ਚੰਡੀਗੜ੍ਹ : 3 ਸਾਲ 'ਚ 7 ਕਤਲਾਂ ਨਾਲ ਪੰਜਾਬ ਨੂੰ ਹਿਲਾ ਕੇ ਰੱਖ ਦੇਣ ਵਾਲੇ 100 ਤੋਂ ਵੱਧ ਗੈਂਗਸਟਰ ਸੋਸ਼ਲ ਮੀਡੀਆ 'ਤੇ ਸਰਗਰਮ ਹਨ। ਹਰ ਵੱਡਾ ਅਪਰਾਧ ਕਰਨ ਤੋਂ ਬਾਅਦ ਉਹ ਨਿਡਰ ਹੋ ਕੇ ਜ਼ਿੰਮੇਵਾਰੀ ਵੀ ਲੈਂਦੇ ਹਨ। ਇਨ੍ਹਾਂ ਦੇ ਅਕਾਊਟ ਕਿਥੋਂ ਐਕਟਿਵ ਹਨ, ਪੇਜ ਨੂੰ ਕੌਣ ਆਪਰੇਟ ਕਰ ਰਿਹਾ ਹੈ। ਪੁਲਿਸ ਜੜ੍ਹ ਤੱਕ ਨਹੀਂ ਪਹੁੰਚ ਪਾ ਰਹੀ। ਹੁਣ ਤਾਂ ਦੇਸੀ ਕੱਟਾ ਵਰਗੇ ਨਜਾਇਜ਼ ਹਥਿਆਰਾਂ ਨੂੰ ਵੀ ਫੇਸਬੁੱਕ 'ਤੇ ਵੱਖ-ਵੱਖ ਨਾਵਾਂ 'ਤੇ ਵੇਚਿਆ ਜਾ ਰਿਹਾ ਹੈ।

 

ਭਾਸਕਰ ਦੀ ਰਿਪੋਰਟ ਮੁਤਾਬਕ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਪੁਲਿਸ ਗੈਂਗਸਟਰਾਂ ਦੀ ਲੋਕੇਸ਼ਨ ਅਤੇ ਉਨ੍ਹਾਂ ਦੇ ਆਈਪੀ ਐਡਰੈੱਸ ਨੂੰ ਟਰੇਸ ਕਰਨ ਵਿੱਚ ਕਿਉਂ ਨਾਕਾਮ ਰਹਿੰਦੀ ਹੈ ਤਾਂ ਪਤਾ ਲੱਗਾ ਕਿ ਗੈਂਗਸਟਰ ਮਲਟੀਪਲ ਪ੍ਰੌਕਸੀ ਸਰਵਰ ਅਤੇ ਵੀਪੀਐਨ ਦੀ ਵਰਤੋਂ ਕਰ ਰਹੇ ਹਨ, ਯੂਜ਼ਰ ਨੂੰ ਟ੍ਰੈਕ ਕਰਨਾ ਮੁਸ਼ਕਲ ਹੈ। ਇੰਨਾ ਹੀ ਨਹੀਂ ਨੈੱਟ ਸਰਫਿੰਗ ਦੌਰਾਨ ਡਿਵਾਈਸ ਦੀ ਲੋਕੇਸ਼ਨ ਵੀ ਬਦਲ ਜਾਂਦੀ ਹੈ।


4 ਬਦਨਾਮ ਗੈਂਗਸਟਰ ਜਿਨ੍ਹਾਂ ਦੇ ਪੇਜ ਸੋਸ਼ਲ ਮੀਡੀਆ 'ਤੇ ਐਕਟਿਵ  

ਵਿੱਕੀ ਗੌਂਡਰ - 2018 ਵਿੱਚ ਵਿੱਕੀ ਗੌਂਡਰ ਨੂੰ ਪੁਲਿਸ ਨੇ ਐਨਕਾਊਂਟਰ ਵਿੱਚ ਮਾਰ ਦਿੱਤਾ ਸੀ। ਮੌਤ ਤੋਂ ਬਾਅਦ ਵੀ ਗੌਂਡਰ ਦੇ ਨਾਂ 'ਤੇ ਸੋਸ਼ਲ ਮੀਡੀਆ 'ਤੇ 10 ਪੇਜ ਐਕਟਿਵ ਹਨ।
ਦਵਿੰਦਰ ਬੰਬੀਹਾ - 2016 ਵਿੱਚ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਬੰਬੀਹਾ ਦੇ ਅਜੇ ਵੀ 10 ਤੋਂ ਵੱਧ ਫੇਸਬੁੱਕ ਪੇਜ ਹਨ।
ਗੋਲਡੀ ਬਰਾੜ - ਕੈਨੇਡਾ ਤੋਂ ਜੇਲ 'ਚ ਬੈਠੇ ਲਾਰੈਂਸ ਦੇ ਕਹਿਣ 'ਤੇ ਪੰਜਾਬ, ਹਰਿਆਣਾ, ਦਿੱਲੀ 'ਚ ਕੰਮ ਕਰਦਾ ਹੈ। ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ।
ਲਾਰੈਂਸ ਬਿਸ਼ਨੋਈ ਜੇਲ੍ਹ ਵਿੱਚ ਹੈ। ਫਾਜ਼ਿਲਕਾ ਦਾ ਬਿਸ਼ਨੋਈ ਦੇਸ਼ ਦਾ ਸਭ ਤੋਂ ਵੱਡਾ ਗੈਂਗਸਟਰ ਹੈ। ਗਰੋਹ ਵਿੱਚ 600 ਸ਼ੂਟਰ ਹਨ। ਉਸ ਦੇ ਨਾਂ 'ਤੇ 7 ਤੋਂ 8 ਫੇਸਬੁੱਕ ਪੇਜ ਹਨ।

 

 ਤਕਨੀਕਿ ਇਸਤੇਮਾਲ 'ਚ ਪੁਲਿਸ ਤੋਂ ਅੱਗੇ ਹਨ ਪੰਜਾਬ ਦੇ ਗੈਂਗਸਟਰ


ਅਸਲ ਵਿੱਚ ਗੈਂਗਸਟਰ ਮਲਟੀਪਲ ਪ੍ਰੌਕਸੀ ਸਰਵਰ ਅਤੇ ਵੀਪੀਐਨ (ਵਰਚੁਅਲ ਪ੍ਰਾਈਵੇਟ ਨੈੱਟਵਰਕ) ਦੀ ਵਰਤੋਂ ਕਰ ਰਹੇ ਹਨ। VPN ਤੁਹਾਡੇ IP ਐਡਰੈੱਸ ਨੂੰ ਲੁਕਾਉਂਦਾ ਹੈ ਅਤੇ ਇਸਨੂੰ ਹੋਸਟ ਦੇ ਰਿਮੋਟ ਸਰਵਰ 'ਤੇ ਰੀਡਾਇਰੈਕਟ ਕਰਦਾ ਹੈ। ਇਸ ਦੀ ਮਦਦ ਨਾਲ ਜਦੋਂ ਇੰਟਰਨੈੱਟ ਐਕਸੈਸ ਕੀਤਾ ਜਾਂਦਾ ਹੈ ਤਾਂ ਇਹ ਸਰਵਰ ਦੂਜੇ ਦੇਸ਼ ਤੱਕ ਪਹੁੰਚ ਦਿੰਦਾ ਹੈ। ਪੰਜਾਬ ਦੇ ਗੈਂਗਸਟਰ ਟੈਕਨਾਲੋਜੀ ਦੀ ਵਰਤੋਂ ਵਿੱਚ ਪੁਲਿਸ ਤੋਂ ਵੀ ਅੱਗੇ ਹਨ।