ਦੁਬਈ: ਦੁਬਈ 'ਚ ਇਕ ਭਾਰਤੀ ਨੂੰ ਆਪਣੀ ਪਤਨੀ ਨੂੰ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ ਸਾਲ 9 ਸਤੰਬਰ ਨੂੰ ਯੁਗੇਸ਼ ਸੀਐਸ (44) ਨੇ ਆਪਣੇ ਦਫਤਰ ਦੇ ਪਾਰਕਿੰਗ ਏਰੀਏ ਵਿੱਚ ਦਿਨ-ਦਿਹਾੜੇ ਆਪਣੀ ਪਤਨੀ ਵਿਦਿਆ ਚੰਦਰਨ ਦੀ ਹੱਤਿਆ ਕਰ ਦਿੱਤੀ ਸੀ।
ਅਦਾਲਤ ਵਿੱਚ ਕੇਸ ਦੀ ਸੁਣਵਾਈ ਚੱਲ ਰਹੀ ਸੀ। 'ਗਲਫ ਨਿਊਜ਼' ਅਨੁਸਾਰ ਵਿਦਿਆ ਕੇਰਲ ਦੀ ਰਹਿਣ ਵਾਲੀ ਹੈ, ਉਸ ਰਾਤ ਉਹ ਓਨਮ ਨੂੰ ਮਨਾਉਣ ਲਈ ਬੱਚਿਆਂ ਨਾਲ ਭਾਰਤ ਲਈ ਰਵਾਨਾ ਹੋਣ ਜਾ ਰਹੀ ਸੀ।
ਵਿਦਿਆ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ ਦਾ ਪਤੀ ਪਿਛਲੇ ਕਈ ਸਾਲਾਂ ਤੋਂ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਯੁਗੇਸ਼ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦਾ ਕਿਸੇ ਹੋਰ ਨਾਲ ਪ੍ਰੇਮ ਸੰਬੰਧ ਸੀ ਤੇ ਯੁਗੇਸ਼ ਨੇ ਬੇਵਫ਼ਾਈ ਦੇ ਸ਼ੱਕ ਵਿੱਚ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ।