Crime News: ਕਪੂਰਥਲਾ ਦੀ ਸੁਲਤਾਨਪੁਰ ਲੋਧੀ ਸਬ ਡਿਵੀਜ਼ਨ ਦੇ ਪਿੰਡ ਆਹਲੀਕਲਾਂ ਵਿੱਚ ਚਾਚੇ ਨੇ ਆਪਣੇ ਭਤੀਜੇ ਦੇ ਸਿਰ ਵਿੱਚ ਇੱਟ ਮਾਰ ਕੇ ਕਤਲ ਕਰ ਦਿੱਤਾ। ਰਾਤ ਨੂੰ ਖਾਣਾ ਖਾਣ ਵੇਲੇ ਦੋਵਾਂ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਥਾਣਾ ਕਬੀਰਪੁਰ ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮ ਚਾਚੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


ਰਾਤ ਦਾ ਖਾਣਾ ਖਾਣ ਵੇਲੇ ਚਾਚਾ-ਭਤੀਜਾ 'ਚ ਹੋਇਆ ਝਗੜਾ


ਐਸਪੀ ਨਾਰਕੋਟਿਕਸ ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਅਦਲਪੁਰਾ ਜ਼ਿਲ੍ਹਾ ਸੀਤਾਗੜ੍ਹੀ ਬਿਹਾਰ ਦੇ ਰਹਿਣ ਵਾਲੇ ਜਨਮ ਮੁਖੀਆ ਅਤੇ ਰਘੂਨਾਥ ਮੁਖੀਆ ਚਾਚਾ-ਭਤੀਜਾ ਸਨ। ਇਹ ਦੋਵੇਂ ਸੁਲਤਾਨਪੁਰ ਲੋਧੀ ਦੇ ਪਿੰਡ ਅਹਿਲਕਲਾਂ ਵਿਖੇ ਕਿਸਾਨ ਰਣਜੀਤ ਸਿੰਘ ਦੇ ਖੇਤ ਵਿੱਚ ਝੋਨਾ ਬੀਜਣ ਲਈ ਆਏ ਸਨ ਅਤੇ ਉੱਥੇ ਰਹਿੰਦੇ ਸਨ।


ਗੁੱਸੇ ਚ ਆ ਕੇ ਚਾਚੇ ਨੇ ਭਤੀਜੇ ਦੇ ਸਿਰ ਚ ਇੱਟ ਮਾਰੀ


ਉੱਥੇ ਹੀ 4 ਜੁਲਾਈ ਦੀ ਰਾਤ ਨੂੰ ਖੇਤਾਂ 'ਚ ਕੰਮ ਕਰਨ ਤੋਂ ਬਾਅਦ ਦੋਵੇਂ ਰਾਤ ਦਾ ਖਾਣਾ ਖਾ ਰਹੇ ਸਨ। ਇਸ ਦੌਰਾਨ ਦੋਹਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਤੋਂ ਗੁੱਸੇ 'ਚ ਆ ਕੇ ਚਾਚਾ ਜਨਮ ਮੁਖੀਆ ਨੇ ਆਪਣੇ 35 ਸਾਲਾ ਭਤੀਜੇ ਰਘੂਨਾਥ ਮੁਖੀਆ ਦੇ ਸਿਰ 'ਤੇ ਇੱਟ ਮਾਰ ਦਿੱਤੀ। ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ।


ਐਸਪੀ ਮਨਜੀਤ ਸਿੰਘ ਅਨੁਸਾਰ 5 ਜੁਲਾਈ ਦੀ ਰਾਤ ਨੂੰ ਰਘੂਨਾਥ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਰਘੂਨਾਥ ਦੇ ਪਿਤਾ ਦੇ ਬਿਆਨਾਂ 'ਤੇ ਥਾਣਾ ਕਬੀਰਪੁਰ ਦੀ ਪੁਲਿਸ ਨੇ ਦੋਸ਼ੀ ਜਨਮ ਮੁਖੀਆ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।