YouTuber Couple Found Dead At Home: ਸੋਸ਼ਲ ਮੀਡੀਆ ਦੇ ਚਰਚਿਤ ਇੰਫਲੁਇੰਸਰ YouTuber ਜੋੜੇ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੋਵਾਂ ਦੀ ਲਾਸ਼ ਉਨ੍ਹਾਂ ਦੇ ਕਮਰੇ ਵਿਚ ਸ਼ੱਕੀ ਹਾਲਤ ਵਿਚ ਪਈ ਮਿਲੀ। ਆਸਪਾਸ ਦੇ ਲੋਕਾਂ ਨੇ ਬਦਬੂ ਆਉਣ 'ਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸੁਰੱਖਿਅਤ ਰੱਖਵਾ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਸੇਲਵਰਾਜ (45) ਅਤੇ ਉਸ ਦੀ ਪਤਨੀ ਪ੍ਰਿਆ ਵਜੋਂ ਹੋਈ ਹੈ।


ਹੋਰ ਪੜ੍ਹੋ : ਵਧਦੇ ਪ੍ਰਦੂਸ਼ਣ 'ਚ ਸੈਰ ਕਰਨ ਦਾ ਸਭ ਤੋਂ ਵਧੀਆ ਸਮਾਂ ਕਿਹੜਾ, ਸਵੇਰੇ ਜਾਂ ਸ਼ਾਮ? ਬਚਣ ਲਈ ਵਰਤੋਂ ਇਹ ਸਾਵਧਾਨੀਆਂ



ਇਹ ਘਟਨਾ ਕੇਰਲ ਦੀ ਹੈ, ਇਹ ਦੋਵੇਂ ਵੀਡੀਓ ਬਣਾ ਕੇ ਯੂ-ਟਿਊਬ 'ਤੇ ਪੋਸਟ ਕਰਦੇ ਸਨ ਅਤੇ ਉਨ੍ਹਾਂ ਦਾ 'ਸੇਲੂ ਫੈਮਿਲੀ' ਨਾਂ ਦਾ ਯੂ-ਟਿਊਬ ਚੈਨਲ ਹੈ। ਪੁਲਿਸ ਮੁਤਾਬਕ ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਸ ਨੇ ਆਪਣੀ ਆਖਰੀ ਪੋਸਟ ਪਿਛਲੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਕੀਤੀ ਸੀ। ਜਿਸ ਕਾਰਨ ਦੋ ਦਿਨ ਪਹਿਲਾਂ ਦੋਵਾਂ ਦੀ ਮੌਤ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।


ਪੁਲਿਸ ਪੋਸਟ ਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ


ਪੁਲਿਸ ਮੁਤਾਬਕ ਦੋਵਾਂ ਦੀ ਮੌਤ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਸ਼ੱਕੀ ਹਾਲਾਤਾਂ 'ਚ ਮੌਤ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਦੋਵਾਂ ਨੇ ਖੁਦਕੁਸ਼ੀ ਕੀਤੀ ਹੈ ਜਾਂ ਨਹੀਂ, ਇਹ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ।


ਸੋਸ਼ਲ ਮੀਡੀਆ 'ਤੇ 1400 ਵੀਡੀਓਜ਼ ਪੋਸਟ ਕੀਤੀਆਂ ਗਈਆਂ ਹਨ


ਫਿਲਹਾਲ ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਪੁਲਿਸ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਦੋਵਾਂ ਦੇ ਮੋਬਾਈਲ ਰਿਕਾਰਡ ਦੀ ਤਲਾਸ਼ੀ ਲਈ ਜਾ ਰਹੀ ਹੈ। ਦੋਵੇਂ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਸਨ, ਉਨ੍ਹਾਂ ਦੇ 18000 ਤੋਂ ਵੱਧ ਸਬਸਕ੍ਰਾਈਬਰ ਹਨ ਅਤੇ ਦੋਵੇਂ ਹੁਣ ਤੱਕ 1400 ਤੋਂ ਜ਼ਿਆਦਾ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰ ਚੁੱਕੇ ਹਨ।


ਹੋਰ ਪੜ੍ਹੋ : Digital Arrest ਵਰਗੇ Fraud ਕਰਨ ਵਾਲੇ ਗੈਂਗ ਨੂੰ ਲੈ ਕੇ PM ਮੋਦੀ ਨੇ ਲੋਕਾਂ ਨੂੰ ਕੀਤਾ ਅਲਰਟ, ਬਚਣ ਲਈ ਦੱਸਿਆ ਇਹ ਫਾਰਮੂਲਾ!