Homosexual relationship between the SHO and the constable: ਰਾਜਸਥਾਨ 'ਚ ਇੱਕ ਐਸਐਚਓ ਅਤੇ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਵਿਭਾਗ ਨੇ ਇਹ ਕਦਮ ਸੋਸ਼ਲ ਮੀਡੀਆ 'ਤੇ ਦੋਵਾਂ ਦੇ ਸਮਲਿੰਗੀ ਸਬੰਧਾਂ ਨੂੰ ਲੋਕਾਂ ਸਾਹਮਣੇ ਲਿਆਉਣ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਚੁੱਕਿਆ ਹੈ। ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਨਾਗੌਰ ਐਸਪੀ ਵੱਲੋਂ ਮੁਅੱਤਲ ਕੀਤੇ ਗਏ ਪੁਲਿਸ ਮੁਲਾਜ਼ਮ ਨਾਗੌਰ ਜ਼ਿਲ੍ਹੇ ਦੇ ਡੇਗਾਨਾ ਪੁਲਿਸ ਥਾਣੇ 'ਚ ਤਾਇਨਾਤ ਸਨ। ਪੁਲਿਸ ਅਨੁਸਾਰ ਮੁਅੱਤਲ ਐਸਐਚਓ ਗੋਪਾਲ ਕ੍ਰਿਸ਼ਨ ਚੌਧਰੀ ਨੇ ਖਿਨਸਵਰ ਥਾਣੇ 'ਚ ਐਫਆਈਆਰ ਦਰਜ ਕਰਵਾਈ ਸੀ, ਜਿਸ 'ਚ ਦੋਸ਼ ਲਾਇਆ ਗਿਆ ਸੀ ਕਿ ਕਾਂਸਟੇਬਲ ਪ੍ਰਦੀਪ ਚੌਧਰੀ ਉਸ ਨੂੰ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਪੈਸੇ ਲਈ ਬਲੈਕਮੇਲ ਕਰ ਰਿਹਾ ਹੈ।
ਨਾਗੌਰ ਦੇ ਐਸਪੀ ਰਾਮ ਮੂਰਤੀ ਜੋਸ਼ੀ ਨੇ ਦੱਸਿਆ ਕਿ ਐਫਆਈਆਰ 'ਚ ਗੋਪਾਲ ਚੌਧਰੀ ਨੇ ਪ੍ਰਦੀਪ ਚੌਧਰੀ 'ਤੇ 2.50 ਲੱਖ ਰੁਪਏ ਦੀ ਫਿਰੌਤੀ ਦਾ ਦੋਸ਼ ਲਾਇਆ ਹੈ। ਸ਼ੁਰੂ 'ਚ ਗੋਪਾਲ ਚੌਧਰੀ ਨੇ ਜਬਰਦਸਤੀ ਵਸੂਲੀ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਹਾਲਾਂਕਿ ਜਦੋਂ ਪ੍ਰਦੀਪ ਚੌਧਰੀ ਨੇ 5 ਲੱਖ ਰੁਪਏ ਅਤੇ ਗੱਡੀ ਦੀ ਮੰਗ ਕੀਤੀ ਤਾਂ ਉਸ ਨੇ ਪੁਲਿਸ ਕੋਲ ਪਹੁੰਚ ਕੇ ਲਿਖਤੀ ਸ਼ਿਕਾਇਤ ਦਿੱਤੀ। ਐਸਐਚਓ ਅਤੇ ਕਾਂਸਟੇਬਲ ਦੀ ਪਹਿਲੀ ਮੁਲਾਕਾਤ ਕੁਝ ਮਹੀਨੇ ਪਹਿਲਾਂ ਸੋਸ਼ਲ ਮੀਡੀਆ 'ਤੇ ਹੋਈ ਸੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਸਾਹਮਣੇ ਆਇਆ ਹੈ ਕਿ ਦੋਵਾਂ ਵਿਚਾਲੇ ਸਰੀਰਕ ਸਬੰਧ ਸਨ।
ਹਾਲਾਂਕਿ ਉਨ੍ਹਾਂ ਦੇ ਸ਼ਰਮਨਾਕ ਕਾਰੇ ਨਾਲ ਰਾਜਸਥਾਨ ਪੁਲਿਸ ਦਾ ਅਕਸ ਖਰਾਬ ਹੋਇਆ ਹੈ। ਇਸ ਲਈ ਦੋਵਾਂ ਨੂੰ ਅਗਲੇ ਹੁਕਮਾਂ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਮੁਲਜ਼ਮ ਕਾਂਸਟੇਬਲ ਨੂੰ ਆਈਪੀਸੀ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ।