Amritsar news: ਅੰਮ੍ਰਿਤਸਰ ਦੇ ਭੰਡਾਰੀ ਪੁੱਲ ਕੋਲ ਰਾਇਲ ਗਨ ਹਾਊਸ ‘ਤੇ ਦੂਜੀ ਵਾਰ ਕੰਧ ਫਾੜ ਕੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।


ਇਸ ਮੌਕੇ ਦੁਕਾਨਦਾਰ ਸੁਰੇਸ਼ ਅਰੋੜਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਦੇਰ ਰਾਤ ਮੇਰੀ ਦੁਕਾਨ ‘ਤੇ ਕੰਧ ਤੋੜ ਕੇ ਦੋ ਚੋਰ ਅੰਦਰ ਦਾਖ਼ਲ ਹੋਏ, ਉਨ੍ਹਾਂ ਨੇ ਮੇਰੀ ਦੁਕਾਨ ‘ਤੇ ਅੱਠ ਪਿਸਤੌਲਾਂ ਅਤੇ 6 ਲੱਖ ਰੁਪਏ ਨਕਦੀ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ।


ਇਹ ਵੀ ਪੜ੍ਹੋ: Punjab news: 'ਪੰਜਾਬ ਸਰਕਾਰ 22 ਫਸਲਾਂ ਦਾ MSP ਲਾਗੂ ਕਰੇ, ਅਸੀਂ ਇਸ ਦਾ ਸਵਾਗਤ ਕਰਾਂਗੇ', ਸੁਖਬੀਰ ਬਾਦਲ ਨੇ ਪਿੰਡਾਂ ਦੇ ਦੌਰੇ ਦੌਰਾਨ ਆਖੀ ਆਹ ਗੱਲ


ਉਨ੍ਹਾਂ ਕਿਹਾ ਕਿ ਅੱਠ ਮਹੀਨੇ ਪਹਿਲੋਂ ਵੀ ਮੇਰੀ ਦੁਕਾਨ ‘ਤੇ ਚੋਰੀ ਹੋਈ ਸੀ, ਜਦੋਂ ਪਹਿਲਾਂ ਚੋਰੀ ਹੋਈ ਸੀ, ਉਸ ਵਾਰੇ ਵੀ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿ ਚੋਰੀ ਕਿਸ ਨੇ ਕੀਤੀ ਹੈ। ਹੁਣ ਦੁਬਾਰਾ ਮੇਰੀ ਦੁਕਾਨ ‘ਤੇ ਚੋਰੀ ਦੀ ਵਾਰਦਾਚ ਨੂੰ ਅੰਜਾਮ ਦਿੱਤਾ ਗਿਆ ਹੈ।


ਉੱਥੇ ਹੀ ਮੌਕੇ ‘ਤੇ ਪੁੱਜੇ ਪੁਲਿਸ ਅਧਿਕਾਰੀ ਏਸੀਪੀ ਵਰਿੰਦਰ ਖੋਸਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਰਾਇਲ ਗਨ ਹਾਊਸ ‘ਤੇ ਦੋ ਨੌਜਵਾਨਾਂ ਨੇ ਕੰਧ ਤੋੜ ਕੇ ਅੰਦਰ ਦਾਖ਼ਲ ਹੋ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮੌਕੇ ‘ਤੇ ਪੁੱਜੇ ਹਾਂ ਅਤੇ ਜਾਂਚ ਕੀਤੀ ਜਾ ਰਹੀ ਹੈ। ਅਸੀਂ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।


ਇਹ ਵੀ ਪੜ੍ਹੋ: Farmers Protest: 26 ਫਰਵਰੀ ਨੂੰ ਪੂਰੇ ਦੇਸ਼ ‘ਚ ਹੋਵੇਗਾ ਟਰੈਕਟਰ ਮਾਰਚ, 14 ਮਾਰਚ ਨੂੰ ਦਿੱਲੀ ‘ਚ ਮਹਾਪੰਚਾਇਤ, SKM ਦਾ ਅਹਿਮ ਫੈਸਲਾ