ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਦੋ ਹਫ਼ਤੇ ਦੇ ਅੰਦਰ ਕੋਰੋਨਾ ਵਾਇਰਸ ਦੇ ਇਲਾਜ ਬਾਰੇ ਚੰਗੀ ਖ਼ਬਰ ਦੇਵੇਗਾ। ਟਰੰਪ ਨੇ ਪ੍ਰੈਸ ਕਾਨਫਰੰਸ 'ਚ ਕਿਹਾ, "ਕੋਵਿਡ-19 ਦੇ ਇਲਾਜ ਦੇ ਸਬੰਧ 'ਚ...ਮੈਨੂੰ ਲੱਗਦਾ ਕਿ ਅਗਲੇ ਦੋ ਹਫ਼ਤਿਆਂ 'ਚ ਸਾਡੇ ਕੋਲ ਕਹਿਣ ਲਈ ਸੱਚੀ 'ਚ ਕੁਝ ਬਹੁਤ ਚੰਗੀ ਖ਼ਬਰ ਹੋਵੇਗੀ।"
ਬੀਜੇਪੀ ਲੀਡਰਾਂ ਦਾ ਦਾਅਵਾ, ਰਾਮ ਮੰਦਰ ਬਣਦਿਆਂ ਹੀ ਦੇਸ਼ 'ਚੋਂ ਭੱਜ ਜਾਵੇਗਾ ਕੋਰੋਨਾ
ਇਸ ਤੋਂ ਪਹਿਲਾਂ ਸੋਮਵਾਰ 'ਨੈਸ਼ਨਲ ਇੰਸਟੀਟਿਊਟ ਆਫ ਹੈਲਥ' ਨੇ ਇਕ ਪ੍ਰੈਸ ਰਿਲੀਜ਼ 'ਚ ਕਿਹਾ ਕਿ ਅਮਰੀਕੀ ਵਿਗਿਆਨੀਆਂ ਨੇ ਬਾਇਓਟੈਕਨਾਲੋਜੀ ਕੰਪਨੀ ਮੌਡਰਨ ਵੱਲੋਂ ਵਿਕਸਿਤ ਸੰਭਾਵਿਤ ਕੋਵਿਡ-19 ਵੈਕਸੀਨ ਦੇ ਤੀਜੇ ਗੇੜ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਨੈਸ਼ਨਲ ਇੰਸਟੀਟਿਊਟ ਆਫ ਹੈਲਥ ਦੀ ਯੋਜਨਾ ਕਰੀਬ 30,000 ਵਾਲੰਟੀਅਰਸ 'ਤੇ ਵੈਕਸੀਨ ਟ੍ਰਾਇਲ ਕਰਨ ਦੀ ਹੈ।
ਆਖਿਰ ਕਦੋਂ ਰੁਕੇਗਾ ਕੋਰੋਨਾ ਵਾਇਰਸ? ਦੁਨੀਆਂ ਭਰ 'ਚ ਇਕ ਕਰੋੜ 66 ਲੱਖ ਤੋਂ ਵੱਧ ਕੁੱਲ ਮਾਮਲੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ