਵਿਨਾਸ਼ ਹੋਣ ਲੱਗੇਗਾ।
ਹੁਣ ਬੀਜੇਪੀ ਸੰਸਦ ਮੈਂਬਰ ਜਸਕੌਰ ਮੀਣਾ ਨੇ ਕਿਹਾ, "ਅਸੀਂ ਤਾਂ ਅਧਿਆਤਮਕ ਸ਼ਕਤੀ ਦੇ ਪੁਜਾਰੀ ਹਾਂ। ਅਧਿਆਤਮਕ ਸ਼ਕਤੀ ਦੇ ਹਿਸਾਬ ਨਾਲ ਚੱਲਦੇ ਹਾਂ। ਮੰਦਰ ਬਣਦਿਆਂ ਹੀ ਕੋਰੋਨਾ ਦੇਸ਼ 'ਚੋਂ ਭੱਜ ਜਾਵੇਗਾ।" ਉਨ੍ਹਾਂ ਕਿਹਾ "ਸਾਲਾਂ ਦਾ ਇੰਤਜ਼ਾਰ ਖਤਮ ਹੋ ਰਿਹਾ ਹੈ। ਅਜਿਹੇ 'ਚ ਪੰਜ ਅਗਸਤ ਨੂੰ ਅਸੀਂ ਸਾਰੇ ਖੁਸ਼ੀਆਂ ਮਨਾਵਾਂਗੇ, ਘਰਾਂ 'ਚ ਦੀਵੇ ਜਗਾਵਾਂਗੇ ਤੇ ਮਠਿਆਈ ਵੰਡਾਂਗੇ।"
ਆਖਿਰ ਕਦੋਂ ਰੁਕੇਗਾ ਕੋਰੋਨਾ ਵਾਇਰਸ? ਦੁਨੀਆਂ ਭਰ 'ਚ ਇਕ ਕਰੋੜ 66 ਲੱਖ ਤੋਂ ਵੱਧ ਕੁੱਲ ਮਾਮਲੇ
ਇਸ ਤੋਂ ਪੰਜ ਦਿਨ ਪਹਿਲਾਂ ਰਾਮੇਸ਼ਵਰ ਸ਼ਰਮਾ ਨੇ ਕਿਹਾ ਸੀ "ਅਯੋਧਿਆ ਰਾਮ ਮੰਦਰ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦੇ ਨਾਲ ਹੀ ਕੋਰੋਨਾ ਭੱਜ ਜਾਵੇਗਾ। ਉਨ੍ਹਾਂ ਕਿਹਾ ਉਸ ਸਮੇਂ ਰਾਕਸ਼ਸ ਦੇ ਖਾਤਮੇ ਲਈ ਭਗਵਾਨ ਰਾਮ ਦਾ ਜਨਮ ਹੋਇਆ ਸੀ, ਇਸ ਲਈ ਪੰਜ ਤਾਰੀਖ ਨੂੰ ਜਿਵੇਂ ਹੀ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋਵੇਗਾ, ਕੋਰੋਨਾ ਜਿਹੀ ਮਹਾਮਾਰੀ ਦਾ ਅੰਤ ਹੋ ਜਾਵੇਗਾ।"
ਦਰਅਸਲ ਅਯੋਧਿਆ 'ਚ ਰਾਮ ਮੰਦਰ ਦੇ ਭੂਮੀ ਪੂਜਨ ਦੀ ਤਾਰੀਖ ਪੰਜ ਅਗਸਤ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭੂਮੀ ਪੂਜਨ ਕਰਨਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ