ਅਜੇ ਰੇਖੀ
ਗੁਰਦਾਸਪੁਰ: ਜ਼ਿਲ੍ਹਾ ਪੁਲਿਸ ਨੇ ਲੌਰੈਂਸ ਬਿਸ਼ਨੋਈ ਗੈਂਗ ਦੇ ਦੋ ਗੈਂਗਸਟਰਾਂ ਨੂੰ ਗਿਰਫ਼ਤਾਰ ਕੀਤਾ ਹੈ।ਦਰਅਸਲਸ, ਚਲਦੀ ਕਾਰ ਚੋਂ ਹਵਾਈ ਫਾਇਰਿੰਗ ਕਰਦੇ ਆ ਰਹੇ ਗੈਂਗਸਟਰਾਂ ਨੇ ਪੁਲਿਸ ਵਲੋਂ ਰੋਕੇ ਜਾਣ ਉੱਤੇ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ।ਜਿਸ ਤੋਂ ਬਾਅਦ ਗੈਂਗਸਟਰ ਪੁਲਿਸ ਕਰਮਚਾਰੀਆਂ ਨਾਲ ਹੱਥੋਂਪਾਈ ਤੇ ਆ ਉਤਰ ਆਏ।ਜਿਸ ਤੋਂ ਬਾਅਦ ਪੁਲਿਸ ਨੇ ਦੋ ਯੁਵਕਾਂ ਨੂੰ ਗ੍ਰਿਫ਼ਤਾਰ ਕਰ ਲਿਆ।ਜਦਕਿ ਦੋ ਹੋਰ ਭੱਜ ਨਿਕਲਣ ਵਿੱਚ ਕਾਮਯਾਬ ਹੋ ਗਏ।
ਕਾਬੂ ਕੀਤੇ ਗਏ ਨੌਜਵਾਨ ਗੈਂਗਸਟਰ ਲੌਰੈਂਸ ਬਿਸ਼ਨੋਈ ਗੈਂਗ ਦੇ ਦੱਸੇ ਗਏ ਹਨ। ਐਸਐਸਪੀ ਰਛਪਾਲ ਸਿੰਘ ਨੇ ਦੱਸਿਆ, ਕਿ ਥਾਨਾ ਘੁਮਾਨ ਦੇ ਐਸਐਚਓ ਨੇ ਘੁਮਾਨ-ਮੇਹਿਤਾ ਚੌਕ ਰੋਡ ਉੱਤੇ ਨਾਕਾ ਲਾਇਆ ਹੋਇਆ ਸੀ।ਇਸ ਦੌਰਾਨ ਲਾਲ ਤੇ ਸਫੇਦ ਰੰਗ ਦੀ ਇੱਕ ਪੇਜੈਰੋ ਗੱਡੀ ਵਿੱਚ ਆ ਰਹੇ ਚਾਰ ਲੋਕ ਹਵਾਈ ਫਾਇਰਿੰਗ ਕਰਦੇ ਹੋਏ ਨਾਕੇ ਦੀ ਤਰਫ਼ ਆ ਰਹੇ ਸੀ। ਉਨ੍ਹਾਂ ਨੂੰ ਗੋਲੀਆਂ ਚਲਾਂਦੇ ਵੇਖ ਪੁਲਿਸ ਚੌਕਸ ਹੋ ਗਈ ਅਤੇ ਉਨ੍ਹਾਂ ਨੂੰ ਰੁਕਣ ਲਈ ਕਿਹਾ ਗਿਆ।
ਜਿਸ ਤੋਂ ਬਾਅਦ ਨੌਜਵਾਨਾਂ ਨੇ ਕਾਰ ਚੋਂ ਬਾਹਰ ਨਿਕਲ ਕੇ ਪੁਲਿਸ ਕਰਮਚਾਰੀਆਂ ਨਾਲ ਹੱਥੋਂਪਾਈ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਵੀ ਸਖ਼ਤੀ ਦਿਖਾਂਦੇ ਹੋਏ ਕਾਰਵਾਈ ਕੀਤੀ ਅਤੇ ਦੋ ਗੈਂਗਸਟਰ ਸਟਾਲਿਨਜੀਤ ਸਿੰਘ ਅਤੇ ਨਵਜੋਤ ਸਿੰਘ ਦੋਨੋਂ ਵਾਸੀ ਠੱਠਾ ਥਾਣਾ ਸਰਹਾਲੀ ਜ਼ਿਲ੍ਹਾ ਤਰਨਤਾਰਨ ਨੂੰ ਕਾਬੂ ਕਰ ਲਿਆ। ਜਦੋਂ ਕਿ ਹਿੰਮਤ ਸਿੰਘ ਵਾਸੀ ਮਲੋਵਾਲੀ ਅਤੇ ਇੱਕ ਹੋਰ ਯੁਵਕ ਫਰਾਰ ਹੋ ਗਏ।
ਪੁਲਿਸ ਨੇ ਗਿਰਫਤਾਰ ਕੀਤੇ ਗਏ ਸਟਾਲਿਨਜੀਤ ਸਿੰਘ ਅਤੇ ਨਵਜੋਤ ਸਿੰਘ ਕੋਲੋ 32 ਬੋਰ ਦੇ ਦੋ ਰਿਵਾਲਵਰ, 2 ਕਾਰਾਮਦ ਅਤੇ 6 ਚਲੇ ਹੋਏ ਕਾਰਤੂਸ ਬਰਾਮਦ ਕੀਤੇ। ਗੈਂਗਸਟਰਾਂ ਦੀ ਗੱਡੀ ਚੈਕ ਕਰਨ ਉੱਤੇ ਉਸ ਵਿੱਚ 7 . 65 ਬੋਰ ਦਾ ਪਿਸਟਲ ਅਤੇ 4 ਕਾਰਤੂਸ ਬਰਾਮਦ ਕੀਤੇ ਗਏ। ਐੱਸ ਐੱਸ ਪੀ ਨੇ ਦੱਸਿਆ, ਕਿ ਫਰਾਰ ਹੋਏ ਹਿੰਮਤ ਸਿੰਘ ਦੇ ਖਿਲਾਫ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਤਲ ਸਮੇਤ 7 ਅਪਰਾਧਿਕ ਮਾਮਲੇ ਦਰਜ ਹਨ।
ਲੌਰੈਂਸ ਬਿਸ਼ਨੋਈ ਗੈਂਗ ਦੇ ਦੋ ਗੈਂਗਸਟਰ ਪੁਲਿਸ ਨਾਲ ਝੜਪ ਮਗਰੋਂ ਅਸਲੇ ਸਮੇਤ ਗ੍ਰਿਫ਼ਤਾਰ, ਦੋ ਹੋਰ ਫਰਾਰ
ਏਬੀਪੀ ਸਾਂਝਾ
Updated at:
01 Nov 2020 08:36 PM (IST)
ਜ਼ਿਲ੍ਹਾ ਪੁਲਿਸ ਨੇ ਲੌਰੈਂਸ ਬਿਸ਼ਨੋਈ ਗੈਂਗ ਦੇ ਦੋ ਗੈਂਗਸਟਰਾਂ ਨੂੰ ਗਿਰਫ਼ਤਾਰ ਕੀਤਾ ਹੈ।ਦਰਅਸਲਸ, ਚਲਦੀ ਕਾਰ ਚੋਂ ਹਵਾਈ ਫਾਇਰਿੰਗ ਕਰਦੇ ਆ ਰਹੇ ਗੈਂਗਸਟਰਾਂ ਨੇ ਪੁਲਿਸ ਵਲੋਂ ਰੋਕੇ ਜਾਣ ਉੱਤੇ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ।
- - - - - - - - - Advertisement - - - - - - - - -