ਪਵਨਪ੍ਰੀਤ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਸਰਕਾਰ ਨੇ ਮੋਟਰ ਵਹੀਕਲ ਐਕਟ 'ਚ ਸੋਧ ਕਰਦਿਆਂ ਇਸ 'ਚ ਹਾਈ ਸਿਕਿਓਰਿਟੀ ਨੰਬਰ ਪਲੇਟ ਦਾ ਜੁਰਮਾਨਾ ਜੋੜਿਆ ਹੈ। ਜੇ ਤੁਸੀਂ ਜਲਦੀ ਹੀ ਆਪਣੇ ਵਾਹਨ 'ਚ ਹਾਈ ਸਿਕਿਉਰਿਟੀ ਨੰਬਰ ਪਲੇਟ ਨਹੀਂ ਲਾਉਂਦੇ ਤਾਂ 1 ਅਕਤੂਬਰ ਤੋਂ ਤੁਹਾਨੂੰ ਦੋ ਹਜ਼ਾਰ ਰੁਪਏ ਜੁਰਮਾਨਾ ਭਰਨਾ ਪਏਗਾ। ਜੇ ਚਲਾਨ ਦੂਜੀ ਜਾਂ ਵਧੇਰੇ ਵਾਰ ਕੱਟਿਆ ਜਾਂਦਾ ਹੈ, ਤਾਂ ਤੁਹਾਨੂੰ ਤਿੰਨ ਹਜ਼ਾਰ ਰੁਪਏ ਦੇਣੇ ਪੈਣਗੇ। ਪੰਜਾਬ ਸਰਕਾਰ ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਖਾਸ ਗੱਲ ਇਹ ਹੈ ਕਿ ਜੁਰਮਾਨੇ ਦੀ ਰਕਮ ਦੋਪਹੀਆ ਵਾਹਨ ਤੇ ਚਾਰ ਪਹੀਆ ਵਾਹਨ ਸਮੇਤ ਹਰੇਕ ਕਿਸਮ ਦੇ ਵਾਹਨ ਲਈ ਇਕੋ ਜਿਹੀ ਹੋਵੇਗੀ। ਹਾਲਾਂਕਿ, ਹਾਈ ਸਿਕਿਉਰਿਟੀ ਨੰਬਰ ਪਲੇਟ ਦਾ ਚਲਾਨ ਕੱਟਣ ਦਾ ਅਧਿਕਾਰ ਸਹਾਇਕ ਸਬ ਇੰਸਪੈਕਟਰ ਯਾਨੀ ਏਐਸਆਈ ਦੇ ਹੇਠਾਂ ਅਧਿਕਾਰੀ ਕੋਲ ਨਹੀਂ ਹੋਵੇਗਾ।

Rafale: ਕੱਲ੍ਹ ਅੰਬਾਲਾ ਪਹੁੰਚਣਗੇ ਰਾਫੇਲ ਲੜਾਕੂ ਜਹਾਜ਼, ਜਾਣੋ ਕੀ ਨੇ ਤਿਆਰੀਆਂ, ਕਿਵੇਂ ਹੋਵੇਗਾ ਸੁਆਗਤ ?

ਹੁਣ ਤੱਕ ਇਹ ਸਮੱਸਿਆ ਆਉਂਦੀ ਸੀ ਕਿ ਜੇ ਕਿਸੇ ਦੀ ਕਾਰ ਜਲੰਧਰ ਆਰਟੀਏ ਕੋਲ ਰਜਿਸਟਰਡ ਹੈ, ਤਾਂ ਨੰਬਰ ਪਲੇਟ ਦੀ ਫਿਟਿੰਗ ਉੱਥੇ ਹੁੰਦੀ ਸੀ, ਪਰ ਹੁਣ ਸਰਕਾਰ ਨੇ ਇਸ 'ਚ ਇਕ ਨਵੀਂ ਸਹੂਲਤ ਸ਼ੁਰੂ ਕਰ ਦਿੱਤੀ ਹੈ। ਭਾਵੇਂ ਤੁਹਾਡੀ ਕਾਰ ਜਲੰਧਰ ਜਾਂ ਕਿਸੇ ਹੋਰ ਜ਼ਿਲ੍ਹੇ ਦੀ ਹੈ, ਤੁਸੀਂ ਖੁਦ ਨੰਬਰ ਪਲੇਟ ਫਿੱਟ ਕਰਨ ਲਈ ਨਵਾਂ ਜ਼ਿਲ੍ਹਾ ਤੇ ਇਸ ਦੇ ਫਿਟਿੰਗ ਸੈਂਟਰ ਦੀ ਚੋਣ ਕਰ ਸਕਦੇ ਹੋ।

ਜੇ ਤੁਹਾਡੀ ਕਾਰ 'ਚ ਹਾਈ ਸਿਕਿਉਰਿਟੀ ਨੰਬਰ ਪਲੇਟ ਨਹੀਂ, ਤਾਂ ਤੁਸੀਂ ਇਸ ਲਈ ਘਰ ਬੈਠੇ ਅਰਜ਼ੀ ਦੇ ਸਕਦੇ ਹੋ। ਇਸਦੇ ਲਈ ਵੈਬਸਾਈਟ 'ਤੇ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਮੋਬਾਈਲ ਐਪ ਰਾਹੀਂ ਵੀਐਪਲੀਕੇਸ਼ਨ ਦਿੱਤੀ ਜਾ ਸਕਦੀ ਹੈ।

Car loan Information:

Calculate Car Loan EMI