ਸੋਨੀਪਤ: ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਆਏ ਦਿਨ ਕਿਸੇ ਨਾ ਕਿਸੇ ਗੈਂਗਸਟਰ ਜਾਂ ਸ਼ਾਰਪ ਸ਼ੂਟਰ ਦਾ ਨਾਂਅ ਸਾਹਮਣੇ ਆ ਰਿਹਾ ਹੈ। ਸਿੱਧੂ ਦੀ ਥਾਰ ਗੱਡੀ ਦਾ ਪਿੱਛਾ ਕਰਨ ਵਾਲੀ ਬੋਲੈਰੋ ਕਾਰ ਦਾ ਫਤਿਹਾਬਾਦ ਜ਼ਿਲ੍ਹੇ ਤੋਂ ਡੀਜ਼ਲ ਭਰਵਾਉਣ ਦਾ ਸੀਸੀਟੀਵੀ ਸਾਹਮਣੇ ਆਇਆ ਸੀ। ਜਿਸ 'ਚ ਸੋਨੀਪਤ ਦੇ ਪਿੰਡ ਗੜ੍ਹੀ ਸੀਸਾਨਾ ਅਤੇ ਸੇਰਸਾ ਦੇ ਰਹਿਣ ਵਾਲੇ ਪ੍ਰਿਅਵਰਤਾ ਉਰਫ ਫੌਜੀ ਦੀ ਪਛਾਣ ਹੋਈ ਸੀ। ਦੋਵੇਂ ਕਈ ਮਾਮਲਿਆਂ 'ਚ ਪੁਲਿਸ ਨੂੰ ਮੋਸਟ ਵਾਂਟੇਡ ਅਪਰਾਧੀ ਰਹੇ ਹਨ, ਜਿਸ ਤੋਂ ਬਾਅਦ ਹਰਿਆਣਾ 'ਚ ਪੰਜਾਬ ਪੁਲਿਸ ਦੇ ਨਾਲ ਕਈ ਸੂਬਿਆਂ ਦੀ ਪੁਲਿਸ ਵੀ ਦੋਵਾਂ ਦੀ ਭਾਲ ਕਰ ਰਹੀ ਹੈ ਪਰ ਹੁਣ ਤੱਕ ਕਿਸੇ ਵੀ ਵਿਅਕਤੀ ਦੀ ਗ੍ਰਿਫ਼ਤਾਰੀ ਨਹੀਂ ਹੋਈ।


ਅੱਜ ਇਸ ਪੂਰੇ ਮਾਮਲੇ ਵਿੱਚ ਪਿੰਡ ਗੜ੍ਹੀ ਸਿਸਾਣਾ ਦੇ ਰਹਿਣ ਵਾਲੇ ਮਨਜੀਤ ਉਰਫ਼ ਮਨਜੀਤ ਦਾ ਨਾਂਅ ਸਾਹਮਣੇ ਆ ਰਿਹਾ ਹੈ, ਹਾਲਾਂਕਿ ਸੋਨੀਪਤ ਪੁਲਿਸ ਇਸ ਪੂਰੇ ਮਾਮਲੇ ਵਿੱਚ ਮੀਡੀਆ ਦੇ ਸਾਹਮਣੇ ਕੋਈ ਵੀ ਜਾਣਕਾਰੀ ਦੇ ਰਹੀ। ਪਰ ਸਿੱਧੂ ਮੂਸੇਵਾਲਾ ਕਤਲੇਆਮ ਤੋਂ ਬਾਅਦ ਪਿੰਡ ਗੜ੍ਹੀ ਸਿਸਾਣਾ ਦੇ ਰਹਿਣ ਵਾਲੇ ਪ੍ਰਿਆਵਰਤ ਉਰਫ ਫੌਜੀ ਅਤੇ ਮਨਜੀਤ ਉਰਫ ਭੋਲੂ ਦੇ ਪਰਿਵਾਰ ਵਾਲਿਆਂ ਨੇ ਮੀਡੀਆ ਨਾਲ ਗੱਲਬਾਤ ਕੀਤੀ। ਦੱਸ ਦੇਈਏ ਕਿ ਇਸ ਕਤਲੇਆਮ ਵਿੱਚ ਸ਼ੂਟਰ ਪ੍ਰਿਆਵਰਤ ਉਰਫ ਫੌਜੀ ਦਾ ਨਾਂ ਸਾਹਮਣੇ ਆ ਰਿਹਾ ਹੈ, ਉਸ ਨੇ ਪਹਿਲਾਂ ਪਹਿਲਵਾਨੀ ਦੇ ਗੂਰ ਸਿੱਖੇ ਅਤੇ ਫਿਰ ਖੇਡ ਕੋਟੇ ਤੋਂ ਫੌਜ ਵਿੱਚ ਭਰਤੀ ਹੋਇਆ। ਉਸ ਦੇ ਪਰਿਵਾਰ ਮੁਤਾਬਕ ਉਸਦੀ ਪਹਿਲੀ ਪੋਸਟਿੰਗ ਮਹਾਰਾਸ਼ਟਰ ਦੇ ਪੂਨਾ ਵਿੱਚ ਹੋਈ ਸੀ ਅਤੇ ਉਸਨੇ ਆਪਣੀ ਦਸਵੀਂ ਦੀ ਪੜ੍ਹਾਈ ਵੀ ਉਥੋਂ ਕੀਤੀ ਸੀ। ਇਸ ਤੋਂ ਬਾਅਦ ਉਹ ਫੌਜ ਦੀ ਨੌਕਰੀ ਛੱਡ ਕੇ ਪਿੰਡ ਆ ਗਿਆ। ਆਪਣੇ ਸਾਥੀ ਮਨਜੀਤ ਅਤੇ ਮੋਨੂੰ ਡਾਗਰ ਨਾਲ ਜੁਲਾਈ 2015 ਵਿੱਚ ਦਾਰੂ ਪੀ ਦੇ ਉਸ ਨੇ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਅਤੇ ਫਿਰ ਉਸਦੀ ਲਾਸ਼ ਪੱਛਮੀ ਯਮੁਨਾ ਲਿੰਕ ਨਹਿਰ ਵਿੱਚ ਸੁੱਟ ਦਿੱਤੀ ਗਈ ਸੀ।


ਇਸ ਤੋਂ ਬਾਅਦ ਸੋਨੀਪਤ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਪਰ ਉਹ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਸੋਨੀਪਤ ਦੇ ਬਦਨਾਮ ਗੈਂਗਸਟਰ ਰਾਮਕਰਨ ਨਾਲ ਮਿਲ ਗਿਆ। ਇਸ ਗੈਂਗਸਟਰ ਨਾਲ ਮਿਲ ਕੇ ਉਸ ਨੇ ਹੋਰ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇਸ ਦੌਰਾਨ ਫ਼ੌਜੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ 18 ਮਾਰਚ 2021 ਨੂੰ ਗੈਂਗਸਟਰ ਅਜੇ ਉਰਫ ਬਿੱਟੂ ਬਰੋਨਾ ਦੇ ਪਿਤਾ ਦਾ ਕਤਲ ਕੀਤਾ ਤੇ ਇਸ ਮਗਰੋਂ ਉਹ ਅਜੇ ਤੱਕ ਫਰਾਰ ਹੈ।


ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਫ਼ੌਜੀ ਦਾ ਨਾਂਅ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਪ੍ਰਿਯਵਰਤ ਉਰਫ ਫੌਜੀ ਦੀ ਮਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਦਾ ਬੇਟਾ 10ਵੀਂ ਤੱਕ ਪੜ੍ਹਿਆ ਹੈ ਅਤੇ ਉਹ ਸਪੋਰਟਸ ਕੋਟੇ ਤੋਂ ਫੌਜ 'ਚ ਭਰਤੀ ਹੋਇਆ ਸੀ ਪਰ ਕਈ ਸਾਲ ਨੌਕਰੀ ਕਰਨ ਤੋਂ ਬਾਅਦ ਜਦੋਂ ਉਹ ਘਰ ਵਾਪਸ ਆ ਕੇ ਗਲਤ ਸੰਗਤ ਵਿਚ ਪੈ ਗਿਆ। ਉਸ ਦੀ ਮਾਤਾ ਨੇ ਦੱਸਿਆ ਕਿ ਆਪਣੇ ਦੋਸਤਾਂ ਨਾਲ ਮਿਲ ਕੇ ਫ਼ੌਜੀ ਨੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਉਸ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਸ ਦੇ ਚਾਚੇ ਨੇ ਉਸ ਦੀ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਉਹ ਘਰੋਂ ਭੱਜ ਗਿਆ।


ਇਸੇ ਪਿੰਡ ਗੜ੍ਹੀ ਸਿਸਾਣਾ ਦੇ ਇੱਕ ਹੋਰ ਗੈਂਗਸਟਰ ਮਨਜੀਤ ਉਰਫ਼ ਭੋਲਾ ਦਾ ਨਾਂਅ ਵੀ ਇਸ ਕਤਲ ਕੇਸ ਵਿੱਚ ਸਾਹਮਣੇ ਆ ਰਿਹਾ ਹੈ। ਦੱਸ ਦੇਈਏ ਕਿ ਮਨਜੀਤ ਉਰਫ਼ ਭੋਲਾ 'ਤੇ ਕਤਲ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ਹਨ। ਹਾਲਾਂਕਿ ਹੁਣ ਕਈ ਸੂਬਿਆਂ ਦੀ ਪੁਲਿਸ ਪ੍ਰਿਅਵਰਤ ਫੌਜੀ ਅਤੇ ਮਨਜੀਤ ਦੀ ਭਾਲ 'ਚ ਪਿੰਡ ਅਤੇ ਘਰ 'ਚ ਛਾਪੇਮਾਰੀ ਕਰ ਰਹੀ ਹੈ। ਇਸ ਬਾਰੇ ਮਨਜੀਤ ਉਰਫ ਭੋਲਾ ਦੀ ਮਾਂ ਸੁਮਿੱਤਰਾ ਮੁਤਾਬਕ ਇਸ ਕਤਲ 'ਚ ਉਸ ਦੇ ਬੇਟੇ ਦਾ ਕੋਈ ਹੱਥ ਨਹੀਂ ਹੈ ਤੇ ਉਸ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਘਟਨਾ ਵਾਪਰੀ, ਉਹ ਘਰ ਵਿਚ ਹੀ ਸੀ, ਉਸ ਨੂੰ ਬੇਵਜ੍ਹਾ ਪਰੇਸ਼ਾਨ ਕੀਤਾ ਗਿਆ।ਭੋਲੇ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਲੜਕਾ 1 ਜੂਨ ਤੋਂ ਭਗੌੜਾ ਹੈ। ਉਸ ਨੇ ਦੱਸਿਆ ਕਿ 30 ਮਈ ਨੂੰ ਭੋਲਾ ਦੀ ਖਰਖੌਦਾ ਅਦਾਲਤ ਵਿਚ ਤਰੀਕ ਸੀ।


ਦੱਸ ਦਈਏ ਕਿ ਜਦੋਂ ਤੋਂ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਇਨ੍ਹਾਂ ਦੋ ਬਦਨਾਮ ਗੈਂਗਸਟਰਾਂ ਦਾ ਨਾਂ ਸਾਹਮਣੇ ਆਇਆ ਹੈ, ਉਦੋਂ ਤੋਂ ਹੀ ਸੋਨੀਪਤ ਦੇ ਪਿੰਡ ਗੜ੍ਹੀ ਸਿਸਾਣਾ 'ਚ ਕਈ ਸੂਬਿਆਂ ਦੀ ਪੁਲਿਸ ਲਗਾਤਾਕ ਛਾਪੇਮਾਰੀ ਕਰ ਰਹੀ ਹੈ ਅਤੇ ਹੁਣ ਇਨ੍ਹਾਂ ਦੋਵਾਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਜੋ ਸੋਨੀਪਤ ਪੁਲਿਸ ਦੇ ਸਾਹਮਣੇ ਇੱਕ ਚੁਣੌਤੀ ਹੈ। ਇਸ ਦੇ ਨਾਲ ਹੀ ਇਹ ਦੋਵੇਂ ਗੈਂਗਸਟਰ ਸੋਨੀਪਤ ਪੁਲਿਸ ਦੀ ਹਿੱਟ ਲਿਸਟ ਵਿੱਚ ਹਨ ਅਤੇ ਪ੍ਰਿਆਵਰਤ ਉਰਫ਼ ਫੌਜੀ 'ਤੇ ਪੁਲਿਸ ਨੇ 25,000 ਰੁਪਏ ਦਾ ਇਨਾਮ ਰੱਖਿਆ ਹੋਇਆ ਹੈ।


ਇਹ ਵੀ ਪੜ੍ਹੋ: ਡਿਊਟੀ ‘ਚ ਕੁਤਾਹੀ ਕਰਨ ਦੇ ਦੋਸ਼ ’ਚ ਲੋਕ ਨਿਰਮਾਣ ਵਿਭਾਗ ਦਾ ਉਪ ਮੰਡਲ ਇੰਜੀਨੀਅਰ ਅਤੇ ਜੂਨੀਅਰ ਇੰਜੀਨੀਅਰ ਮੁਅੱਤਲ