ਧੂਰੀ : ਗੰਨਾ ਮਿੱਲ ਵੱਲ ਬਕਾਇਆ ਕਰੋੜਾਂ ਰੁਪਏ ਦੀ ਅਦਾਇਗੀ ਨੂੰ ਲੈ ਕੇ ਕਿਸਾਨ ਪਿਛਲੇ ਛੇ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧੂਰੀ ਦਫ਼ਤਰ ਅੱਗੇ ਰੋਡ ਜਾਮ ਕਰਕੇ ਧਰਨਾ ਦੇ ਰਹੇ ਰਹੇ ਹਨ ਪਰ ਕਾਰਵਾਈ ਨਾ ਹੋਣ ਦੇ ਰੋਸ 'ਚ ਅੱਜ ਕਿਸਾਨਾਂ ਦਾ ਗੁੱਸਾ ਫੁੱਟ ਪਿਆ। ਧਰਨਾ ਦੇ ਰਹੇ ਕਿਸਾਨਾਂ 'ਚੋਂ 3 ਕਿਸਾਨ ਪੈਟਰੋਲ ਦੀਆਂ ਬੋਤਲਾਂ ਸਮੇਤ ਮੁੱਖ ਮੰਤਰੀ ਦੇ ਦਫ਼ਤਰ ਉੱਪਰ ਬਣੀ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਏ ਜਿਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਉਹਨਾਂ ਨੂੰ ਟੈਂਕੀ ਤੋਂ ਉਤਾਰਨ ਅਤੇ ਧਰਨਾ ਖਤਮ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।
ਪਰ ਗੰਨਾ ਕਿਸਾਨ ਆਪਣੀ ਮੰਗ 'ਤੇ ਅੜੇ ਹੋਏ ਹਨ । ਕਿਸਾਨਾਂ ਦਾ ਕਹਿਣਾ ਹੈ ਕਿ ਉਹ ਗੰਨੇ ਦੀ ਅਦਾਇਗੀ ਲੈ ਕੇ ਹੀ ਧਰਨਾ ਸਮਾਪਤ ਕਰਨਗੇ । ਗੰਨਾ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ।
ਦਿੱਲੀ ਹਾਈਕੋਰਟ ਦੀ ਟਿੱਪਣੀ- ਤਲਾਕਸ਼ੁਦਾ ਭੈਣ ਦੀਆਂ ਤਕਲੀਫ਼ਾਂ ਨੂੰ ਚੁੱਪ-ਚਾਪ ਨਹੀਂ ਦੇਖ ਸਕਦਾ ਭਰਾ
ਗੰਨਾ ਕਿਸਾਨ ਹਰਜੀਤ ਸਿੰਘ ਬੁਗਰਾ ਦਾ ਕਹਿਣਾ ਹੈ ਕਿ ਉਹ ਪਿਛਲੇ 6 ਦਿਨਾਂ ਤੋਂ ਕੜਕਦੀ ਧੁੱਪ ਵਿੱਚ ਰੋਡ ਜਾਮ ਕਰ ਕੇ ਰੋਡ ਤੇ ਮੁੱਖ ਮੰਤਰੀ ਦਫ਼ਤਰ ਅੱਗੇ ਧਰਨਾ ਲਗਾ ਕੇ ਬੈਠੇ ਹਾਂ ਪ੍ਰੰਤੂ ਪ੍ਰਸ਼ਾਸਨ ਨੇ ਸਾਡੀ ਕੋਈ ਵੀ ਸਾਰ ਨਹੀਂ ਲਈ ਜਿਸ ਤੋਂ ਅੱਕ ਕੇ ਮਜਬੂਰਨ ਕਿਸਾਨਾਂ ਨੂੰ ਪਾਣੀ ਵਾਲੀ ਟੈਂਕੀ ਤੇ ਚੜ੍ਹਨਾ ਪਿਆ ਹੈ ਉਨ੍ਹਾਂ ਚੇਤਾਵਨੀ ਦਿੱਤੀ ਕਿ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਵਿੱਚ ਧੂਰੀ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਚੋਣ ਪ੍ਰਚਾਰ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਘਿਰਾਓ ਕੀਤਾ ਜਾਵੇਗਾ ।
ਕਿਸਾਨਾਂ ਲਈ ਖੁਸ਼ਖਬਰੀ ! 14 ਫਸਲਾਂ ਦੀ ਐੱਮਐੱਸਪੀ ਤੈਅ, ਜਾਣੇ ਕਿੰਨੀਆਂ ਵਧੀਆਂ ਕੀਮਤਾਂ